ਪੰਜਾਬ

punjab

By

Published : Oct 22, 2019, 10:13 AM IST

ETV Bharat / state

2 ਪਾਕਿਸਤਾਨੀ ਨਾਗਰਿਕ ਡੇਢ ਕਿਲੋ ਹੈਰੋਇਨ ਸਣੇ ਕਾਬੂ

ਭਾਰਤ-ਪਾਕਿ ਸਰਹੱਦ ਫਿਰੋਜ਼ਪੁਰ ਵਿੱਚ ਬੀਓਪੀ ਸਤਪਾਲ ਨੇੜੇ ਬੀਐਸਐਫ਼ ਦੀ 136 ਬਟਾਲੀਅਨ ਨੇ 2 ਪਾਕਿਸਤਾਨੀ ਨਾਗਰਿਕਾਂ ਨੂੰ ਇੱਕ ਕਿੱਲੋ 50 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਨ੍ਹਾਂ ਦੀ ਪਹਿਚਾਣ ਮੁਹਮੰਦ ਲਤੀਫ਼ ਅਤੇ ਮੋਹੰਮਦ ਸੈਫ਼ ਵਜੋੋਂ ਹੋਈ ਹੈ।

ਫ਼ੋਟੋ

ਫ਼ਿਰੋਜ਼ਪੁਰ: ਭਾਰਤ-ਪਾਕਿ ਸਰਹੱਦ 'ਤੇ ਬੀਓਪੀ ਸਤਪਾਲ ਨੇੜੇ ਬੀਐਸਐਫ਼ ਦੀ 136 ਬਟਾਲੀਅਨ ਨੇ 2 ਪਾਕਿਸਤਾਨੀ ਨਾਗਰਿਕਾਂ ਨੂੰ ਇੱਕ ਕਿੱਲੋ 50 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।

ਦੱਸ ਦਈਏ, ਬੀਐਸਐਫ਼ ਦੀ 136 ਬਟਾਲੀਅਨ ਨੇ ਡੇਢ ਵਜੇ ਸਰਹੱਦ 'ਤੇ ਇੱਕ ਅਵਾਜ ਸੁਣੀ ਸੀ ਜਿਸ ਤੋਂ ਉਸ ਥਾਂ ਦੀ ਤਲਾਸ਼ੀ ਲਈ ਗਈ ਤਾਂ ਤਿੰਨ ਪਲਾਸਟਿਕ ਦੀਆਂ ਬੋਤਲਾਂ ਵਿੱਚ ਤਕਰੀਬਨ ਇੱਕ ਕਿੱਲੋ 50 ਗ੍ਰਾਮ ਹੈਰੋਇਨ ਮਿਲੀ। ਇਸ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ 5 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ।

ਹੋਰ ਵੇਰਵੇ ਲਈ ਇੰਤਜ਼ਾਰ ਕਰੋ।

ABOUT THE AUTHOR

...view details