ਪੰਜਾਬ

punjab

ETV Bharat / state

'ਅਸੀਂ ਭਵਿੱਖ 'ਚ ਕਦੇ ਵੀ ਬੀਜੇਪੀ ਨਾਲ ਨਹੀਂ ਕਰਾਂਗੇ ਗੱਠਜੋੜ'

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਬੋਹਰ ਦੇ 10 ਵਾਰਡਾਂ ਦਾ ਦੌਰਾ ਕਰ ਵਰਕਰਾਂ ਨਾਲ ਮੀਟਿੰਗ ਕੀਤੀ।

ਅਬੋਹਰ 'ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਸੁਖਬੀਰ ਬਾਦਲ ਕੀਤੀ ਮੀਟਿੰਗ
ਅਬੋਹਰ 'ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਸੁਖਬੀਰ ਬਾਦਲ ਕੀਤੀ ਮੀਟਿੰਗ

By

Published : Jan 3, 2021, 10:28 PM IST

ਫਾਜਿਲਕਾ: ਪੰਜਾਬ ਵਿੱਚ ਨਗਰ ਨਿਗਮ ਚੋਣਾਂ ਫ਼ਰਵਰੀ ਵਿੱਚ ਹੋਣ ਜਾ ਰਹੀਆਂ ਹਨ ਅਤੇ ਹੁਣੇ ਤੋਂ ਹੀ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਚੋਣ ਪ੍ਰਚਾਰ ਅਤੇ ਵਰਕਰਾਂ ਨਾਲ ਮੀਟਿੰਗ ਕੀਤੀਆਂ ਜਾ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਬੋਹਰ ਦੇ 10 ਵਾਰਡਾਂ ਦਾ ਦੌਰਾ ਕਰ ਵਰਕਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਪਿਛਲੇ 4 ਸਾਲ ਤੋਂ ਪੰਜਾਬ ਦੀ ਸੱਤਾਧਾਰੀ ਸਰਕਾਰ ਵਿੱਚ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ 4 ਸਾਲ ਤੋਂ ਆਪਣੇ ਨਗਰ ਅਬੋਹਰ ਦਾ ਵਿਕਾਸ ਨਹੀਂ ਕਰ ਸਕੇ ਅਤੇ ਬਦਲਾ ਖੋਰੀ ਦੇ ਚਲਦਿਆਂ ਆਮ ਵਰਕਰਾਂ 'ਤੇ ਪਰਚੇ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਵਿੱਚ ਅਬੋਹਰ ਤੋਂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਚੋਣ ਲੜਨ ਦੀ ਗੱਲ ਵੀ ਕਹੀ ਤੇ ਉਨ੍ਹਾਂ ਅਬੋਹਰ ਨਗਰ ਨਿਗਮ ਦੀਆਂ ਸਾਰੀਆਂ ਵਾਰਡਾਂ ਵਿੱਚ ਭਾਰੀ ਜਿੱਤ ਨਾਲ ਚੋਣ ਜਿੱਤਣ ਦਾ ਦਾਅਵਾ ਕੀਤਾ ਹੈ।

ਅਬੋਹਰ 'ਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਸੁਖਬੀਰ ਬਾਦਲ ਕੀਤੀ ਮੀਟਿੰਗ

ਜਾਖੜ ਪਰਿਵਰ ਨੇ ਅਬੋਹਰ ਉੱਤੇ 50 ਸਾਲ ਕੀਤੈ ਰਾਜ

ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਪੱਤਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਬੋਹਰ ਵਿੱਚ ਪਿਛਲੇ 50 ਸਾਲਾਂ ਤੋਂ ਸੁਨੀਲ ਜਾਖੜ ਪਰਿਵਾਰ ਵੱਲੋਂ ਰਾਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਰ ਆਪਣੇ ਨਗਰ ਅਬੋਹਰ ਦਾ ਕੋਈ ਵਿਕਾਸ ਨਹੀਂ ਕਰਵਾਇਆ। ਇਸ ਦੇ ਚਲਦਿਆਂ ਅਬੋਹਰ ਹੁਣ ਨਰਕ ਦਾ ਰੂਪ ਧਾਰਨ ਕਰ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਨੂੰ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿੱਚ ਭਾਰੀ ਹਾਰ ਦਾ ਸਾਮਣਾ ਕਰਨਾ ਪਿਆ ਅਤੇ ਹੁਣ ਕੋਈ ਵੀ ਜਾਖੜ ਪਰਵਾਰ ਨੂੰ ਅੱਗੇ ਵੋਟ ਨਹੀਂ ਪਾਉਣਗੇ।

ਕਾਂਗਰਸੀ ਕਰ ਰਹੇ ਨਾਜਾਇਜ਼ ਰੇਤ ਤੇ ਨਸ਼ੇ ਦਾ ਵਪਾਰ

ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸੀ ਐਮਐਲਏ ਨਾਜਾਇਜ ਸ਼ਰਾਬ, ਨਾਜਾਇਜ਼ ਰੇਤ ਅਤੇ ਨਸ਼ੇ ਦੇ ਵਪਾਰੀਆਂ ਨਾਲ ਹੱਥ ਮਿਲਾ ਕੇ ਮਹੀਨਾ ਲੈਂਦੇ ਹਨ। ਇਸ ਦੇ ਨਾਲ ਪੰਜਾਬ ਭਰ ਵਿੱਚ ਅਰਾਜ਼ਕਤਾ ਦਾ ਮਾਹੌਲ ਪੈਦਾ ਹੋਇਆ ਹੈ। ਉਥੇ ਹੀ ਸੁਖਬੀਰ ਬਾਦਲ ਨੇ ਬੀਜੇਪੀ ਪਾਰਟੀ ਦੇ ਬਾਰੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਸਾਡੀ ਪਿੱਠ ਵਿੱਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਸਭ ਤੋਂ ਪੁਰਾਣਾ ਗੱਠਜੋੜ ਬੀਜੇਪੀ ਦੇ ਨਾਲ ਸੀ ਅਤੇ ਹੁਣ ਭਵਿੱਖ ਵਿੱਚ ਕਦੇ ਵੀ ਬੀਜੇਪੀ ਦੇ ਨਾਲ ਗੱਠਜੋੜ ਨਹੀਂ ਕਰਨਗੇ।

ABOUT THE AUTHOR

...view details