ਫਾਜ਼ਿਲਕਾ:ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਬੋਹਰ ਵਿੱਚ ਬੀਜੇਪੀ ਦਾ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਹਨ। ਅਬੋਹਰ ਵਿੱਚ ਬੋਲਦੇ ਹੋਏ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ ਸਾਧੇ ਹਨ। ਸੰਬੋਧਨ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਪੰਜਾਬ ਐੱਨ. ਏ. ਡੀ. ਦੀ ਸਰਕਾਰ ਚਾਹੁੰਦਾ ਹੈ। ਭਾਜਪਾ ਦੀ ਸਰਕਾਰ ਆਈ ਤਾਂ ਨਸ਼ਾ ਅਤੇ ਰੇਤ ਮਾਫੀਆ ਦਾ ਸਫਾਇਆ ਹੋਵੇਗਾ। ਮੈਨੰ ਇਕ ਵਾਰ 5 ਸਾਲ ਦੀ ਸੇਵਾ ਦਾ ਮੌਕਾ ਦਿਓ। ਜਿੱਥੇ ਵੀ ਬੀਜੇਪੀ ਆਈ ਹੈ। ਉੱਥੇ ਕਾਂਗਰਸ ਖ਼ਤਮ ਹੋ ਗਈ ਹੈ।
ਮੋਦੀ ਨੇ ਕਿਹਾ, "ਇੱਥੇ ਕੋਈ ਵੀ ਅਜਿਹਾ ਪਿੰਡ ਨਹੀਂ ਹੋਵੇਗਾ। ਜਿੱਥੇ ਉੱਤਰ ਪ੍ਰਦੇਸ਼ ਜਾਂ ਬਿਹਾਰ ਦੇ ਸਾਡੇ ਭੈਣ-ਭਰਾ ਮਿਹਨਤ ਨਾ ਕਰਦੇ ਹੋਣ। ਕੱਲ੍ਹ ਹੀ ਅਸੀਂ ਸੰਤ ਰਵਿਦਾਸ ਜੀ ਦਾ ਜਨਮ ਦਿਨ ਮਨਾਇਆ ਸੀ। ਸੰਤ ਰਵਿਦਾਸ ਜੀ ਦਾ ਜਨਮ ਵੀ ਉੱਤਰ ਪ੍ਰਦੇਸ਼ ਦੇ ਬਨਾਰਸ ਵਿੱਚ ਹੋਇਆ ਸੀ। ਕਾਂਗਰਸ ਕਹਿੰਦੀ ਹੈ ਕਿ ਉੱਤਰ ਪ੍ਰਦੇਸ਼ ਦੇ ਭਰਾਵਾਂ ਨੂੰ ਨਹੀਂ ਵੜਨ ਦੇਵੇਗੀ ਲੋਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਪਮਾਨ ਕਰ ਰਹੇ ਹਨ?
ਕਿਸਾਨ ਤੋਂ ਮੰਗਿਆ ਪਿਆਰ
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਵਜੋਂ ਪੰਜਾਬ ਦੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 3700 ਕਰੋੜ ਰੁਪਏ ਦਿੱਤੇ ਗਏ ਹਨ। ਅਸੀ ਪੰਜਾਬ ਦੇ 23 ਲੱਖ ਕਿਸਾਨਾਂ ਨੇ ਇਸ ਦਾ ਲਾਭ ਲਿਆ ਹੈ। ਕਿਸਾਨ ਮੈਨੂੰ ਜ਼ਰੂਰ ਆਸ਼ੀਰਵਾਦ ਦੇਣਗੇ।
ਪੀਐਮ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਹਰ ਜਗ੍ਹਾ ਆਯੂਸ਼ਮਾਨ ਭਾਰਤ ਯੋਜਨਾ ਦੇ ਜ਼ਰੀਏ ਲੋਕਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਪਰ ਦਿੱਲੀ ਸਰਕਾਰ ਇਸ ਨਾਲ ਨਹੀ ਜੁੜੀ ਜਿਸ ਕਾਰਨ ਲੋਕ ਇਸ ਦਾ ਲਾਭ ਲੈਣ ਤੋ ਵਾਜ਼ੇ ਹਨ। ਜਿਹੜੇ ਲੋਕ ਪੰਜਾਬ ਦੇ ਲੋਕਾਂ ਨੂੰ ਦਿੱਲੀ ਵਿੱਚ ਵੜਨ ਨਹੀਂ ਦੇ ਰਹੇ, ਉਹ ਪੰਜਾਬ ਵਿੱਚ ਵੋਟਾਂ ਕਿਉਂ ਮੰਗ ਰਹੇ ਹਨ?
ਉਨ੍ਹਾਂ ਕਿਹਾ ਕਿ ਪੰਜਾਬ ਦਾ ਕਾਰੋਬਾਰ ਮਾਫੀਆ ਤੇ ਮਾਫੀਆ ਦਾ ਕਬਜ਼ਾ ਹੈ। ਵਪਾਰੀ ਮਾਫੀਆ ਦੇ ਰਹਿਮੋ-ਕਰਮ 'ਤੇ ਰਹਿ ਰਹੇ ਹਨ। ਇਸ ਕਾਰਨ ਛੋਟੇ ਵਪਾਰੀਆਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਸੂਬੇ ਵਿੱਚ ਅਸੁਰੱਖਿਆ ਅਤੇ ਗਲਤ ਨੀਤੀਆਂ ਕਾਰਨ ਵਪਾਰੀ ਨੂੰ ਘਾਟਾ ਪੈ ਰਿਹਾ ਹੈ। ਨੌਜਵਾਨਾਂ ਦੇ ਭਵਿੱਖ 'ਤੇ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ। ਕਾਂਗਰਸ ਸਰਕਾਰ ਦੀਆਂ ਨੀਤੀਆਂ ਕਾਰਨ ਇੱਥੇ ਕੋਈ ਆਉਣ ਲਈ ਤਿਆਰ ਨਹੀਂ ਹੈ। ਇੱਥੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਮਾਫ਼ੀਆ ਦੀ ਸ਼ਰਨ ਵਿੱਚ ਜਾਣਾ ਪਵੇਗਾ।