ਪੰਜਾਬ

punjab

ETV Bharat / state

ਨਹਿਰੀ ਪਾਣੀ ਨਾ ਮਿਲਣ ਕਾਰਨ ਕਿਸਾਨਾਂ ਨੇ ਐਕਸੀਅਨ ਦਾ ਕੀਤਾ ਵਿਰੋਧ

ਅਬੋਹਰ ਦੇ ਪਿੰਡਾਂ ਜਿਨ੍ਹਾਂ ਨੂੰ ਨਹਿਰੀ ਪਾਣੀ ਦੀ ਲਗਾਤਾਰ ਘਾਟ ਪੇਸ਼ ਆ ਰਹੀ ਹੈ। ਉਥੇ ਕਿਸਾਨਾਂ ਨੇ ਧਰਨਾ ਲਗਾ ਦਿੱਤਾ।ਕਿਸਾਨਾਂ ਨੇ ਦੋਸ਼ ਲਾਇਆ ਕਿ ਲਗਾਤਾਰ ਬਿਜਲੀ ਦੀ ਘਾਟ ਕਾਰਨ ਅਤੇ ਨਹਿਰਬੰਦੀ ਦੇ ਕਾਰਨ ਉਨ੍ਹਾਂ ਦੇ 20 ਸਾਲ ਪੁਰਾਣੇ ਬਾਗ ਸੁੱਕ ਚੁੱਕੇ ਹਨ

ਨਹਿਰੀ ਪਾਣੀ ਨਾ ਮਿਲਣ ਕਾਰਨ ਕਿਸਾਨਾਂ ਨੇ ਐਕਸੀਅਨ ਦਾ ਕੀਤਾ ਵਿਰੋਧ
ਨਹਿਰੀ ਪਾਣੀ ਨਾ ਮਿਲਣ ਕਾਰਨ ਕਿਸਾਨਾਂ ਨੇ ਐਕਸੀਅਨ ਦਾ ਕੀਤਾ ਵਿਰੋਧਨਹਿਰੀ ਪਾਣੀ ਨਾ ਮਿਲਣ ਕਾਰਨ ਕਿਸਾਨਾਂ ਨੇ ਐਕਸੀਅਨ ਦਾ ਕੀਤਾ ਵਿਰੋਧ

By

Published : Jul 14, 2021, 11:56 AM IST

ਫਾਜ਼ਿਲਕਾ:ਜਿੱਥੇ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਦੇ ਸ਼ਹਿਰ ਪਟਿਆਲੇ ਵਿੱਚ ਨਿੱਤ ਦਿਨ ਧਰਨੇ ਲੱਗ ਰਹੇ ਹਨ ਦੂਸਰੇ ਪਾਸੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੇ ਸ਼ਹਿਰ ਅਬੋਹਰ ਵੀ ਧਰਨਿਆਂ ਦਾ ਸ਼ਹਿਰ ਕਿਹਾ ਜਾਵੇ ਤਾਂ ਕੁਝ ਗ਼ਲਤ ਨਹੀਂ ਹੋਵੇਗਾ। ਨਿੱਤ ਦਿਨ ਲੱਗਦੇ ਧਰਨਿਆਂ ਦੀ ਲੜੀ ਵਿੱਚ ਅੱਜ ਅਬੋਹਰ ਦੇ ਪਿੰਡਾਂ ਜਿਨ੍ਹਾਂ ਨੂੰ ਨਹਿਰੀ ਪਾਣੀ ਦੀ ਲਗਾਤਾਰ ਘਾਟ ਦੇ ਕਾਰਨ ਮਜਬੂਰੀ ਵੱਸ ਪਰੇਸ਼ਾਨ ਹੋਏ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ।

ਨਹਿਰੀ ਪਾਣੀ ਨਾ ਮਿਲਣ ਕਾਰਨ ਕਿਸਾਨਾਂ ਨੇ ਐਕਸੀਅਨ ਦਾ ਕੀਤਾ ਵਿਰੋਧ

ਕਿਸਾਨਾਂ ਨੇ ਦੋਸ਼ ਲਾਇਆ ਕਿ ਲਗਾਤਾਰ ਬਿਜਲੀ ਦੀ ਘਾਟ ਕਾਰਨ ਅਤੇ ਨਹਿਰਬੰਦੀ ਦੇ ਕਾਰਨ ਉਨ੍ਹਾਂ ਦੇ 20 ਸਾਲ ਪੁਰਾਣੇ ਬਾਗ ਸੁੱਕ ਚੁੱਕੇ ਹਨ।ਇਸ ਸਬੰਧ ਵਿਚ ਜਦੋਂ ਐਕਸੀਅਨ ਨੇ ਕਿਹਾ ਕਿ ਪਾਣੀ ਦੇਣ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਨਹੀਂ ਬਣਦੀ ਜਿਸਦੇ ਕਾਰਨ ਉਨ੍ਹਾਂ ਨੂੰ ਮਜ਼ਬੂਰਨ ਧਰਨਾ ਲਗਾਉਣਾ ਪਿਆ।

ਇਸ ਮੌਕੇ ਕਿਸਾਨ ਯੂਨੀਅਨ ਦੇ ਆਗੂ ਜਗਜੀਤ ਸਿੰਘ ਵੱਲੋਂ ਐਕਸੀਅਨ ਮੁਖ਼ਤਿਆਰ ਸਿੰਘ ਰਾਣਾ ਵਿਰੁੱਧ ਜੰਮ ਕੇ ਭੜਾਸ ਕੱਢੀ ਗਈ ਅਤੇ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਰਿਟਾਇਰ ਹੋਇਆ ਐਕਸੀਅਨ ਨੂੰ ਡਿਊਟੀ ਦੇਕੇ ਵੱਡੀ ਕੁਤਾਹੀ ਕੀਤੀ ਹੈ। ਕਿਉਂਕਿ ਉਸ ਨੂੰ ਆਪਣੀ ਨੌਕਰੀ ਦਾ ਡਰ ਨਾ ਹੋਣ ਕਰਕੇ ਕਿਸਾਨਾਂ ਨਾਲ ਸਹੀ ਪੇਸ਼ ਨਹੀਂ ਆ ਰਿਹਾ ਹੈ ਇਸ ਕਰਕੇ ਉਸ ਨੂੰ ਘਰ ਭੇਜ ਕੇ ਉਹਦੀ ਜਗ੍ਹਾ ਕੋਈ ਨੌਜਵਾਨ ਅਤੇ ਲਾਇਕ ਐਕਸਲ ਲਗਾਇਆ ਜਾਵੇ। ਤਾਂ ਜੋ ਕਿਸਾਨਾਂ ਦੀ ਸਮੱਸਿਆ ਹੱਲ ਹੋ ਸਕੇ।

ਇਹ ਵੀ ਪੜ੍ਹੋ :-ਕੈਪਟਨ ਕੈਬਨਿਟ ਚ ਫੇਰਬਦਲ, ਕਈ ਮੰਤਰੀਆਂ ਦੀ ਹੋਵੇਗੀ ਛੁੱਟੀ

ABOUT THE AUTHOR

...view details