ਫ਼ਾਜ਼ਿਲਕਾ:ਫ਼ਾਜ਼ਿਲਕਾ(Fazilka) ਦੇ ਕਿਸਾਨਾਂ ਵਿੱਚ ਬਾਸਮਤੀ ਦਾ ਚੰਗਾ ਰੇਟ ਮਿਲਣ ਕਾਰਨ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਜੇਕਰ ਰੇਟ ਹਮੇਸ਼ਾ ਇਸੇ ਤਰ੍ਹਾਂ ਹੀ ਮਿਲਦਾ ਹੈ, ਤਾਂ ਕਿਸਾਨ ਅੱਗੇ ਤੋਂ ਵੀ ਬਾਸਮਤੀ ਦੀ ਫ਼ਸਲ ਹੀ ਬੀਜਣਗੇ।
ਭਾਰਤ ਪਾਕਿ ਸੀਮਾ ਦੇ ਨਾਲ ਲੱਗਦੇ ਜ਼ਿਲ੍ਹਾ ਫਾਜ਼ਿਲਕਾ ਅਤੇ ਜਲਾਲਾਬਾਦ ਦੀਆਂ ਆਸ ਪਾਸ ਦੀਆਂ ਅਨਾਜ ਮੰਡੀਆਂ ਵਿੱਚ ਪਹਿਲੇ ਦਿਨ ਕਿਸਾਨਾਂ ਨੂੰ 3500 ਸੌ ਰੁਪਏ ਪ੍ਰਤੀ ਕੁਇੰਟਲ ਰੇਟ ਮਿਲਿਆ, ਜਦੋਂ ਕਿ ਪਿਛਲੇ ਸਾਲ ਇਸ ਦਾ ਰੇਟ 2600 ਰੁਪਏ ਤੋਂ ਲੈ ਕੇ 2800 ਰੁਪਏ ਪ੍ਰਤੀ ਕੁਇੰਟਲ ਸੀ। ਪਰ ਇਸ ਵਾਰ ਕਿਸਾਨਾਂ ਨੂੰ ਬਾਸਮਤੀ ਦਾ ਰੇਟ 3500 ਰੁਪਏ ਪ੍ਰਤੀ ਕੁਇੰਟਲ ਮਿਲਣ ਕਾਰਨ ਕਿਸਾਨ ਖੁਸ਼ ਨਜ਼ਰ ਆ ਰਹੇ ਹਨ।
ਫ਼ਾਜ਼ਿਲਕਾ ਵਿੱਚ ਕਿਸਾਨਾਂ ਨੂੰ ਬਾਸਮਤੀ ਦਾ ਚੰਗਾ ਰੇਟ ਮਿਲਣ ਤੇ ਖੁਸ਼ੀ ਦਾ ਮਾਹੌਲ ਮੰਡੀ ਵਿੱਚ ਆਪਣੇ ਝੋਨੇ ਨੂੰ ਵੇਚਣ ਆਏ ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਚੰਗਾ ਰੇਟ ਮਿਲਣ ਕਾਰਨ ਉਨ੍ਹਾਂ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ, ਕਿਉਂਕਿ ਪਿਛਲੇ ਸਾਲ ਤੋਂ ਉਨ੍ਹਾਂ ਨੂੰ ਕਾਫੀ ਵਧੀਆ ਰੇਟ ਮਿਲ ਰਿਹਾ ਹੈ।
ਕਿਸਾਨਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਸੇ ਤਰ੍ਹਾਂ ਫ਼ਸਲ ਦੇ ਚੰਗੇ ਰੇਟ ਮਿਲਦੇ ਹਨ, ਤਾਂ ਉਹ ਹਮੇਸ਼ਾ ਹੀ ਬਾਸਮਤੀ ਦੀ ਫ਼ਸਲ ਹੀ ਬੀਜਣਗੇ। ਜਦੋਂ ਇਸ ਦੇ ਸਬੰਧ ਵਿੱਚ ਕਿਸਾਨਾਂ ਦੀ ਫ਼ਸਲ ਵੇਚਣ ਵਾਲੇ ਆੜ੍ਹਤੀਆਂ ਨਾਲ ਗੱਲ ਕੀਤੀ, ਤਾਂ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਬਾਸਮਤੀ ਦਾ ਰੇਟ ਪਿਛਲੇ ਸਾਲ ਨਾਲੋਂ ਕਾਫ਼ੀ ਵਧੀਆ ਮਿਲ ਰਿਹਾ ਹੈ। ਜਿਸ ਨੂੰ ਲੈ ਕੇ ਕਿਸਾਨ ਖ਼ੁਸ਼ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ: ਪ੍ਰਕਾਸ਼ ਸਿੰਘ ਬਾਦਲ ਨੂੰ ਸੰਮਨ ਜਾਰੀ ਹੋਣ ਤੋਂ ਬਾਅਦ ਬਲਵੰਤ ਖੇੜਾ ਨੇ ਦੱਸੀ ਪੂਰੀ ਜਾਣਕਾਰੀ