ਪੰਜਾਬ

punjab

ETV Bharat / state

ਸਰਹਿੰਦ ਸ਼ਬਜੀ ਮੰਡੀ ਬੰਦ ਕਰਨ ਦੇ ਫ਼ੈਸਲੇ 'ਤੇ ਰਾਤ ਨੂੰ ਖ਼ਰੀਦੀ ਗਈ ਸਬਜ਼ੀ

ਫ਼ਤਿਹਗੜ੍ਹ ਸਾਹਿਬ ਦੀ ਸਹਰਿੰਦ ਸਬਜ਼ੀ ਮੰਡੀ 'ਚ ਪ੍ਰਸ਼ਾਸ਼ਨ ਤੇ ਆੜਤੀਆਂ ਨੇ ਮਿਲ ਕੇ ਕੁਝ ਦਿਨਾਂ ਲਈ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸ਼ਬਜੀ ਮੰਡੀ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਦੇ ਮੱਦੇਨਜ਼ਰ ਰਾਤ ਨੂੰ ਹੀ ਸਬਜ਼ੀ ਦੀ ਖ਼ਰੀਦ ਸ਼ੁਰੂ ਹੋ ਗਈ।

ਫ਼ੋਟੋ
ਫ਼ੋਟੋ

By

Published : Apr 28, 2020, 11:46 AM IST

ਫ਼ਤਿਹਗੜ੍ਹ ਸਾਹਿਬ: ਸਥਾਨਕ ਸਹਰਿੰਦ ਸਬਜ਼ੀ ਮੰਡੀ 'ਚ ਉਸ ਸਮੇ ਹਫੜਾ-ਤਫੜੀ ਦਾ ਮਾਹੌਲ ਬਣ ਗਿਆ ਜਦੋਂ ਪ੍ਰਸ਼ਾਸ਼ਨ ਤੇ ਆੜਤੀਆਂ ਨੇ ਮਿਲ ਕੇ ਕੁਝ ਦਿਨਾਂ ਲਈ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸ਼ਬਜੀ ਮੰਡੀ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ। ਇਸ ਫੈਸਲੇ ਦੇ ਚਲਦਿਆਂ ਰਾਤ ਨੂੰ ਹੀ ਸ਼ਬਜੀ ਮੰਡੀ ਦੇ ਵਪਾਰੀਆਂ ਨੇ ਸਬਜ਼ੀ ਵੇਚਣੀ ਸ਼ੁਰੂ ਕਰ ਦਿੱਤੀ ਤੇ ਸ਼ਬਜੀ ਖ੍ਰੀਦਣ ਵਾਲੇ ਪਹੁੰਚ ਗਏ।

ਵੀਡੀਓ

ਉਥੇ ਹੀ ਸਬਜ਼ੀ ਵੇਚਣ ਵਾਲੇ ਕਿਸਾਨਾਂ ਦਾ ਕਹਿਣਾ ਸੀ ਇਕ ਦਮ ਹੀ ਸਬਜ਼ੀ ਮੰਡੀ ਬੰਦ ਕਰਨ ਨਾਲ ਕਿਸਾਨਾਂ ਦਾ ਬਹੁਤ ਨੁਕਸਾਨ ਹੋਵੇਗਾ। ਇਸ ਕਰਕੇ ਸਹੀ ਤਰੀਕਾ ਅਪਣਾ ਕੇ ਪਾਸ ਜਾਰੀ ਕਰਕੇ ਮੰਡੀ ਖੋਲ੍ਹਣੀ ਚਾਹੀਦੀ ਹੈ ਤਾਂ ਕਿ ਕਿਸਾਨਾਂ ਦੀ ਸਬਜ਼ੀ ਦਾ ਨੁਕਸਾਨ ਨਾ ਹੋਵੋ ਤੇ ਲੋਕਾਂ ਨੂੰ ਤਾਜ਼ੀ ਸਬਜ਼ੀ ਵੀ ਮਿਲ ਸਕੇ।

ਉਥੇ ਹੀ ਸਬਜ਼ੀ ਵਪਾਰੀਆਂ ਦਾ ਕਹਿਣਾ ਸੀ ਅਸੀਂ ਸਬਜ਼ੀ ਮੰਡੀ ਇਸ ਲਈ ਬੰਦ ਕਰਨ ਦਾ ਫੈਸਲਾ ਕੀਤਾ ਹੈ, ਕਿਉਂਕਿ ਮੰਡੀ ਵਿੱਚ ਬਾਹਰ ਤੋਂ ਸ਼ਬਜੀ ਖ੍ਰੀਦਣ ਵਾਲੇ ਆ ਰਹੇ ਸਨ ਤੇ ਮੰਡੀ ਵਿੱਚ ਜ਼ਿਆਦਾ ਇਕੱਠ ਹੋਣ ਲੱਗ ਗਿਆ ਸੀ। ਉਨ੍ਹਾਂ ਕਿਹਾ ਕਿ ਰਾਜਪੁਰਾ ਦੀ ਸ਼ਬਜੀ ਮੰਡੀ ਬੰਦ ਹੋਣ ਕਾਰਨ ਉਥੇ ਦੇ ਬੰਦੇ ਸ਼ਬਜੀ ਖ੍ਰੀਦਣ ਲਈ ਆ ਰਹੇ ਸਨ।

ਦੂਜੇ ਪਾਸੇ ਮਾਰਕਿਟ ਕਮੇਟੀ ਸਰਹਿੰਦ ਦੇ ਚੇਅਰਮੈਨ ਗੁਲਸ਼ਨ ਰਾਏ ਬੌਬੀ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸ਼ਬਜੀ ਮੰਡੀ ਇਸ ਕਰਕੇ ਬੰਦ ਕਰਨੀ ਪਈ, ਕਿਉਂਕਿ ਇਥੇ ਜ਼ਿਆਦਾ ਭੀੜ ਹੋਣ ਲਗ ਗਈ ਸੀ। ਇਸ ਕਾਰਨ ਕੋਰੋਨਾ ਵਾਇਰਸ ਫੈਲਣ ਦਾ ਡਰ ਹੈ।

ਉਥੇ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਲੌਕਡਾਊਨ ਹੋਣ ਦੇ ਬਾਵਜੂਦ ਵੀ ਸਬਜ਼ੀ ਵਪਾਰੀ ਮੰਡੀ ਖੋਲ੍ਹੀ ਬੈਠੇ ਸਨ, ਜਿਨ੍ਹਾਂ ਨੂੰ ਚਿਤਾਵਨੀ ਦੇ ਕੇ ਮਾਫ਼ੀਨਾਮਾ ਲੈ ਕੇ ਛੱਡ ਦਿੱਤਾ ਹੈ।

ABOUT THE AUTHOR

...view details