ਪੰਜਾਬ

punjab

By

Published : Nov 5, 2019, 7:42 PM IST

ETV Bharat / state

ਨਾਵਲ ''ਲੀਹ ਕੰਡਿਆਲੀ'' ਦਾ ਕੀਤਾ ਗਿਆ ਲੋਕ ਅਰਪਣ

ਨਾਵਲਕਾਰ ਸਵਰਨ ਸਿੰਘ ਲਾਲ ਮਿਸਤਰੀ ਦਾ ਪਲੇਠਾ ਨਾਵਲ ''ਲੀਹ ਕੰਡਿਆਲੀ'' ਦਾ ਲੋਕ ਅਰਪਣ ਕੀਤਾ ਗਿਆ। ਸਮਾਗਮ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਫ਼ੋਟੋ

ਫ਼ਤਿਹਗੜ੍ਹ ਸਾਹਿਬ: ਉੱਘੇ ਸਾਹਿਤਕਾਰ ਸਵਰਨ ਸਿੰਘ ਲਾਲ ਮਿਸਤਰੀ ਦਾ ਪਲੇਠਾ ਨਾਵਲ ''ਲੀਹ ਕੰਡਿਆਲੀ'' ਦਾ ਲੋਕ ਅਰਪਣ ਸਮਾਗਮ ਕੀਤਾ ਗਿਆ ਜਿਸ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।

ਵੇਖੋ ਵੀਡੀਓ

ਇਸ ਮੌਕੇ ਗੱਲਬਾਤ ਦੌਰਾਨ ਨਾਵਲਕਾਰ ਲਾਲ ਮਿਸਤਰੀ ਨੇ ਕਿਤਾਬ ਬਾਰੇ ਕਿਹਾ ਕਿ ਉਨ੍ਹਾਂ ਨੇ ਆਪਣੇ ਨਾਵਲ ਵਿੱਚ ਸਮਾਜਿਕ ਮੁੱਦੇ ਚੁੱਕਣ ਦੀ ਕੋਸ਼ਿਸ਼ ਅਤੇ ਅਜਿਹੇ ਪਾਤਰਾਂ ਦੀ ਵਕਤੋ ਕੀਤੀ ਜੋ ਸਮਾਜ ਨੂੰ ਸੁਚੱਜਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਆਉਣ ਵਾਲੇ ਇੱਕ ਹੋਰ ਨਾਵਲ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਹ ਕਈ ਹੋਰ ਸਮਾਜਿਕ ਮੁੱਦਿਆਂ ਬਾਰੇ ਵੀ ਲਿਖ ਰਹੇ ਹਨ।

ਇਹ ਵੀ ਪੜ੍ਹੋ: ਪਟਿਆਲਾ ਦੀ ਤਨਿਸ਼ਪ੍ਰੀਤ ਕੌਰ ਸੰਧੂ ਨੇ ਏਸ਼ੀਆ ਬਾਕਸਿੰਗ ਮੁਕਾਬਲੇ ਵਿੱਚ ਜਿੱਤਿਆ ਸੋਨ ਤਮਗ਼ਾ

ਮੁੱਖ ਮਹਿਮਾਨ ਵਜੋਂ ਪਹੁੰਚੇ ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਕਿਹਾ ਕਿ ਅਜਿਹੇ ਲੇਖਕਾਂ ਦੀਆਂ ਰਚਨਾਵਾਂ ਜਿੱਥੇ ਸਾਹਿਤਕ ਹਲਕਿਆਂ ਵਿੱਚ ਮੱਲਾਂ ਮਾਰਦੀਆਂ ਹਨ ਉੱਥੇ ਹੀ ਪੇਂਡੂ ਖੇਤਰਾਂ ਵਿੱਚ ਵੀ ਸਾਹਿਤਕ ਸਰਗਰਮੀਆਂ ਵਧਾਉਂਦੀਆਂ ਹਨ।

ABOUT THE AUTHOR

...view details