ਫਤਿਹਗੜ੍ਹ ਸਾਹਿਬ: ਮੰਡੀ ਗੋਬਿੰਦਗੜ੍ਹ ਦੇ ਨੈਸ਼ਨਲ ਹਾਈਵੇਅ 'ਤੇ 26 ਜਨਵਰੀ ਦੀ ਸਵੇਰ ਨੂੰ ਧੁੰਦ ਦੇ ਕਾਰਨ ਇੱਕ ਟਰਾਲੇ ਨਾਲ ਕਾਰ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਨੂੰ ਉਸੇ ਸਮੇਂ ਅੱਗ ਲੱਗ ਗਈ। ਇਸ ਦੇ ਨਾਲ ਹੀ ਇਸ ਕਾਰ ਦੇ ਵਿੱਚ ਇੱਕ ਮੋਟਰਸਾਈਕਲ ਟਕਰਾ ਗਿਆ। ਜਾਣਕਾਰੀ ਮੁਤਾਬਕ ਇਸ ਘਟਨਾ ਵਿੱਚ ਚਾਰ ਦੇ ਕਰੀਬ ਲੋਕ ਜ਼ਖ਼ਮੀ ਹੋਏ ਹਨ।
ਮੰਡੀ ਗੋਬਿੰਦਗੜ੍ਹ ਵਿੱਚ ਭਿਆਨਕ ਹਾਦਸਾ, ਟਰਾਲੇ ਨਾਲ ਟਕਰਾਈ ਕਾਰ
ਮੰਡੀ ਗੋਬਿੰਦਗੜ੍ਹ ਸਰਹਿੰਦ ਹਾਈਵੇਅ 'ਤੇ ਧੁੰਦ ਦੇ ਕਾਰਨ ਭਿਆਨਕ ਹਾਦਸਾ ਵਾਪਰਿਆ ਹੈ। ਇੱਕ ਟਰਾਲੇ ਨਾਲ ਕਾਰ ਦੀ ਟੱਕਰ ਹੋਣ ਕਾਰਨ 4 ਲੋਕ ਜ਼ਖਮੀ ਹੋਏ ਹਨ।
ਫ਼ੋਟੋ
ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਏਐੱਸਆਈ ਧਰਮਪਾਲ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਧੁੰਦ ਕਾਰਨ ਹੋਇਆ ਹੈ। ਹਾਦਸੇ ਦਾ ਸ਼ਿਕਾਰ ਹੋਈ ਕਾਰ ਖੰਨਾ ਤੋਂ ਆ ਰਹੀ ਸੀ ਜੋ ਸਰਹਿੰਦ ਰੋਡ ਹਾਈਵੇ 'ਤੇ ਗਾਡਰ ਨਾਲ ਭਰੇ ਟਰਾਲੇ ਵਿੱਚ ਟਕਰਾ ਗਈ ਅਤੇ ਉਸ ਨੂੰ ਅੱਗ ਲੱਗ ਗਈ। ਉਨ੍ਹਾਂ ਨੇ ਕਿਹਾ ਕਿ ਚਾਰ ਦੇ ਕਰੀਬ ਬੰਦੇ ਇਸ 'ਚ ਜ਼ਖਮੀ ਹੋ ਗਏ ਹਨ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ।