ਸ੍ਰੀ ਫਤਹਿਗੜ੍ਹ ਸਾਹਿਬ: ਪੁਲਿਸ ਨੇ ਇੱਕ ਫਰਜ਼ੀ ਐੱਸਡੀਐੱਮ ਨੂੰ ਗ੍ਰਿਫ਼ਤਾਰ (Fake SDM Arrested) ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਬਡਾਲੀ ਆਲਾ ਸਿੰਘ ਦੇ ਪਿੰਡ ਮਹਿਮਦਪੁਰ (Thana Badali Ala Singh village Mehmedpur) ਦੀ ਰਹਿਣ ਵਾਲੀ ਮਨਵੀਰ ਕੌਰ ਪਿਛਲੇ 8 ਮਹੀਨਿਆਂ ਤੋਂ ਫਰਜ਼ੀ ਐੱਸਡੀਐੱਮ (SDM) ਬਣ ਕੇ ਇਲਾਕੇ ‘ਚ ਰੋਹਬ ਮਾਰਦੀ ਸੀ ਅਤੇ ਪੈਸੇ ਵਸੂਲ ਕਰ ਰਹੀ ਸੀ। ਇਸ ਫਰਜ਼ੀ ਐੱਸਡੀਐੱਮ (SDM) ਵੱਲੋਂ ਬੀ.ਡੀ.ਪੀ.ਓ. (BDPO) ਨੂੰ ਇੱਕ ਫਰਜ਼ੀ ਪੱਤਰ ਕੱਢਣ ਮਗਰੋਂ ਮਾਮਲੇ ਤੋਂ ਪਰਦਾ ਉੱਠਿਆ।
ਹੈਰਾਨੀ ਦੀ ਗੱਲ ਇਹ ਹੈ ਕਿ ਮਨਵੀਰ ਕੌਰ ਨੇ ਕੁੱਝ ਮਹੀਨੇ ਪਹਿਲਾਂ ਪੀ.ਸੀ.ਐਸ. ਦਾ ਫਰਜੀ ਨਤੀਜਾ ਤਿਆਰ ਕਰਕੇ ਖੁਦ ਦੀ ਚੋਣ ਹੋਣ ਦਾ ਦਾਅਵਾ ਕਰਕੇ ਅਖਬਾਰਾਂ ‘ਚ ਖ਼ਬਰਾਂ ਵੀ ਲਗਵਾ ਲਈਆਂ ਸੀ। ਇਸ ਮੌਕੇ ਬਡਾਲੀ ਆਲਾ ਸਿੰਘ ਦੇ ਥਾਣਾ ਮੁਖੀ ਅਰਸ਼ਦੀਪ ਨੇ ਦੱਸਿਆ ਕਿ ਦਰੱਖਤ ਕੱਟਣ ਸਬੰਧੀ ਬੀ.ਡੀ.ਪੀ.ਓ. (BDPO) ਨੂੰ ਇੱਕ ਪੱਤਰ ਐੱਸ.ਡੀ.ਐੱਮ. (SDM) ਦੇ ਦਸਤਖਤਾਂ ਰਾਹੀਂ ਭੇਜਿਆ ਗਿਆ। ਜਦੋਂ ਇਸ ਪੱਤਰ ਉਪਰ ਸ਼ੱਕ ਹੋਇਆ ਤਾਂ ਬੀ.ਡੀ.ਪੀ.ਓ. (BDPO) ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ ਆਪਣੀ ਜਾਂਚ ‘ਚ ਪਾਇਆ ਕਿ ਐੱਸ.ਡੀ.ਐੱਮ. (SDM) ਨੇ ਕੋਈ ਪੱਤਰ ਜਾਰੀ ਨਹੀਂ ਕੀਤਾ ਹੈ, ਤਾਂ ਸਾਮਣੇ ਆਇਆ ਕਿ ਮਨਵੀਰ ਕੌਰ ਨਾਮਕ ਲੜਕੀ ਨੇ ਇਹ ਕਾਰਨਾਮਾ ਕੀਤਾ ਹੈ।