ਪੰਜਾਬ

punjab

By

Published : May 10, 2022, 4:28 PM IST

ETV Bharat / state

ਵਿਧਾਇਕ ਨੇ ਸੁਣੀਆਂ ਹਲਕੇ ਦੇ ਲੋਕਾਂ ਦੀਆਂ ਤਕਲੀਫਾਂ

ਨਿਊ ਕੈਂਟ ਰੋਡ (The city's New Kent Road) ਦੇ ਲੋਕ ਬੀਤੇ ਕਰੀਬ 3 ਮਹੀਨਿਆ ਤੋਂ ਨਰਕ ਵਰਗੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। ਠੇਕੇਦਾਰ ਵੱਲੋਂ ਕਰੀਬ 3 ਮਹੀਨੀਆਂ ਤੋਂ ਸੜਕ ਪੱਟੀ ਹੋਈ ਹੈ। ਜਿਸ ਕਾਰਨ ਇੱਥੋਂ ਲੰਘਣ ਵਿੱਚ ਲੋਕਾਂ ਨੂੰ ਭਾਰੀ ਸਮੱਸਿਆਵਾਂ (Huge problems for people) ਦਾ ਸਾਹਮਣਾ ਕਰਨਾ ਪੈ ਰਿਹਾ। ਲੋਕਾ ਨੂੰ ਆ ਰਹੀਆ ਸਮੱਸਿਆਵਾਂ ਬਾਰੇ ਜਾਨਣ ਲਈ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ (MLA Gurdit Singh Sekhon) ਨੇ ਅਚਨਚੇਤ ਹੀ ਮੁਹੱਲੇ ਦਾ ਦੌਰਾ ਕੀਤਾ ਅਤੇ ਮੌਕੇ ‘ਤੇ ਮੌਜੂਦ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਅਧੂਰੇ ਪਏ ਕੰਮ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਹਨ।

ਵਿਧਾਇਕ ਨੇ ਸੁਣੀਆਂ ਹਲਕੇ ਦੇ ਲੋਕਾਂ ਦੀਆਂ ਤਕਲੀਫਾਂ
ਵਿਧਾਇਕ ਨੇ ਸੁਣੀਆਂ ਹਲਕੇ ਦੇ ਲੋਕਾਂ ਦੀਆਂ ਤਕਲੀਫਾਂ

ਫਰੀਦਕੋਟ: ਸਹਿਰ ਦੀ ਨਿਊ ਕੈਂਟ ਰੋਡ (The city's New Kent Road) ਦੇ ਲੋਕ ਬੀਤੇ ਕਰੀਬ 3 ਮਹੀਨਿਆ ਤੋਂ ਨਰਕ ਵਰਗੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। ਠੇਕੇਦਾਰ ਵੱਲੋਂ ਕਰੀਬ 3 ਮਹੀਨੀਆਂ ਤੋਂ ਸੜਕ ਪੱਟੀ ਹੋਈ ਹੈ। ਜਿਸ ਕਾਰਨ ਇੱਥੋਂ ਲੰਘਣ ਵਿੱਚ ਲੋਕਾਂ ਨੂੰ ਭਾਰੀ ਸਮੱਸਿਆਵਾਂ (Huge problems for people) ਦਾ ਸਾਹਮਣਾ ਕਰਨਾ ਪੈ ਰਿਹਾ।

ਲੋਕਾ ਨੂੰ ਆ ਰਹੀਆ ਸਮੱਸਿਆਵਾਂ ਬਾਰੇ ਜਾਨਣ ਲਈ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ (MLA Gurdit Singh Sekhon) ਨੇ ਅਚਨਚੇਤ ਹੀ ਮੁਹੱਲੇ ਦਾ ਦੌਰਾ ਕੀਤਾ ਅਤੇ ਮੌਕੇ ‘ਤੇ ਮੌਜੂਦ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਅਧੂਰੇ ਪਏ ਕੰਮ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਹਨ।

ਇਸ ਮੌਕੇ ਗੱਲਬਾਤ ਕਰਦਿਆਂ ਮੁਹੱਲੇ ਦੇ ਲੋਕਾਂ ਨੇ ਦੱਸਿਆ ਕਿ ਠੇਕੇਦਾਰ ਵੱਲੋਂ ਕਰੀਬ 3 ਮਹੀਨੇ ਤੋਂ ਸੜਕ ਪੱਟ ਰੱਖੀ, ਜਿਸ ਕਾਰਨ ਇੱਥੋਂ ਲੰਘਣ ਵਿਚ ਭਾਰੀ ਸਮੱਸਿਆਵਾਂ ਆ ਰਹੀਆ ਹਨ। ਉਨ੍ਹਾਂ ਦੱਸਿਆ ਕਿ ਇੱਥੋਂ ਲੰਘਣ ਵਾਲੇ ਕਈ ਲੋਕਾਂ ਨੂੰ ਬੈਂਕ ਪੇਨ ਦੀ ਸਮੱਸਿਆ ਆ ਰਹੀ ਹੈ, ਇਹੀ ਨਹੀਂ ਇੱਥੇ ਕਈ ਦੁਕਾਨਦਾਰਾਂ ਦੀਆ ਦੁਕਾਨਾਂ ਦਾ ਕੰਮਕਾਰ ਵੀ ਠੱਪ ਹੋ ਚੁੱਕਾ ਹੈ। ਮੁਹੱਲਾ ਵਾਸੀਆ ਨੇ ਦੱਸਿਆ ਕਿ ਅੱਜ ਹਲਕਾ ਵਿਧਾਇਕ ਜਾਇਜਾ ਲੈਣ ਆਏ ਹਨ ਹੁਣ ਵੇਖਦੇ ਹਾਂ ਕਿ ਸਾਡਾ ਮਸਲਾ ਹੱਲ ਹੁੰਦਾ ਹੈ ਕਿ ਨਹੀਂ।

ਇਹ ਵੀ ਪੜ੍ਹੋ:ਮੁਹਾਲੀ ਬਲਾਸਟ ਮਾਮਲਾ: ਐਨਆਈਏ ਅਤੇ ਫੌਜ ਦੀਆਂ ਟੀਮਾਂ ਕਰ ਰਹੀਆਂ ਮਾਮਲੇ ਦੀ ਜਾਂਚ

ਦੂਜੇ ਪਾਸੇ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਕਾਂਗਰਸ ਸਰਕਾਰ ਮੌਕੇ ਵਿਕਾਸ ਕਾਰਜਾਂ ਵਿੱਚ ਵੱਡੇ ਪੱਧਰ ‘ਤੇ ਧਾਂਦਲੀਆ ਹੋਈਆ ਹਨ। ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਨਿਊ ਕੈਂਟ ਰੋਡ ‘ਤੇ ਲੋਕਾਂ ਦੀ ਸ਼ਿਕਾਇਤ ‘ਤੇ ਚੈਕਿੰਗ ਕੀਤੀ ਗਈ ਹੈ ਅਤੇ ਅਧੂਰੇ ਪਏ ਅਤੇ ਗਲਤ ਢੰਗ ਨਾਲ ਕੀਤੇ ਗਏ ਵਿਕਾਸ ਕਾਰਜਾਂ ਨੂੰ ਜਲਦ ਠੀਕ ਕਰ ਮੁਕੰਮਲ ਕਰਨ ਬਾਰੇ ਹਿਦਾਇਤ ਕੀਤੀ ਗਈ ਹੈ। ਜਦੋ ਉਨ੍ਹਾਂ ਨੂੰ ਵਿਕਾਸ ਕਾਰਜਾਂ ਵਿੱਚ ਦੇਰੀ ਅਤੇ ਗਲ ਕਰਨ ਵਾਲਿਆ ਖ਼ਿਲਾਫ਼ ਕਾਰਵਾਈ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਕੰਮ ਮੁਕੰਮਲ ਕਰਵਾਏ ਜਾਣਗੇ।

ਇਹ ਵੀ ਪੜ੍ਹੋ:ਸਿਵਲ ਹਸਪਤਾਲ 'ਚ ਨੌਜਵਾਨ ਨੇ ਫਾਹਾ ਲੈਕੇ ਕੀਤੀ ਖੁਦਕੁਸ਼ੀ

ABOUT THE AUTHOR

...view details