ਪੰਜਾਬ

punjab

By

Published : Dec 8, 2019, 2:57 PM IST

ETV Bharat / state

ਅੰਤਰਰਾਸ਼ਟਰੀ ਕਬੱਡੀ ਮੈਚ ਵਿੱਚ ਕੀਨੀਆਈ ਖਿਡਾਰੀ ਜ਼ਖ਼ਮੀਂ, ਇਲਾਜ ਲਈ ਨਹੀਂ ਗੰਭੀਰ ਸਰਕਾਰ

ਬੀਤੇ ਦਿਨੀਂ ਬਠਿੰਡਾ ਵਿਚ ਹੋਏ ਅੰਤਰਰਾਸ਼ਟਰੀ ਕਬੱਡੀ ਮੈਚ ਦੌਰਾਨ ਜ਼ਖ਼ਮੀ ਹੋਏ ਕੀਨੀਆਈ ਖਿਡਾਰੀ ਨੂੰ ਮੈਕਸ ਹਸਪਤਾਲ ਬਠਿੰਡਾ ਤੋਂ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਰੈਫ਼ਰ ਕਰ ਦਿੱਤਾ ਗਿਆ ਹੈ।

ਅੰਤਰਰਾਸ਼ਟਰੀ ਕਬੱਡੀ ਮੈਚ
ਫ਼ੋਟੋ

ਫ਼ਰੀਦਕੋਟ: ਅੰਤਰਾਸ਼ਟਰੀ ਕਬੱਡੀ ਮੈਚ ਦੌਰਾਨ ਗੰਭੀਰ ਜ਼ਖ਼ਮੀ ਹੋਏ ਕੀਨੀਆਈ ਖਿਡਾਰੀ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਰੈਫ਼ਰ ਕਰ ਦਿੱਤਾ ਗਿਆ ਹੈ। ਇਸ ਬਾਰੇ ਜ਼ਖ਼ਮੀ ਖਿਡਾਰੀ ਦੇ ਸਾਥੀ ਕਾਂਤੀ ਨੇ ਦੱਸਿਆ ਕਿ ਪਿਛਲੇ ਦਿਨੀਂ ਮੈਚ ਦੌਰਾਨ ਉਸ ਦੇ ਮਿੱਤਰ ਦੀ ਰੀਡ ਦੀ ਹੱਡੀ 'ਤੇ ਸੱਟ ਲੱਗ ਗਈ ਸੀ ਜਿਸ ਨੂੰ ਤੁਰੰਤ ਬਠਿੰਡਾ ਦੇ ਮੈਕਸ (ਨਿੱਜੀ) ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਇਸ ਤੋਂ ਬਾਅਦ ਹੁਣ ਉਸ ਨੂੰ ਬਠਿੰਡਾ ਤੋਂ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਭਰਤੀ ਕੀਤਾ ਗਿਆ ਜਿੱਥੇ ਉਸ ਦਾ ਸੋਮਵਾਰ ਨੂੰ ਆਪਰੇਸ਼ਨ ਹੋਵੇਗਾ।

ਵੀਡੀਓ

ਦੱਸ ਦਈਏ, ਸੂਬੇ ਵਿੱਚ ਵਿਤੀ ਹਲਾਤ ਖ਼ਰਾਬ ਹੋਣ ਦੇ ਚਲਦਿਆਂ ਵੈਸੇ ਤਾਂ ਪੰਜਾਬ ਸਰਕਾਰ ਨੇ ਇਸ ਵਾਰ ਆਪਣੇ ਕਰਮਚਾਰੀਆਂ ਨੂੰ ਵੀ ਪੂਰੀਆਂ ਤਨਖ਼ਾਹਾਂ ਨਹੀਂ ਦਿੱਤੀਆਂ। ਦੂਜੇ ਪਾਸੇ ਸਰਕਾਰ ਵੱਲੋਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਬੱਡੀ ਨੂੰ ਪ੍ਰਮੋਟ ਕਰਨ ਲਈ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਕੱਬਡੀ ਟੂਰਨਾਮੈਂਟ ਵਿਚ ਖੇਡਣ ਵਾਲੇ ਵਿਦੇਸ਼ੀ ਖਿਡਾਰੀਆਂ ਨੂੰ ਚੰਗਾ ਇਲਾਜ ਮੁਹਈਆ ਕਰਵਾਉਣ ਵਿਚ ਵੀ ਨਾਕਾਮ ਸਾਬਤ ਹੁੰਦੀ ਨਜਰ ਆ ਰਹੀ ਹੈ।

ਹੁਣ ਵੇਖਣ ਵਾਲੀ ਗੱਲ ਇਹ ਹੈ ਕੀ ਸਰਕਾਰ ਖਿਡਾਰੀਆਂ ਨੂੰ ਚੰਗਾ ਇਲਾਜ ਮੁਹੱਈਆ ਕਰਵਾਏਗੀ ਜਾਂ ਫਿਰ ਉਨ੍ਹਾਂ ਨੂੰ ਖ਼ੁਦ ਹੀ ਆਪਣਾ ਇਲਾਜ਼ ਕਰਵਾਉਣਾ ਪਵੇਗਾ ਹੁਣ ਇਹ ਤਾਂ ਆਉਣ ਵਾਲ ਸਮਾਂ ਹੀ ਦੱਸੇਗਾ?

ABOUT THE AUTHOR

...view details