ਫ਼ਰੀਦਕੋਟ:ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ (Harsimrat Kaur Badal) ਫ਼ਰੀਦਕੋਟ ਦੌਰੇ 'ਤੇ ਗਏ। ਇਸ ਦੌਰਾਨ ਉਨ੍ਹਾਂ ਨੇ ਵਪਾਰੀਆਂ ਅਤੇ ਔਰਤਾਂ ਨਾਲ ਮੁਲਾਕਾਤ ਕੀਤੀ। ਹਰਸਿਮਰਤ ਕੌਰ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਚੋਣ ਪ੍ਰਚਾਰ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ।
ਦੱਸ ਦੇਈਏ ਕਿ ਫ਼ਰੀਦਕੋਟ (Faridkot) ਵਿਖੇ ਯੂਥ ਅਕਾਲੀ ਦਲ (Youth Akali Dal) ਵੱਲੋਂ ਹਰਸਿਮਰਤ ਕੌਰ ਬਾਦਲ ਦਾ ਭਰਵਾਂ ਸਵਾਗਤ ਕੀਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਆਪਣੇ ਤੈਅ ਪ੍ਰੋਗਰਾਮਾਂ ਤਹਿਤ ਵਪਾਰੀ ਵਰਗ ਅਤੇ ਔਕਤਾਂ ਨਾਲ ਮੀਟਿਗਾ ਦਾ ਦੌਰ ਜਾਰੀ ਰੱਖਿਆ।
ਇਸ ਮੌਕੇ ਪੱਤਰਕਾਰਾਂ ਨਾਲ ਰੱਖੀ ਮੀਟਿੰਗ ਦੌਰਾਨ ਉਨ੍ਹਾਂ ਵੱਲੋਂ ਸਵਾਲਾ ਦੇ ਜਵਾਬ ਦਿੱਤੇ ਗਏ ਜਿਸ ਤਹਿਤ ਉਨ੍ਹਾਂ ਅਲੱਗ ਅਲੱਗ ਮੁੱਦਿਆਂ ਬਾਰੇ ਗੱਲਬਾਤ ਕੀਤੀ।
ਚੰਨੀ ਤੇ ਕੈਪਟਨ ਇੱਕੋਂ ਸਿੱਕੇ ਦੇ ਦੇੋ ਪਹਿਲੂ: ਹਰਸਿਮਰਤ ਕੌਰ ਬਾਦਲ ਅਰੂਸਾ ਆਲਮ (Arusha Alam) ਨੂੰ ਲੈਕੇ ਉਨ੍ਹਾਂ ਨਵਜੋਤ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਕੀਤੇ ਤਿੱਖੇ ਹਮਲੇ ਬਾਬਤ ਬੋਲਦਿਆਂ ਕਿਹਾ ਕਿ ਸਾਢੇ ਚਾਰ ਸਾਲ 'ਚ ਜਦ ਸਿੱਧੂ ਮੰਤਰੀ ਵੀ ਰਹੇ ਹੁਣ ਪ੍ਰਧਾਨ ਵੀ ਹਨ ਉਦੋਂ ਇਹ ਸਭ ਕੁਝ ਨਜ਼ਰ ਕਿਉ ਨਹੀ ਆਇਆ। ਉਨ੍ਹਾਂ ਕਿਹਾ ਕੈਪਟਨ ਅਤੇ ਚੰਨੀ 'ਚ ਕੋਈ ਫਰਕ ਨਹੀਂ ਦੋਨਾਂ ਵਲੋਂ ਸਿਰਫ ਭਰੋਸੇ ਹੀ ਦਿੱਤੇ ਜਾ ਰਹੇ ਹਨ।
ਬੇਅਦਬੀ ਮਾਮਲਿਆ 'ਚ ਸਿਰਫ ਸਿਆਸਤ ਤੋਂ ਇਲਾਵਾ ਕੁਝ ਨਹੀਂ ਹੋਇਆ, ਜਿਸ ਲਈ ਅਸੀਂ ਪਹਿਲਾ ਹੀ ਕਹਿ ਚੁਕੇ ਹਾਂ ਕਿ ਬੇਅਦਬੀ ਕਰਵਾਉਣ ਵਾਲੇ ਅਤੇ ਇਸ 'ਤੇ ਸਿਆਸਤ ਕਰਨ ਵਾਲਿਆਂ ਦਾ ਕੱਖ ਨਾ ਰਹੇ ਅਤੇ ਨਤੀਜਾ ਆਪ ਹੀ ਦੇਖ ਲਓ ਕਾਂਗਰਸ ਪਾਰਟੀ ਦਾ ਕੀ ਹਾਲ ਹੋ ਗਿਆ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ (Congress Government) ਨੇ ਬੇਆਦਬੀ ਮਾਮਲਿਆਂ 'ਚ ਸਿਆਸਤ ਤੋਂ ਬਿਨਾਂ ਕੁਝ ਨਹੀਂ ਕੀਤਾ ਅਤੇ ਨਾ ਹੀ ਕਿਸਾਨ ਅੰਦੋਲਨ 'ਚ ਕਿਸਾਨਾਂ ਦੇ ਹੱਕ 'ਚ ਖੜੇ।
BSF ਦੇ ਅਧਿਕਾਰ ਖੇਤਰ ਨੂੰ ਲੈਕੇ ਮੁਖਮੰਤਰੀ ਚੰਨੀ (Chief Minister Channi) ਵੱਲੋਂ ਸੱਦੀ ਸਰਬ ਦਲ ਮੀਟਿੰਗ ਬਾਰੇ ਉਨ੍ਹਾਂ ਕਿਹਾ ਕਿ ਮੁਖ ਮੰਤਰੀ ਦੀ ਮਨਜ਼ੂਰੀ ਤੋਂ ਬਿਨਾਂ ਕੇਂਦਰ ਸਰਕਾਰ ਕੋਈ ਫੈਸਲਾ ਨਹੀਂ ਲੈ ਸਕਦੀ ਪਤਾ ਨਹੀਂ ਚਨੀ ਉਦੋਂ ਕਿੱਥੇ ਰੁਝੇ ਸਨ, ਪਹਿਲਾ ਤਾਂ ਆਲ ਪਾਰਟੀ ਮੀਟਿੰਗ ਚ ਇਸ ਦਾ ਜਵਾਬ ਦੇਣ।
ਅਫਗਾਨਿਸਤਾਨ (Afghanistan) 'ਚ ਪੰਜਾਬੀਆਂ ਸਬੰਧੀ ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦਖ਼ਲ ਦੇਕੇ ਇਸ ਸਬੰਧੀ ਕਦਮ ਚੁੱਕਣ, ਤਾਂ ਜੋ ਅਫਗਾਨਿਸਤਾਨ ਚ ਪੰਜਾਬੀਆਂ ਦੀ ਸੁਰੱਖਿਆ ਯਕੀਨੀ ਬਣ ਸਕੇ।
ਹਰੀਸ਼ ਚੌਧਰੀ ਦੇ ਪੰਜਬ ਪ੍ਰਭਾਰੀ ਬਣਨ 'ਤੇ ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ (Punjab Congress) ਇਨੀ ਕਮਜ਼ੋਰ ਹੋ ਚੁਕੀ ਹੈ ਜਿਸ ਦੀ ਕਮਾਂਡ ਲਈ ਦੂਜਿਆਂ ਸੂਬਿਆਂ ਤੋਂ ਪ੍ਰਭਾਰੀ ਲਾਉਣੇ ਪੈਂਦੇ ਹਨ ਇਸ ਤਰਾਂ ਇੱਕ ਹਰੀਸ਼ ਦੇ ਜਾਣ ਅਤੇ ਦੂਜੇ ਹਰੀਸ਼ ਦੇ ਆਉਣ ਨਾਲ ਪੰਜਾਬ ਚ ਕਾਂਗਰਸ ਦਾ ਭਲਾ ਨਹੀਂ ਹੋਣ ਵਾਲਾ।
ਇਹ ਵੀ ਪੜ੍ਹੋ :ਮੁੱਖ ਮੰਤਰੀ ਬਦਲਣ ਨਾਲ ਹੀ ਨਹੀਂ ਹੋਵੇਗਾ ਪੰਜਾਬ ਦਾ ਵਿਕਾਸ: ਹਰਸਿਮਰਤ ਬਾਦਲ