ਪੰਜਾਬ

punjab

By

Published : Apr 18, 2020, 4:10 PM IST

ETV Bharat / state

ਫਰੀਦਕੋਟ ਦੇ ਪਹਿਲੇ ਕੋਰੋਨਾ ਪੀੜਤ ਦੀ ਪਤਨੀ ਤੇ ਨਵਜੰਮੇਂ ਬੱਚੇ ਨੂੰ ਹਸਪਤਲ ਤੋਂ ਮਿਲੀ ਛੁੱਟੀ

ਫਰੀਦਕੋਟ ਦੇ ਪਹਿਲੇ ਕੋਰੋਨਾ ਵਾਇਰਸ ਪੌਜ਼ੀਟਿਵ ਮਰੀਜ਼ ਦੀ ਪਤਨੀ ਅਤੇ ਨਵਜੰਮੇਂ ਬੱਚੇ ਨੂੰ ਸਿਹਤ ਵਿਭਾਗ ਨੇ ਖੁਸ਼ੀਆਂ ਨਾਲ ਘਰ ਭੇਜਿਆ। ਦੋਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ।

ਫ਼ੋਟੋ।
ਫ਼ੋਟੋ।

ਫਰੀਦਕੋਟ: ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ ਪਹਿਲੇ ਪੌਜ਼ੀਟਿਵ ਮਰੀਜ਼ ਦੀ ਪਤਨੀ ਅਤੇ ਨਵਜੰਮੇਂ ਬੱਚੇ ਨੂੰ ਸਿਵਲ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਜੱਚਾ ਅਤੇ ਬੱਚਾ ਦੀ ਸਿਹਤ ਪੁਰੀ ਤਰ੍ਹਾਂ ਤੰਦਰੁਸਤ ਦੱਸੀ ਜਾ ਰਹੀ ਹੈ। ਅੱਜ ਮਾਂ ਤੇ ਬੱਚੇ ਨੂੰ ਫੁੱਲਾਂ ਦੀ ਵਰਖਾ ਕਰ ਪੂਰੇ ਸਨਮਾਨ ਨਾਲ ਹਸਪਤਾਲ ਤੋਂ ਘਰ ਲਈ ਵਿਦਾ ਕੀਤਾ ਗਿਆ।

ਵੇਖੋ ਵੀਡੀਓ

ਇਸ ਦੇ ਨਾਲ ਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੋਰੋਨਾ ਪੀੜਤ ਦੇ ਰਿਹਾਇਸ਼ੀ ਖੇਤਰ ਵਿਚ ਉਸ ਤੋਂ ਬਾਅਦ ਕੋਈ ਵੀ ਕੋਰੋਨਾ ਵਾਇਰਸ ਤੋਂ ਸੰਕ੍ਰਮਿਤ ਨਹੀਂ ਪਾਇਆ ਗਿਆ। ਇਸੇ ਲਈ ਉਸ ਇਲਾਕੇ ਨੂੰ ਹੀ ਅਨਕੁਆਰੰਟੀਨ ਐਲਾਨਿਆ ਜਾਵੇਗਾ।

ਇਸ ਮੌਕੇ ਗੱਲਬਾਤ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ.ਚੰਦਰ ਸ਼ੇਖਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਪੌਜ਼ੀਟਿਵ ਪਾਏ ਗਏ ਤੇ ਫਰੀਦਕੋਟ ਦੇ ਪਹਿਲੇ ਵਿਅਕਤੀ ਦੀ ਪਤਨੀ ਅਤੇ ਰਿਸ਼ਤੇਦਾਰਾਂ ਦੇ ਟੈਸਟ ਪਹਿਲਾਂ ਹੀ ਨੈਗੇਟਿਵ ਆ ਚੁੱਕੇ ਹਨ। ਬੀਤੇ ਦਿਨੀਂ ਕੋਰੋਨਾ ਪੀੜਤ ਦੀ ਪਤਨੀ ਨੇ ਇਕ ਬੱਚੇ ਨੂੰ ਜਨਮ ਦਿੱਤਾ ਸੀ।

ਮਾਂ ਅਤੇ ਬੱਚਾ ਸਿਵਲ ਹਸਪਤਾਲ ਫਰੀਦਕੋਟ ਵਿਚ ਡਾਕਟਰਾਂ ਦੀ ਨਿਗਰਾਨੀ ਵਿਚ ਸਨ। ਅੱਜ ਦੋਹਾਂ ਨੂੰ ਹਸਪਤਾਲ ਤੋਂ ਪੂਰੇ ਸਨਮਾਨ ਨਾਲ ਘਰ ਲਈ ਵਿਦਾ ਕੀਤਾ ਗਿਆ। ਮਾਂ ਤੇ ਬੱਚਾ ਬਿਲਕੁਲ ਤੰਦਰੁਸਤ ਹਨ।

ABOUT THE AUTHOR

...view details