ਫ਼ਰੀਦਕੋਟ: ਕਰੀਬ 15 ਦਿਨ ਪਹਿਲਾਂ ਫ਼ਰੀਦਕੋਟ ਵਿੱਚ ਠੇਕੇਦਾਰ ਕਰਨ ਕਟਾਰੀਆ ਨੇ ਆਪਣੇ ਦੋ ਬੱਚਿਆਂ ਅਤੇ ਪਤਨੀ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ, ਜਿਸ ਵਿੱਚ ਉਸ ਦੇ ਦੋਹਾਂ ਬੱਚਿਆ ਦੀ ਮੌਤ ਹੋ ਗਈ ਸੀ। ਜਦੋਂਕਿ ਪਤਨੀ ਸੀਨਮ ਗੰਭੀਰ ਰੂਪ ਵਿੱਚ ਜਖਮੀਂ ਹੋ ਗਈ ਸੀ, ਜਿਸ ਨੂੰ ਇਲਾਜ ਲਈ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਫ਼ਰੀਦਕੋਟ ਪੁਲਿਸ ਰਾਜਸੀ ਦਬਾਅ ਹੇਠ ਕਰ ਰਹੀ ਹੈ ਕੰਮ: ਬੰਟੀ ਰੋਮਾਣਾ
ਕਰੀਬ 15 ਦਿਨ ਪਹਿਲਾਂ ਫ਼ਰੀਦਕੋਟ ਵਿੱਚ ਠੇਕੇਦਾਰ ਕਰਨ ਕਟਾਰੀਆ ਨੇ ਆਪਣੇ ਦੋ ਬੱਚਿਆਂ ਅਤੇ ਪਤਨੀ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ, ਜਿਸ ਵਿੱਚ ਉਸ ਦੇ ਦੋਹਾਂ ਬੱਚਿਆ ਦੀ ਮੌਤ ਹੋ ਗਈ ਸੀ। ਜਦੋਂਕਿ ਪਤਨੀ ਸੀਨਮ ਗੰਭੀਰ ਰੂਪ ਵਿੱਚ ਜਖਮੀਂ ਹੋ ਗਈ ਸੀ। ਮ੍ਰਿਤਕ ਦੀ ਪਤਨੀ ਨੇ ਐਸਐਸਪੀ ਫਰੀਦਕੋਟ ਨੂੰ ਲਿਖਤ ਬਿਆਨ ਦਿੱਤਾ।
ਮ੍ਰਿਤਕ ਠੇਕੇਦਾਰ ਦੇ ਭਰਾ ਅੰਕਿਤ ਕਟਾਰੀਆ ਨੇ ਫ਼ਰੀਦਕੋਟ ਪੁਲਿਸ ਨੂੰ ਬਿਆਨ ਦੇ ਕੇ ਕਿਹਾ ਸੀ ਉਸ ਦੇ ਭਰਾ ਨੇ ਗਿਦੜਬਾਹਾ ਦੇ ਵਿਧਾਇਕ ਰਾਜਾ ਵੜਿੰਗ ਦੇ ਸਾਲੇ ਤੋਂ ਤੰਗ ਆਕੇ ਖੂਦਕੁਸ਼ੀ ਕੀਤੀ ਹੈ। ਇਸ 'ਤੇ ਫਰੀਦਕੋਟ ਪੁਲਿਸ ਨੇ ਰਾਜਾ ਵੜਿੰਗ ਦੇ ਸਾਲੇ ਡੰਪੀ ਵਿਨਾਇਕ ਦੇ ਖਿਲਾਫ਼ ਮੁਕੱਦਮਾਂ ਦਰਜ ਕਰ ਲਿਆ ਸੀ ਪਰ ਅੱਜ ਤੱਕ ਇਸ ਮਾਮਲੇ ਵਿੱਚ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ। ਮ੍ਰਿਤਕ ਦੀ ਪਤਨੀ ਨੇ ਐਸਐਸਪੀ ਫਰੀਦਕੋਟ ਨੂੰ ਲਿਖਤ ਬਿਆਨ ਦੇ ਕੇ ਕਿਹਾ ਕਿ ਉਸ ਦੇ ਪਤੀ ਨੇ ਜੋ ਕਦਮ ਚੁੱਕਿਆ ਉਹ ਰਾਜਾ ਵੜਿੰਗ ਅਤੇ ਉਸ ਦੇ ਸਾਲੇ ਡੰਪੀ ਵਿਨਾਇਕ ਤੋਂ ਤੰਗ ਆ ਕੇ ਚੱਕਿਆ।
ਮ੍ਰਿਤਕ ਦੀ ਪਤਨੀ ਨੇ ਇਸ ਘਟਨਾਂਕ੍ਰਮ ਤੋਂ ਪਹਿਲਾ ਰਾਤ ਵੇਲੇ ਦੀ ਆਪਣੇ ਪਤੀ ਦੀ ਮਾਨਸਿਕ ਸਥਿਤੀ ਬਾਰੇ ਵੀ ਲਿਖਿਆ ਹੈ। ਐਸਐਸਪੀ ਫ਼ਰੀਦਕੋਟ ਨੇ ਜਿਥੇ ਮ੍ਰਿਤਕ ਠੇਕਦਾਰ ਦੀ ਪਤਨੀ ਦੇ ਬਿਆਨ ਦਫ਼ਤਰੀ ਰਿਕਾਡ ਤੱਕ ਨਾਂ ਪਹੁੰਚਣ ਦੀ ਗੱਲ ਕਹੀ ਹੈ। ਉਥੇ ਹੀ ਫਰੀਦਕੋਟ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਵਿਸੇਸ ਗੱਲਬਾਤ ਕਰਦਿਆ ਜਿੱਥੇ ਫਰੀਦਕੋਟ ਪੁਲਿਸ ਦੀ ਹੁਣ ਤੱਕ ਦੀ ਕਾਰਗੁਜਾਰੀ 'ਤੇ ਸਵਾਲ ਚੁੱਕੇ ਹਨ। ਉਥੇ ਹੀ ਉਨ੍ਹਾਂ ਨੇ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ਼ ਦਵਾਉਣ ਲਈ ਹਰ ਲੜਾਈ ਲੜਨ ਦੀ ਗੱਲ ਕਹੀ।