ਪੰਜਾਬ

punjab

By

Published : Jul 2, 2021, 4:27 PM IST

ETV Bharat / state

ਫਰੀਦਕੋੋਟ: ਤੇਲ ਦੀਆਂ ਵੱਧ ਰਹੀਆ ਕੀਮਤਾਂ ਨੂੰ ਲੈ ਕੇ ਪ੍ਰਦਰਸ਼ਨ

ਫਰੀਦਕੋਟ ਦੇ ਵਿਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪੂਰੇ ਪੰਜਾਬ ਦੇ ਹੈੱਡਕੁਆਰਟਰਾਂ ਦੇ ਤੇ ਤੇਲ ਅਤੇ ਡੀਜ਼ਲ ਦੇ ਵਧਦੇ ਰੇਟਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ।

ਉਗਰਾਹਾਂ ਵੱਲੋਂ ਤੇਲ ਦੀਆਂ ਵੱਧ ਰਹੀਆ ਕੀਮਤਾਂ ਨੂੰ ਲੈ ਕੇ ਪ੍ਰਦਰਸ਼ਨ
ਉਗਰਾਹਾਂ ਵੱਲੋਂ ਤੇਲ ਦੀਆਂ ਵੱਧ ਰਹੀਆ ਕੀਮਤਾਂ ਨੂੰ ਲੈ ਕੇ ਪ੍ਰਦਰਸ਼ਨ

ਫਰੀਦਕੋੋਟ:ਦਿਨੋ ਦਿਨ ਤੇਲ ਅਤੇ ਡੀਜ਼ਲ ਦੀਆਂ ਵੱਧਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਰੋਜ਼ਾਨਾ ਹੀ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ ਜਿਸ ਕਾਰਨ ਲੋਕਾਂ ਦੀ ਜੇਬਾਂ ਉੱਤੇ ਵੀ ਭਾਰੀ ਬੋਝ ਪੈ ਰਿਹਾ ਹੈ। ਇਸ ਨੂੰ ਲੈ ਕੇ ਹਰ ਵਰਗ ਵੱਲੋਂ ਚਾਹੇ ਕਿਸਾਨ ਜਾ ਫਿਰ ਰਾਜਨੀਤਿਕ ਪਾਰਟੀਆਂ ਉਨ੍ਹਾਂ ਵੱਲੋਂ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ। ਇਸੇ ਤਹਿਤ ਫਰੀਦਕੋਟ ਦੇ ਵਿਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਪੂਰੇ ਪੰਜਾਬ ਦੇ ਹੈੱਡਕੁਆਰਟਰਾਂ ਦੇ ਤੇ ਤੇਲ ਅਤੇ ਡੀਜ਼ਲ ਦੇ ਵਧਦੇ ਰੇਟਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ।

ਉਗਰਾਹਾਂ ਵੱਲੋਂ ਤੇਲ ਦੀਆਂ ਵੱਧ ਰਹੀਆ ਕੀਮਤਾਂ ਨੂੰ ਲੈ ਕੇ ਪ੍ਰਦਰਸ਼ਨਉਗਰਾਹਾਂ ਵੱਲੋਂ ਤੇਲ ਦੀਆਂ ਵੱਧ ਰਹੀਆ ਕੀਮਤਾਂ ਨੂੰ ਲੈ ਕੇ ਪ੍ਰਦਰਸ਼ਨ

ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਕਿਸਾਨ ਆਗੂ ਗੁਰਪਾਲ ਸਿੰਘ ਨੇ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਅੱਜ ਸਮੁੱਚੇ ਪੰਜਾਬ ਵਿੱਚ ਹੈੱਡਕੁਆਟਰਾਂ ਤੇ ਲਗਾਤਾਰ ਵਧ ਰਹੇ ਪੈਟਰੋਲ ਤੇ ਡੀਜ਼ਲ ਦੀ ਕੀਮਤ ਤੋਂ ਲੈ ਕੇ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿਚ ਜੇਕਰ ਇਨ੍ਹਾਂ ਰੇਟ ਘੱਟ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਇਕ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।

ਇਹ ਵੀ ਪੜ੍ਹੋ:-ਬਿਜਲੀ ਸੰਕਟ 'ਚ ਨਵਜੋਤ ਸਿੱਧੂ ਨੇ ਕੈਪਟਨ ਨੂੰ ਕੀ ਦਿੱਤੀ ਸਲਾਹ ?

ABOUT THE AUTHOR

...view details