ਫਰੀਦਕੋਟ:ਸੁਮੇਧ ਸੈਣੀ (Sumedh Saini) ਨੂੰ ਲੈਕੇ ਹਾਈਕੋਰਟ ਵੱਲੋਂ ਦਿੱਤੇ ਗਏ ਫੈਸਲੇ ਜਿਸ ਤਹਿਤ 2022 ਤੱਕ ਉਨ੍ਹਾਂ ਨੂੰ ਕਿਸੇ ਵੀ ਮਾਮਲੇ ‘ਚ ਨਾ ਤਾਂ ਗ੍ਰਿਫਤਾਰ ਕੀਤਾ ਜਾ ਸਕਦਾ ਅਤੇ ਨਾ ਹੀ ਕਿਸੇ ਪੁੱਛਗਿੱਛ ‘ਚ ਸ਼ਮਿਲ ਕੀਤਾ ਜਾ ਸਕਦਾ ਹੈ ਇਸ ਫੈਸਲੇ ਨੂੰ ਲੈਕੇ ਬਹਿਬਲ ਗੋਲੀਕਾਂਡ ਮਾਮਲੇ ‘ਚ ਪੀੜਿਤ ਪਰਿਵਾਰਾਂ ਵੱਲੋਂ ਚਿੰਤਾ ਜ਼ਾਹਿਰ ਕੀਤੀ ਗਈ ਹੈ।
ਇੱਕ ਪ੍ਰੈਸ ਕਾਨਫਰੰਸ ਕਰ ਬਹਿਬਲ ਗੋਲੀਕਾਂਡ ((Behbal Kalan Golikand)) ‘ਚ ਪੁਲਿਸ ਦੀ ਗੋਲੀ ਨਾਲ ਮਰਨ ਵਾਲੇ ਕ੍ਰਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਨਿਯਾਮੀ ਵਾਲਾ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਅਤੇ ਅਕਾਲੀ ਆਪਸ ‘ਚ ਮਿਲ ਕੇ ਰਾਜਨੀਤਿਕ ਖੇਡ ਖੇਡ ਰਹੇ ਹਨ।
ਸੁਮੇਧ ਸੈਣੀ ਨੂੰ ਮਿਲੀ ਰਾਹਤ ‘ਤੇ ਬਹਿਬਲ ਕਲਾਂ ਗੋਲੀਕਾਂਡ ਦੇ ਪਰਿਵਾਰ ਨੇ ਚੁੱਕੇ ਵੱਡੇ ਸਵਾਲ ਪੀੜਤ ਪਰਿਵਾਰ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਨੂੰ ਸਿਰਫ ਚੁਣਾਵੀ ਮੁੱਦਾ ਬਣਾ ਕੇ ਸਿਆਸਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਹਾਈਕੋਰਟ ਵੱਲੋਂ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਲੈਕੇ ਫੈਸਲਾ ਦਿੱਤਾ ਗਿਆ ਹੈ ਕਿਤੇ ਨਾ ਕਿਤੇ ਦੋਨਾਂ ਪਾਰਟੀਆਂ ਵੱਲੋਂ ਮਿਲ ਕੇ ਅੰਦਰ ਖਾਤੇ ਸੁਮੇਧ ਸੈਣੀ ਦੀ ਸਪੋਰਟ ਕਰਕੇ ਕਰਵਾਇਆ ਗਿਆ ਜਾਪਦਾ ਹੈ ਕਿਉਕਿ ਸੁਮੇਧ ਸੈਣੀ ਕੋਲ ਦੋਨਾਂ ਪਾਰਟੀਆਂ ਦੇ ਆਗੂਆਂ ਦੇ ਕਈ ਰਾਜ਼ ਅਜਿਹੇ ਹਨ ਜਿੰਨ੍ਹਾਂ ਦੇ ਖੁੱਲ੍ਹਣ ਦੇ ਡਰ ਤੋਂ ਹੀ ਦੋਨੋ ਪਾਰਟੀਆਂ ਉਸਦੇ ਹੱਕ ‘ਚ ਭੁਗਤ ਰਹੀਆਂ ਹਨ।
ਸੁਖਰਾਜ ਸਿੰਘ ਵੱਲੋਂ ਕਿਤੇ ਨਾ ਕਿਤੇ ਨਿਆਂਇਕ ਪ੍ਰਣਾਲੀ ‘ਤੇ ਵੀ ਸਵਾਲ ਖੜ੍ਹੇ ਕੀਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਦੀ ਅਸਲੀਅਤ ਨੂੰ ਪਹਿਚਾਨਣ ਅਤੇ ਆਉਣ ਵਾਲੀਆਂ ਵੋਟਾਂ ‘ਚ ਉਨ੍ਹਾਂ ਤੋਂ ਸਵਾਲ ਕੀਤੇ ਜਾਣ।
ਇਹ ਵੀ ਪੜ੍ਹੋ:ਕਿਉਂ ਲਮਕਾਈਆਂ ਜਾ ਰਹੀਆਂ ਨੇ SGPC ਚੋਣਾਂ ?