ਪੰਜਾਬ

punjab

By

Published : Jun 30, 2019, 8:29 PM IST

Updated : Jun 30, 2019, 10:10 PM IST

ETV Bharat / state

ਪਿੰਡ ਦੇ ਭਲੇ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੀਤਾ ਉਧਮ, ਕਾਂਗਰਸੀ ਸਰਪੰਚ ਵੱਲੋਂ ਅਕਾਲੀ ਆਗੂ ਸਨਮਾਨਿਤ

ਬੀਤੇ ਕਈ ਦਿਨਾਂ ਤੋਂ ਪਿੰਡ ਕਾਉਣੀ ਵਿੱਚ ਅਕਾਲੀ ਅਤੇ ਕਾਂਗਰਸੀ ਆਗੂਆਂ ਵਿਚਕਾਰ ਚੱਲ ਰਹੀ ਤਕਰਾਰ ਨੂੰ ਉਸ ਵੇਲੇ ਵਿਰਾਮ ਲੱਗਾ ਜਦੋਂ ਸਾਰੇ ਪਿੰਡ ਦੇ ਲੋਕਾਂ ਨੇ ਅਕਾਲੀ ਆਗੂ ਦੀ ਪਿੰਡ ਵਿਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਬਦਲੇ ਸ਼ਲਾਘਾ ਕੀਤੀ ਅਤੇ ਕਾਂਘਰਸੀ ਸਰਪੰਚ ਵੱਲੋਂ ਉਸ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

ਪਿੰਡ ਵਾਸੀ

ਫਰੀਦਕੋਟ: ਪਿੰਡ ਕਾਉਣੀ 'ਚ ਪਾਣੀ ਦੀ ਕਿਲਤ ਕਾਰਨ ਸਾਰੇ ਲੋਕ ਪਰੇਸ਼ਾਨ ਸਨ, ਇਸ ਦਾ ਮੁੱਖ ਕਾਰਨ ਹੈ ਕਿ ਪਿੰਡ ਦੇ ਧਰਤੀ ਹੇਠਲਾ ਪਾਣੀ ਪੀਣਯੋਗ ਨਹੀਂ ਹੈ। ਪਿੰਡ ਦੀ ਇਸ ਵੱਡੀ ਸਮੱਸਿਆ ਨਾਲ ਨਜਿੱਠਣ ਲਈ ਪਿੰਡ ਵਾਸੀਆਂ ਨੇ ਮਿਲ ਕੇ ਸਾਂਝੇ ਤੌਰ 'ਤੇ ਪਿੰਡੋਂ ਬਾਹਰ ਵਗਦੀ ਗੰਗ ਕਨਾਲ ਦੇ ਕਿਨਾਰੇ ਬੋਰ ਕਰਕੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ। ਪਿੰਡ ਵਾਲਿਆਂ ਨੇ ਕਿਹਾ ਇਸ ਪੂਰੇ ਪ੍ਰਬੰਧ ਦਾ ਖਰਚਾ ਤੇ ਬਣਾਉਣ ਦਾ ਕੰਮ ਅਕਾਲੀ ਆਗੂ ਜਸਕਰਨ ਸਿੰਘ ਨੇ ਪੂਰਾ ਕਰਵਾਇਆ। ਜਸਕਰਨ ਸਿੰਘ ਦੀ ਜੇਬ ਵਿਚੋਂ ਇਸ ਕੰਮ ਲਈ ਲਗਭਗ 8 ਲੱਖ ਰੁਪਏ ਦਾ ਖਰਚ ਹੋਇਆ ਹੈ।

ਵੀਡੀਓ

ਅਕਾਲੀ ਆਗੂ ਜਸਕਰਨ ਸਿੰਘ ਦੇ ਇਸ ਨੇਕ ਕੰਮ ਸਦਕਾ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਭੇਂਟ ਕੀਤਾ ਗਿਆ। ਇਸ ਮੌਕੇ ਪਿੰਡ ਦੀ ਸਰਪੰਚ ਸੁਖਪਾਲ ਕੌਰ ਨੇ ਕਿਹਾ ਕਿ ਜਸਕਰਨ ਸਿੰਘ ਨੇ ਬਹੁਤ ਵੱਡਾ ਉਪਰਾਲਾ ਕਰ ਕੇ ਪਿੰਡ ਦੇ ਲੋਕਾਂ ਦੀ ਸਾਲਾਂ ਪੁਰਾਣੀ ਮੰਗ ਨੂੰ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਪਿੰਡ 'ਚ ਭਾਈਚਾਰਕ ਸਾਂਝ ਚਾਹੁੰਦੇ ਹਨ ਤੇ ਇਥੇ ਕਿਸੇ ਤਰ੍ਹਾਂ ਦੀ ਧੜੇਬੰਦੀ ਜਾਂ ਪਾਰਟੀਬਾਜ਼ੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਅੱਗੇ ਕਿਹਾ ਕਿ ਜੋ ਇਸ ਸਬੰਧੀ ਮੁਕੱਦਮੇਂ ਦਰਜ ਹੋਏ ਹਨ ਉਹ ਵੀ ਰੱਦ ਹੋਣੇ ਚਾਹੀਦੇ ਹਨ।

ਜ਼ਿਕਰਯੋਗ ਹੈ ਕਿ ਜਸਕਰਨ ਸਿੰਘ ਅਕਾਲੀ ਆਗੂ ਹਨ ਤੇ ਉਨ੍ਹਾਂ ਵਿਰੁੱਧ ਕਾਂਗਰਸ ਨਾਲ ਜੁੜੇ ਕੁਝ ਲੋਕਾਂ ਨੇ ਉਨ੍ਹਾਂ ਖਿਲਾਫ਼ ਪਾਣੀ ਦੀਆਂ ਪਾਇਪਾਂ ਚੋਰੀ ਕਰਨ ਦਾ ਇਲਜ਼ਾਮ ਲਗਾ ਕੇ ਪਰਚਾ ਦਰਜ ਕਰਵਾਇਆ ਸੀ।

Last Updated : Jun 30, 2019, 10:10 PM IST

ABOUT THE AUTHOR

...view details