ਫਰੀਦਕੋਟ:ਕਿਸਾਨਾਂ ਨੂੰ ਸਿੰਚਾਈ ਲਈ ਆ ਰਹੀਆਂ ਸਮੱਸਿਆਵਾਂ ਜਿਵੇਂ ਕਿ ਨਹਿਰੀ ਪਾਣੀ (ਲੋਅ-ਲੈਵਲ ਮਚਾਕੀ ਮੱਲ ਸਿੰਘ ਮਾਈਨਰ, ਕੰਮੇਆਣਾ ਮਾਈਨਰ ਅਤੇ ਸਰਹੰਦ ਫੀਡਰ ਉੱਪਰ ਲੱਗੇ ਲਿਫਟ ਪੰਪਾਂ ਸਬੰਧੀ) ਅਤੇ ਖੇਤੀ ਬਿਜਲੀ ਦੀ ਘੱਟ ਸਪਲਾਈ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਅਤੇ ਕਿਸਾਨਾਂ ਵੱਲੋਂ ਮਚਾਕੀ ਮੱਲ ਸਿੰਘ ਮੇਨ ਹੈੱਡ 'ਤੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ (Protest) ਕੀਤਾ ਗਿਆ।ਇਸ ਦੌਰਾਨ ਡਿਪਟੀ ਕਮਿਸ਼ਨਰ ਨੂੰ ਮੈਮੋਰੰਡਮ ਦਿੱਤਾ ਗਿਆ ਅਤੇ ਮੁਸ਼ਕਿਲਾਂ ਨੂੰ ਜਲਦ ਤੋਂ ਜਲਦ ਸਬੰਧਿਤ ਵਿਭਾਗਾਂ ਨੂੰ ਹਦਾਇਤਾਂ ਦੇ ਕੇ ਹੱਲ ਕਰਵਾਉਣ ਦੀ ਮੰਗ ਕੀਤੀ ਗਈ।
ਸਿੰਚਾਈ ਨੂੰ ਲੈ ਕੇ ਆਕਲੀ ਦਲ ਵੱਲੋਂ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ
ਫਰੀਦਕੋਟ ਵਿਚ ਕਿਸਾਨਾਂ (Farmers) ਨੂੰ ਸਿੰਚਾਈ ਦੀ ਆ ਰਹੀ ਸਮੱਸਿਆਂ ਨੂੰ ਲੈ ਕੇ ਅਕਾਲੀ ਦਲ ਵੱਲੋਂ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ (Protest) ਕੀਤਾ ਗਿਆ ਹੈ।ਇਸ ਮੌਕੇ ਮਨਤਾਰ ਬਰਾੜ ਦਾ ਕਹਿਣਾ ਹੈ ਕਿ ਸੰਬੰਧਿਤ ਵਿਭਾਗਾਂ ਨੂੰ ਮੰਗ ਪੱਤਰ ਦਿੱਤਾ ਅਤੇ ਸਰਕਾਰ ਨੂੰ ਜਲਦੀ ਤੋਂ ਜਲਦੀ ਇਹ ਸਮੱਸਿਆਂ ਹੱਲ ਕਰਵਾਉਣੀ ਚਾਹੀਦੀ ਹੈ।
ਇਸ ਮੌਕੇ ਮਨਤਾਰ ਬਰਾੜ ਦਾ ਕਹਿਣਾ ਹੈ ਕਿ ਮੱਲ ਸਿੰਘ ਮਾਈਨਰ ਅਤੇ ਕੰਮੇਆਣਾ ਮਾਈਨਰ ਕਰਨ ਪਾਣੀ ਦਾ ਲੈਵਲ ਹੇਠਾਂ ਡਿੱਗ ਰਿਹਾ ਹੈ ਅਤੇ ਜਿਸ ਕਾਰਨ ਪਾਣੀ ਦੀ ਘਾਟ ਆ ਰਹੀ ਹੈ।ਉਹਨਾਂ ਦਾ ਕਹਿਣਾ ਹੈ ਕਿ ਖੇਤਾਂ ਵਿਚ ਬਿਜਲੀ ਦੀ ਘਾਟ ਆ ਰਹੀ ਹੈ ਅਤੇ ਬਿਜਲੀ ਵਿਭਾਗ ਨੂੰ ਪੂਰੀ ਬਿਜਲੀ ਦੇਣੀ ਚਾਹੀਦੀ ਹੈ।
ਕਿਸਾਨਾਂ (Farmers) ਨੇ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਠੀਕ ਅੱਠ ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾਵੇ ਤਾਂ ਜੋ ਉਹ ਆਪਣੀ ਫਸਲ ਸਹੀ ਢੰਗ ਨਾਲ ਬੀਜ ਸਕਣ।
ਇਹ ਵੀ ਪੜੋ:ਬਿਜਲੀ ਨਾ ਮਿਲਣ ਕਾਰਨ ਕਿਸਾਨਾਂ ਨੇ ਨੈਸ਼ਨਲ ਹਾਈਵੇਅ 'ਤੇ ਲਗਾਇਆ ਧਰਨਾ