ਪੰਜਾਬ

punjab

ETV Bharat / state

ਵਿਸ਼ਵ ਕੈਂਸਰ ਦਿਵਸ: 'ਸਮੇਂ ਸਿਰ ਜਾਂਚ ਇਸ ਬਿਮਾਰੀ ਨੂੰ ਪਾ ਸਕਦੀ ਹੈ ਮਾਤ'

ਵਿਸ਼ਵ ਸਿਹਤ ਸੰਗਠਨ ਨੇ ਹਰ ਸਾਲ 4 ਫ਼ਰਵਰੀ ਨੂੰ ਵਿਸ਼ਵ ਕੈਂਸਰ ਦਿਵਸ ਦੇ ਰੂਪ ‘ਚ ਮਨਾਉਣ ਦਾ ਫ਼ੈਸਲਾ ਲਿਆ ਹੈ ਤਾਂ ਜੋ ਲੋਕ ਇਸ ਖ਼ਤਰਨਾਕ ਬੀਮਾਰੀ ਤੋਂ ਖ਼ੁਦ ਨੂੰ ਬਚਾ ਸਕਣ। ਇਸ ਮੌਕੇ ਕੈਂਸਰ ਸਰਜਨ ਡਾ. ਮੁਨੀਸ਼ ਮਹਾਜਨ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕੀਤੀ।

ਵਿਸ਼ਵ ਕੈਂਸਰ ਦਿਵਸ
ਵਿਸ਼ਵ ਕੈਂਸਰ ਦਿਵਸ

By

Published : Feb 4, 2020, 12:47 PM IST

ਚੰਡੀਗੜ੍ਹ: ਕੈਂਸਰ ਇੱਕ ਬਹੁਤ ਹੀ ਖ਼ਤਰਨਾਕ ਬੀਮਾਰੀ ਹੈ, ਜਿਸ ਦੀ ਲਪੇਟ ‘ਚ ਆਉਣ ਨਾਲ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ। ਅੱਜ ਦੁਨੀਆ ‘ਚ ਸਭ ਤੋਂ ਜ਼ਿਆਦਾ ਮਰੀਜ਼ ਇਸ ਦੀ ਲਪੇਟ ‘ਚ ਹਨ। ਕੈਂਸਰ ਦੇ ਪ੍ਰਤੀ ਜਾਗਰੂਕਤਾ ਲਈ ਵਿਸ਼ਵ ਸਿਹਤ ਸੰਗਠਨ ਨੇ ਹਰ ਸਾਲ 4 ਫ਼ਰਵਰੀ ਨੂੰ ਵਿਸ਼ਵ ਕੈਂਸਰ ਦਿਵਸ ਦੇ ਰੂਪ ‘ਚ ਮਨਾਉਣ ਦਾ ਫ਼ੈਸਲਾ ਲਿਆ ਤਾਂ ਕਿ ਲੋਕ ਇਸ ਖ਼ਤਰਨਾਕ ਬੀਮਾਰੀ ਤੋਂ ਖ਼ੁਦ ਦੀ ਰੱਖਿਆ ਕਰਨ ਅਤੇ ਕੋਈ ਦੂਜਾ ਵਿਅਕਤੀ ਇਸ ਬੀਮਾਰੀ ਤੋਂ ਪ੍ਰਭਾਵਿਤ ਨਾ ਹੋਣ।

ਵਿਸ਼ਵ ਕੈਂਸਰ ਦਿਵਸ

ਇਸ ਮੌਕੇ ਮਾਹਿਰਾਂ ਦਾ ਕਹਿਣਾ ਹੈ ਜੇ ਕੈਂਸਰ ਦਾ ਸਮੇਂ ਰਹਿੰਦੇ ਪਤਾ ਲੱਗ ਜਾਵੇ ਤਾਂ ਕੈਂਸਰ ਨੂੰ ਮਾਤ ਪਾਈ ਜਾ ਸਕਦੀ ਹੈ। ਇਸ ਬਾਰੇ ਕੈਂਸਰ ਸਰਜਨ ਡਾ. ਮੁਨੀਸ਼ ਮਹਾਜਨ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕੀਤੀ। ਡਾ. ਮੁਨੀਸ਼ ਮਹਾਜਨ ਨੇ ਦੱਸਿਆ ਕਿ ਖਾਣ ਪੀਣ ਦੀਆਂ ਆਦਤਾਂ ਵੀ ਕੈਂਸਰ ਦਾ ਵੱਡਾ ਕਾਰਨ ਬਣ ਸਕਦੀਆਂ ਹਨ।

ਡਾ. ਮੁਨੀਸ਼ ਨੇ ਕਿਹਾ ਕਿ ਇਸ ਲਈ ਸਮੇਂ ਸਿਰ ਸਕ੍ਰੀਨਿੰਗ ਕਰਵਾਉਣੀ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਸਕ੍ਰੀਨਿੰਗ ਦੇ ਨਾਲ ਇਹ ਪਤਾ ਲੱਗ ਜਾਂਦਾ ਹੈ ਕਿ ਸਰੀਰ ਦੇ ਕਿਸ ਹਿੱਸੇ ਵਿੱਚ ਕੋਈ ਅਜਿਹੀ ਗੰਢ ਬਣ ਰਹੀ ਹੈ ਜੋ ਕਿ ਆਮ ਨਹੀਂ ਹੈ। ਉਨ੍ਹਾਂ ਕਿਹਾ ਜੇ ਸਮੇਂ ਸਿਰ ਯਾਨੀ ਕਿ ਪਹਿਲੀ ਜਾਂ ਦੂਜੀ ਸਟੇਜ 'ਤੇ ਇਸ ਦਾ ਪਤਾ ਲੱਗ ਜਾਂਦਾ ਹੈ ਤਾਂ ਕੈਂਸਰ ਦੇ ਮਰੀਜ਼ ਨੂੰ ਬਚਾਇਆ ਜਾ ਸਕਦਾ ਹੈ।

ਔਰਤਾਂ ਵਿੱਚ ਹੋਣ ਵਾਲੇ ਕੈਂਸਰ ਬਾਰੇ ਗੱਲ ਕਰਦੇ ਹੋਏ ਡਾ. ਮਨੀਸ਼ ਨੇ ਦੱਸਿਆ ਕਿ ਔਰਤਾਂ ਨੂੰ ਛਾਤੀ ਦੇ ਕੈਂਸਰ ਅਤੇ ਓਵਰੀ ਦੇ ਕੈਂਸਰ ਜ਼ਿਆਦਾਤਰ ਸਾਹਮਣੇ ਆਉਂਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਕੱਲ੍ਹ ਦਾ ਕੰਮ ਕਾਜ ਅਤੇ ਖਾਣ ਪੀਣ ਦਾ ਲਹਿਜ਼ਾ ਅਜਿਹਾ ਹੁੰਦਾ ਜਾ ਰਿਹਾ ਹੈ ਕਿ ਕੈਂਸਰ ਵਰਗੀ ਬਿਮਾਰੀ ਵੱਧ ਰਹੀ ਹੈ।

ABOUT THE AUTHOR

...view details