ਚੰਡੀਗੜ੍ਹ: ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਆਪਣੇ ਅਸਤੀਫੇ ਨੂੰ ਲੈ ਮੁੜ ਤੋਂ ਚਰਚਾ ਵਿੱਚ ਹਨ। ਖਹਿਰਾ ਨੇ ਕਿਹਾ ਕਿ ਜਦੋਂ ਤੱਕ ਅਸਤੀਫਾ ਪ੍ਰਵਾਨ ਨਹੀ ਹੁੰਦਾ ਉਦੋ ਤੱਕ ਤਨਖ਼ਾਹ ਲੈਦਾ ਰਹਾਂਗਾ। ਸੁਖਾਪਲ ਖਹਿਰਾ ਨੇ ਕਿਹਾ ਕਿ ਸਪੀਕਰ ਵਜੋਂ ਬੁਲਾਏ ਜਾਣ 'ਤੇ ਮੇਰਾ ਦਿੱਲੀ ਵਿੱਚ ਟੈਸਟ ਸੀ ਜਿਸ ਕਾਰਨ ਪੇਸ਼ ਨਹੀਂ ਹੋ ਸਕਿਆ ਮੈਂ ਕੋਈ ਬਹਾਨੇਬਾਜ਼ੀ ਸਪੀਕਰ ਕੋਲ ਨਹੀਂ ਕੀਤੀ।
ਖਹਿਰਾ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਅਸਤੀਫਾ ਪ੍ਰਵਾਨ ਨਹੀ ਕਰਦੀ ਕਾਨੂੰਨੀ ਤੌਰ 'ਤੇ ਮੈ ਤਨਖਾਹ ਲੈਂਦਾ ਰਹਾਂਗਾ। ਉਨ੍ਹਾਂ ਨੇ ਐੱਚ.ਐਸ ਫੂਲਕਾ ਦੀ ਵੀ ਉਦਾਹਰਣ ਦਿੱਤੀ। ਖਹਿਰਾ ਨੇ ਕਿਹਾ ਕਿ ਫੂਲਕਾ ਨੇ ਵੀ ਐਵੇਂ ਹੀ ਕੀਤਾ ਸੀ। ਖਹਿਰਾ ਨੇ ਕਿਹਾ ਕਿ ਸਪੀਕਰ ਕੋਲ ਉਹ ਕਿਉ ਪੇਸ਼ ਹੋਣ ਜਦੋਂ ਸਪੀਕਰ ਚਾਹੇ ਉਸਨੂੰ ਕੱਢ ਸਕਦਾ ਹੈ। ਅਸੀਂ ਤਾਂ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਹਾਂ ਨਹੀਂ ਵੀ ਜਾਂਦੇ ਤਾਂ ਸਾਨੂੰ ਸਪੀਕਰ ਬਾਹਰ ਦਾ ਰਸਤਾ ਦਿਖਾ ਸਕਦਾ ਹੈ।
ਇਹ ਵੀ ਪੜੋ: ਗਣਪਤੀ ਦੇ ਸਵਾਗਤ ਲਈ ਸਜਿਆ ਬਾਜ਼ਾਰ, ਵੇਖੋ ਗਣਪਤੀ ਦੇ ਵੱਖ-ਵੱਖ ਰੂਪ
ਦੱਸ ਦਈਏ ਕਿ ਖਹਿਰਾ ਵੱਲੋਂ ਛੇ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਆਪਣਾ ਅਸਤੀਫ਼ਾ ਦਿੱਤਾ ਸੀ ਜਿਸ ਤੋਂ ਬਾਅਦ ਹਰਪਾਲ ਚੀਮਾ ਦੀ ਅਗਵਾਈ ਵਿੱਚ ਵਫ਼ਦ ਨੇ ਸਪੀਕਰ ਨੂੰ ਲਿਖਤ ਵਿੱਚ ਦਿੱਤਾ ਕਿ ਖਹਿਰਾ ਦੀ ਵਿਧਾਇਕੀ ਨੂੰ ਵੀ ਰੱਦ ਕੀਤਾ ਜਾਵੇ। ਉੱਥੇ ਹੀ ਖਹਿਰਾ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਅਸਤੀਫਾ ਸਪੀਕਰ ਨੂੰ ਵੀ ਭੇਜ ਦਿੱਤਾ ਪਰ ਜਿਸ ਨੂੰ ਪ੍ਰਵਾਨਗੀ ਅੱਜ ਦਿਨ ਤੱਕ ਨਹੀਂ ਮਿਲੀ ਸਿਆਸੀ ਗਲਿਆਰਿਆਂ ਵਿੱਚ ਚਰਚਾ ਹੈ ਕਿ ਕੈਪਟਨ ਦੇ ਨਜ਼ਦੀਕੀਆਂ ਨਾਲ ਰਿਸ਼ਤੇਦਾਰੀ ਕਾਰਨ ਅਤੇ ਪੁਰਾਣੇ ਕਾਂਗਰਸੀਆਂ ਨਾਲ ਤਾਲਮੇਲ ਹੋਣ ਕਾਰਨ ਖਹਿਰਾ ਦਾ ਅਸਤੀਫ਼ਾ ਜਾਣ ਬੁੱਝ ਕੇ ਪ੍ਰਵਾਨ ਨਹੀਂ ਕੀਤਾ ਜਾ ਰਿਹਾ।
ਜ਼ਿਕਰਯੋਗ ਹੈ ਪੰਜਾਬ ਸਰਕਾਰ ਉਸ ਵਿਧਾਇਕ ਨੂੰ ਪੈਸਾ ਦੇ ਰਹੀ ਹੈ ਜੋ ਕਿ ਪਿਛਲੇ ਛੇ ਮਹੀਨੇ ਤੋਂ ਆਪਣੀ ਪਾਰਟੀ ਛੱਡ ਵਿਧਾਇਕੀ ਤੋਂ ਅਸਤੀਫ਼ਾ ਦੇ ਕੇ ਲੋਕ ਸਭਾ ਵਿੱਚ ਹੱਥ ਮਾਰ ਚੁੱਕਿਆ ਹੈ। ਵੇਖਣ ਵਾਲੀ ਗੱਲ ਦੇਵੇਗੀ ਕਿ ਆਉਣ ਵਾਲੇ ਸਮੇਂ ਵਿੱਚ ਕਦ ਤੱਕ ਸਪੀਕਰ ਰਾਣਾ ਕੇ ਪੀ ਸਿੰਘ ਖਹਿਰਾ ਦਾ ਅਸਤੀਫ਼ਾ ਪ੍ਰਵਾਨ ਕਰਦੇ ਹਨ।