ਪੰਜਾਬ

punjab

ETV Bharat / state

ਬਾਕੀ ਬਚੀਆਂ ਸੀਟਾਂ 'ਤੇ ਉਮੀਦਵਾਰੀ ਨੂੰ ਲੈ ਕੇ ਪੰਜਾਬ ਕਾਂਗਰਸ ਦੀ ਬੈਠਕ ਰਹੀ ਬੇਨਤੀਜਾ

ਕਾਂਗਰਸ ਨੇ ਪੰਜਾਬ ਦੇ 6 ਹਲਕਿਆਂ ਤੋਂ ਉਮੀਦਵਾਰਾਂ ਦੇ ਨਾਂਅ ਦਾ ਐਲਾਨ ਦੋ ਦਿਨ ਪਹਿਲਾਂ ਕਰ ਦਿੱਤਾ ਹੈ ਤੇ ਬਚੀਆਂ ਦੀਆਂ 7 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਹੈ। ਇਸ ਨੂੰ ਲੈ ਕੇ ਸ਼ੁੱਕਰਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਦਿੱਲੀ ਸਥਿਤ ਘਰ 'ਚ ਕੈਪਟਨ ਅਮਰਿੰਦਰ ਸਿੰਘ, ਕੇਸੀ ਵੇਣੂਗੋਪਾਲ, ਆਸ਼ਾ ਕੁਮਾਰੀ ਤੇ ਸੁਨੀਲ ਜਾਖੜ ਨੇ ਬੈਠਕ ਕੀਤੀ, ਪਰ ਇਸ ਬੈਠਕ ਚ ਕੋਈ ਫੈਸਲਾ ਨਹੀਂ ਹੋ ਸਕਿਆ।

ਪੰਜਾਬ ਕਾਂਗਰਸ ਪਾਰਟੀ।

By

Published : Apr 5, 2019, 3:19 PM IST

Updated : Apr 5, 2019, 8:07 PM IST

ਨਵੀਂ ਦਿੱਲੀ : ਕਾਂਗਰਸ ਨੇ ਲੋਕ ਸਭਾ ਚੋਣਾਂ ਲਈ 20 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ। ਜਿਸ 'ਚ ਪੰਜਾਬ ਤੋਂ 6 ਉਮੀਦਵਾਰਾਂ ਦੀ ਟਿਕਟ ਦਾ ਐਲਾਨ ਕੀਤਾ ਸੀ, ਜਿਸ ਵਿੱਚ ਗੁਰਦਾਸਪੁਰ, ਅੰਮ੍ਰਿਤਸਰ, ਜਲੰਧਰ(ਰਾਖਵਾਂ), ਹੁਸ਼ਿਆਰਪੁਰ(ਰਾਖਵਾਂ), ਲੁਧਿਆਣਾ, ਪਟਿਆਲਾ, ਚੰਡੀਗੜ੍ਹ ਦੀਆਂ ਸੀਟਾਂ ਸ਼ਾਮਲ ਸਨ। ਸ਼ੁੱਕਰਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਦਿੱਲੀ ਸਥਿਤ ਘਰ 'ਚ ਕੈਪਟਨ ਅਮਰਿੰਦਰ ਸਿੰਘ, ਕੇਸੀ ਵੇਣੂਗੋਪਾਲ, ਆਸ਼ਾ ਕੁਮਾਰੀ ਤੇ ਸੁਨੀਲ ਜਾਖੜ ਨੇ ਬੈਠਕ ਕੀਤੀ, ਪਰ ਇਸ ਬੈਠਕ ਚ ਕੋਈ ਫੈਸਲਾ ਨਹੀਂ ਹੋ ਸਕਿਆ ਤੇ ਪਾਰਟੀ ਭਲਕੇ ਰਾਹੁਲ ਗਾਂਧੀ ਨਾਲ ਇਸ ਮੁੱਦੇ 'ਤੇ ਬੈਠਕ ਕਰੇਗੀ।

ਵੀਡੀਓ।

ਤੁਹਾਨੂੰ ਦੱਸ ਦਈਏ ਕਿ ਕਾਂਗਰਸ ਨੇ ਆਪਣੀ ਬੈਠਕ ਦੌਰਾਨ ਪੰਜਾਬ ਦੀਆਂ ਬਚੀਆਂ ਹੋਈਆਂ ਬਾਕੀ ਦੀਆਂ 7 ਸੀਟਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ। ਇਸ ਸਬੰਧੀ ਕੈਪਟਨ ਅਮਰਿੰਦਰ ਸਿੰਘ ਦੇ ਘਰ(ਕਪੂਰਥਲਾ ਹਾਊਸ) 'ਚ ਮੀਟਿੰਗ ਕੀਤੀ ਗਈ। ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ, ਕੇਸੀ ਵੇਣੂਗੋਪਾਲ, ਆਸ਼ਾ ਕੁਮਾਰੀ ਤੇ ਸੁਨੀਲ ਜਾਖੜ ਮੌਜੂਦ ਸਨ।

ਪੰਜਾਬ ਕਾਂਗਰਸ ਸਰਕਾਰ ਸ਼੍ਰੀ ਅਨੰਦਪੁਰ ਸਾਹਿਬ, ਬਠਿੰਡਾ, ਫ਼ਰੀਦਕੋਟ, ਸ਼੍ਰੀ ਫ਼ਤਿਹਗੜ੍ਹ ਸਾਹਿਬ, ਫ਼ਿਰੋਜ਼ਰਪੁਰ, ਖਡੂਰ ਸਾਹਿਬ, ਸੰਗਰੂਰ ਸੀਟਾਂ ਤੋਂ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ।

Last Updated : Apr 5, 2019, 8:07 PM IST

ABOUT THE AUTHOR

...view details