ਪੰਜਾਬ

punjab

ETV Bharat / state

ਸੀਬੀਆਈ ਵਿਰੁੱਧ ਧਰਨਾ, ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਦਾ ਪਰਦਾਫ਼ਾਸ਼ ਕਰਨ ਦੀ ਮੰਗ

ਸੀਬੀਆਈ ਦੀ ਕਲੋਜ਼ਰ ਰਿਪੋਰਟ ਦਾ ਵਿਰੋਧ ਕਰਦੇ ਸਿੱਖ ਆਗੂਆਂ 'ਤੇ ਪੁਲਿਸ ਵੱਲੋਂ ਪਾਣੀ ਦੀ ਬੋਛਾੜਾਂ ਕੀਤੀਆਂ ਗਈਆਂ।

ਫ਼ੋਟੋ

By

Published : Jul 22, 2019, 7:25 PM IST

ਚੰਡੀਗੜ੍ਹ: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਸੀਬੀਆਈ ਵੱਲੋਂ ਜਾਰੀ ਕੀਤੀ ਗਈ ਕਲੋਜ਼ਰ ਰਿਪੋਰਟ ਦੇ ਵਿਰੋਧ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਸੀਬੀਆਈ ਦਫ਼ਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ।

ਵੇਖੋ ਵੀਡੀਓ

ਮੋਹਾਲੀ ਵਿਖੇ ਅੰਬ ਸਾਹਿਬ ਗੁਰਦੁਆਰਾ ਤੋਂ ਮਾਰਚ ਸ਼ੁਰੂ ਹੋ ਕੇ ਮੋਹਾਲੀ ਚੰਡੀਗੜ੍ਹ ਬੈਰੀਅਰ ਵਿਖੇ ਪਹੁੰਚਿਆ, ਜਿੱਥੇ ਬੈਰੀਅਰ ਕੋਲ ਪਹੁੰਚਣ 'ਤੇ ਪਾਣੀ ਦੀਆਂ ਬੁਛਾੜਾਂ ਕੀਤੀਆਂ ਗਈਆਂ। ਬੈਰੀਅਰ ਵਿਖੇ ਪੁਲਿਸ ਨੇ ਸਿੱਖ ਜਥੇਬੰਦੀਆਂ ਨੂੰ ਪਾਣੀ ਦੀਆਂ ਬੁਛਾੜਾ ਕਰ ਕੇ ਰੋਕਣ ਦੀ ਕੋਸ਼ਿਸ਼ ਕੀਤੀ। ਸਿੱਖ ਜਥੇਬੰਦੀਆਂ ਦੇ ਆਗੂ ਭਾਈ ਸੰਤੋਖ ਸਿੰਘ ਖੋਸਾ ਨੇ ਸੀਬੀਆਈ ਦੇ ਦਫ਼ਤਰ ਸੈਕਟਰ 30 ਚੰਡੀਗੜ੍ਹ ਵਿੱਚ ਜਾ ਕੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਤੇ ਮੰਗ ਕੀਤੀ ਕਿ ਸੀਬੀਆਈ ਕਲੋਜ਼ਰ ਰਿਪੋਰਟ ਵਾਪਸ ਲੈਣ ਅਤੇ ਬੇਅਦਬੀ ਕਾਂਡ ਦੇ ਮੁੱਖ ਦੋਸ਼ੀਆਂ ਦਾ ਪਰਦਾਫਾਸ਼ ਕਰਨ।

ਇਹ ਵੀ ਪੜ੍ਹੋ: ਮੁੰਬਈ MTNL ਬਿਲਡਿੰਗ 'ਚ ਅੱਗ: 20-22 ਲੋਕਾਂ ਨੂੰ ਸੁਰੱਖਿਅਤ ਕੱਢਿਆ ਬਾਹਰ

ਸਿੱਖ ਸੰਗਤਾਂ ਵਿੱਚ ਇਹ ਵੀ ਰੋਸ ਹੈ ਕਿ ਚੰਡੀਗੜ੍ਹ ਪੁਲਿਸ ਨੇ ਜੋ ਪਾਣੀ ਦੀਆਂ ਬੁਛਾੜਾਂ ਚਲਾਈਆਂ, ਉਹ ਗੰਦੇ ਪਾਣੀ ਦੀਆਂ ਸਨ ਅਤੇ ਪਾਣੀ ਵਿੱਚੋਂ ਬਦਬੂ ਮਾਰ ਰਹੀ ਸੀ ਜਿਸ ਕਾਰਨ ਬਹੁਤਿਆਂ ਦੇ ਕੱਪੜੇ ਵੀ ਗੰਦੇ ਹੋ ਗਏ ਸਨ।

ਜ਼ਿਕਰਯੋਗ ਹੈ ਕਿ ਮੰਗ ਪੱਤਰ ਦੇਣ ਤੋਂ ਬਾਅਦ ਭਾਈ ਸੰਤੋਖ ਸਿੰਘ ਖੋਸਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਰਕਾਰਾਂ ਬਾਗੀ ਹੋਣ ਲਈ ਮਜਬੂਰ ਨਾ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।

ਇਹ ਵੀ ਪੜ੍ਹੋ : ਘੱਗਰ ਦੀ ਚਪੇਟ 'ਚ 12 ਹਜ਼ਾਰ ਏਕੜ ਫ਼ਸਲ, ਵੇਖੋ ਵੀਡੀਓ

ABOUT THE AUTHOR

...view details