ਪੰਜਾਬ

punjab

ETV Bharat / state

Outstanding Compensation Under GST : ਖ਼ਜਾਨਾ ਮੰਤਰੀ ਚੀਮਾ ਦਾ ਦਾਅਵਾ, ਕਿਹਾ- ਸੂਬੇ ਨੂੰ ਪ੍ਰਾਪਤ ਹੋਇਆ ਜੀਐੱਸਟੀ ਤਹਿਤ 3670 ਕਰੋੜ ਰੁਪਏ ਦਾ ਬਕਾਇਆ ਮੁਆਵਜ਼ਾ, ਪੰਜਾਬ ਦਾ ਭਰ ਗਿਆ ਖ਼ਜਾਨਾ

ਪੰਜਾਬ ਨੂੰ ਜੀਐਸਟੀ ਤਹਿਤ 3670 ਕਰੋੜ ਰੁਪਏ ਦਾ ਬਕਾਇਆ (Outstanding Compensation Under GST) ਮੁਆਵਜ਼ਾ ਪ੍ਰਾਪਤ ਹੋਇਆ ਹੈ। ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਬਕਾਇਆ ਮੁਆਵਜ਼ਾ ਜੁਲਾਈ, 2017 ਤੋਂ ਮਾਰਚ, 2022 ਤੱਕ ਦਾ ਸੀ।

Punjab received compensation of 3670 crore rupees under GST
Outstanding Compensation Under GST : ਖ਼ਜਾਨਾ ਮੰਤਰੀ ਚੀਮਾ ਦਾ ਦਾਅਵਾ, ਕਿਹਾ- ਸੂਬੇ ਨੂੰ ਪ੍ਰਾਪਤ ਹੋਇਆ ਜੀਐੱਸਟੀ ਤਹਿਤ 3670 ਕਰੋੜ ਰੁਪਏ ਦਾ ਬਕਾਇਆ ਮੁਆਵਜ਼ਾ

By ETV Bharat Punjabi Team

Published : Oct 11, 2023, 7:46 PM IST

Updated : Oct 12, 2023, 3:26 PM IST

ਚੰਡੀਗੜ੍ਹ :ਪੰਜਾਬ ਦੇ ਖ਼ਜ਼ਾਨਾ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਜੁਲਾਈ, 2017 ਤੋਂ ਮਾਰਚ 2022 ਦੀ ਮਿਆਦ ਲਈ ਵਸਤੂਆਂ ਅਤੇ ਸੇਵਾਵਾਂ ਕਰ (GST) ਦੇ ਅਧੀਨ ਬਕਾਇਆ ਮੁਆਵਜ਼ੇ ਵਜੋਂ ਪੰਜਾਬ ਨੂੰ ਭਾਰਤ ਸਰਕਾਰ ਤੋਂ 3,670.64 ਕਰੋੜ ਰੁਪਏ ਪ੍ਰਾਪਤ ਹੋਏ ਹਨ।

ਮਨਜ਼ੂਰੀ ਲਈ ਹੁਕਮ ਜਾਰੀ : ਚੀਮਾ ਨੇ ਦੱਸਿਆ ਕਿ ਜੀਐੱਸਟੀ ਅਧੀਨ ਮੁਆਵਜ਼ੇ ਦੀ ਮਿਆਦ 30 ਜੂਨ, 2022 ਨੂੰ ਖਤਮ ਹੋ ਗਈ ਸੀ, ਹਾਲਾਂਕਿ, ਪੰਜਾਬ ਸਰਕਾਰ ਨੇ ਆਬਕਾਰੀ ਅਤੇ ਕਰ ਵਿਭਾਗ, ਪੰਜਾਬ ਰਾਹੀਂ ਭਾਰਤ ਸਰਕਾਰ ਕੋਲ ਬਕਾਇਆ ਜੀਐੱਸਟੀ ਮੁਆਵਜ਼ੇ ਦਾ ਮੁੱਦਾ ਉਠਾਇਆ ਸੀ। ਉਨ੍ਹਾਂ ਕਿਹਾ ਕਿ ਸੂਬੇ ਦੇ ਲਗਾਤਾਰ ਅਤੇ ਅਣਥੱਕ ਯਤਨਾਂ ਸਦਕਾ ਭਾਰਤ ਸਰਕਾਰ ਵੱਲੋਂ ਜੁਲਾਈ, 2017 ਤੋਂ ਮਾਰਚ, 2022 ਦੀ ਮਿਆਦ ਦੇ ਬਕਾਇਆ ਮੁਆਵਜ਼ੇ ਵਜੋਂ ਰਾਜ ਨੂੰ 3,670.64 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਲਈ ਅੱਜ 11 ਅਕਤੂਬਰ, 2023 ਨੂੰ ਮਨਜ਼ੂਰੀ ਦੇ ਹੁਕਮ ਜਾਰੀ ਕੀਤੇ ਗਏ।

ਵਿੱਤ ਮੰਤਰੀ ਚੀਮਾ ਨੇ ਦੱਸਿਆ ਕਿ ਆਬਕਾਰੀ ਤੇ ਕਰ ਵਿਭਾਗ ਨੇ ਇਹ ਪ੍ਰਾਪਤੀ ਵਿੱਤ ਕਮਿਸ਼ਨਰ ਕਰ ਵਿਕਾਸ ਪ੍ਰਤਾਪ ਅਤੇ ਕਮਿਸ਼ਨਰ ਕਰ ਅਰਸ਼ਦੀਪ ਸਿੰਘ ਥਿੰਦ ਦੀ ਸਿੱਧੀ ਨਿਗਰਾਨੀ ਅਤੇ ਰਹਿਨੁਮਾਈ ਹੇਠ ਕੀਤੀ ਹੈ। ਉਨ੍ਹਾਂ ਵਧੀਕ ਕਮਿਸ਼ਨਰ (AUDIT) ਰਵਨੀਤ ਸਿੰਘ ਖੁਰਾਣਾ ਅਤੇ ਡੀਸੀਐਫ.ਏ ਹਰਪ੍ਰੀਤ ਕੌਰ ਵੱਲੋਂ ਕੀਤੇ ਗਏ ਯਤਨਾਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ। ਵਿੱਤ ਮੰਤਰੀ ਨੇ ਪ੍ਰਮੁੱਖ ਸਕੱਤਰ ਵਿੱਤ ਏਕੇ ਸਿਨਹਾ, ਸਕੱਤਰ ਖਰਚਾ ਮੁਹੰਮਦ ਤਇਅਬ ਅਤੇ ਵਿਸ਼ੇਸ਼ ਸਕੱਤਰ ਵਿੱਤ ਯਸ਼ਨਜੀਤ ਸਿੰਘ ਸਮੇਤ ਵਿੱਤ ਵਿਭਾਗ ਦੇ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ। (ਪ੍ਰੈੱਸ ਨੋਟ)

Last Updated : Oct 12, 2023, 3:26 PM IST

ABOUT THE AUTHOR

...view details