ਪੰਜਾਬ

punjab

By

Published : Sep 26, 2020, 9:07 PM IST

ETV Bharat / state

'ਮੈਰਿਜ ਪੈਲੇਸਾਂ ਨੂੰ ਖੋਲ੍ਹ ਕੇ ਅਰਬਾਂ ਰੁਪਏ ਖਜ਼ਾਨੇ 'ਚ ਭਰ ਸਕਦੀ ਹੈ ਸੂਬਾ ਸਰਕਾਰ'

ਪੰਜਾਬ ਸਰਕਾਰ ਵੱਲੋਂ ਹੋਟਲਾਂ ਨੂੰ ਖੋਲ੍ਹਣ ਦੇ ਲਈ ਦਿੱਤੀ ਹਰੀ ਝੰਡੀ ਤੋਂ ਬਾਅਦ ਸੂਬੇ ਦੇ ਮੈਰਿਜ ਪੈਲੇਸ ਅਤੇ ਰਿਜ਼ੋਰਟ ਮਾਲਕ ਵੀ ਰੋਹ ਵਿੱਚ ਆ ਗਏ ਹਨ।

'ਮੈਰਿਜ ਪੈਲੇਸਾਂ ਨੂੰ ਨਾ-ਮੰਨਜ਼ੂਰੀ ਕਰ ਕੇ ਸਰਕਾਰੀ ਖ਼ਜ਼ਾਨੇ ਨੂੰ ਕਰੋੜਾਂ ਦਾ ਨੁਕਸਾਨ'
'ਮੈਰਿਜ ਪੈਲੇਸਾਂ ਨੂੰ ਨਾ-ਮੰਨਜ਼ੂਰੀ ਕਰ ਕੇ ਸਰਕਾਰੀ ਖ਼ਜ਼ਾਨੇ ਨੂੰ ਕਰੋੜਾਂ ਦਾ ਨੁਕਸਾਨ'

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਹੋਟਲਾਂ ਨੂੰ ਖੋਲ੍ਹਣ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ, ਪਰ ਪੰਜਾਬ ਸਰਕਾਰ ਵੱਲੋਂ ਹਾਲੇ ਤੱਕ ਵੀ ਮੈਰਿਜ ਪੈਲੇਸਾਂ, ਜਿੰਮ ਅਤੇ ਰਿਜ਼ੋਰਟ ਨੂੰ ਖੋਲ੍ਹਣ ਦੇ ਹਾਲੇ ਤੱਕ ਕੋਈ ਵੀ ਆਦੇਸ਼ ਨਹੀਂ ਹਨ।

ਚੰਡੀਗੜ੍ਹ ਵਿੱਚ ਮੈਰਿਜ਼ ਪੈਲਿਸ ਅਤੇ ਰਿਜ਼ੋਰਟ ਖੋਲ੍ਹਣ ਦੇ ਨਾਲ ਪਟਿਆਲਾ, ਮੋਹਾਲੀ, ਜ਼ੀਰਕਪੁਰ, ਫ਼ਤਿਹਗੜ੍ਹ ਸਾਹਿਬ ਅਤੇ ਡੇਰਾਬੱਸੀ ਦੇ ਮੈਰਿਜ ਪੈਲੇਸਾਂ ਦਾ ਕੰਮ ਚੰਡੀਗੜ੍ਹ ਸ਼ਿਫਟ ਹੋ ਚੁੱਕਿਆ ਤਾਂ ਉੱਥੇ ਹੀ ਸੂਬੇ ਭਰ ਦੇ ਮੈਰਿਜ ਪੈਲੇਸ ਦੇ ਮਾਲਕ ਆਪਣੇ ਪੈਲੇਸ ਵੇਚਣ ਨੂੰ ਮਜ਼ਬੂਰ ਹੋ ਚੁੱਕੇ ਹਨ।

ਇਸੇ ਨੂੰ ਲੈ ਕੇ ਮੈਰਿਜ ਪੈਲੇਸ ਅਤੇ ਰਿਜ਼ੋਰਟ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਸਿੱਧੂ ਨੇ ਈ.ਟੀ.ਵੀ ਭਾਰਤ ਨਾਲ ਖਾਸ ਗੱਲਬਾਤ ਕੀਤੀ।

ਲੱਖਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲੇਗਾ

ਉਨ੍ਹਾਂ ਦੱਸਿਆ ਕਿ ਜਦਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਮੇਤ ਦੋ ਕੈਬਨਿਟ ਮੰਤਰੀਆਂ ਦੀ ਬੈਠਕ ਵਿੱਚ ਉਨ੍ਹਾਂ ਦੀ ਐਸੋਸੀਏਸ਼ਨ ਵੱਲੋਂ ਮੁਲਾਕਾਤ ਵੀ ਕੀਤੀ ਗਈ ਸੀ ਅਤੇ ਸਰਕਾਰ ਦੇ ਭਰੋਸੇ ਦੇ ਬਾਵਜੂਦ ਸੂਬੇ ਵਿੱਚ ਹੋਟਲ ਇੰਡਸਟਰੀ ਨੂੰ ਖੋਲ੍ਹਣ ਦੀ ਰਾਹਤ ਦੇ ਦਿੱਤੀ ਗਈ ਪਰ ਮੈਰਿਜ ਪੈਲੇਸ ਹਾਲੇ ਤੱਕ ਨਹੀਂ ਖੋਲ੍ਹੇ ਗਏ।

ਸਿੱਧੂ ਨੇ ਦੱਸਿਆ ਕਿ ਮੈਰਿਜ ਪੈਲੇਸ ਵਿੱਚ 100 ਲੋਕਾਂ ਦੀ ਪ੍ਰਵਾਨਗੀ ਨਾਲ ਲੱਖਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲੇਗਾ

  1. ਮੈਰਿਜ ਪੈਲੇਸ ਦੇ ਨਾਲ ਕੈਟਰਿੰਗ, ਲਾਈਟ, ਬੈਂਡ, ਡੀਜੇ ਸਾਊਂਡ, ਗਾਇਕ, ਫੋਟੋਗ੍ਰਾਫਰ ਵੀਡੀਓ ਗ੍ਰਾਫਰ, ਸਿਕਿਓਰਿਟੀ ਗਾਰਡ, ਡੈਕੋਰੇਟਰ, ਟੈਂਟ ਸਟਾਫ , ਫੂਡ ਤੇ ਮਿਠਾਈ ਬਣਾਉਣ ਵਾਲੀਆਂ ਤਕਰੀਬਨ 25 ਏਜੰਸੀਆਂ ਨੂੰ ਵੀ ਹੋ ਰਿਹਾ ਘਾਟਾ
  2. ਪੈਲੇਸ ਖੁੱਲ੍ਹਣ ਨਾਲ ਤਿੰਨ ਤੋਂ ਪੰਜ ਲੱਖ ਲੋਕਾਂ ਨੂੰ ਮਿਲ ਸਕਦੈ ਰੁਜ਼ਗਾਰ

ਉਥੇ ਹੀ ਸਿੱਧੂ ਨੇ ਦੱਸਿਆ ਕਿ ਜੇ ਪੰਜਾਬ ਸਰਕਾਰ ਸੂਬੇ ਵਿੱਚ ਮੈਰਿਜ ਪੈਲੇਸਾਂ ਅਤੇ ਰਿਜ਼ੋਰਟਾਂ ਅਤੇ ਜਿੰਮਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੰਦੀ ਹੈ ਤਾਂ ਸੂਬੇ ਦੇ ਖਜ਼ਾਨੇ ਨੂੰ ਹੋ ਸਕਦੈ ਅਰਬਾਂ ਦਾ ਫਾਇਦਾ

ਸੂਬੇ ਦੇ ਖਜ਼ਾਨੇ ਨੂੰ ਹੋ ਸਕਦੈ ਅਰਬਾਂ ਦਾ ਫਾਇਦਾ
  1. ਸੂਬੇ ਵਿੱਚ ਤਕਰੀਬਨ ਪੰਜ ਹਜ਼ਾਰ ਤੱਕ ਮੈਰਿਜ ਪੈਲੇਸ
  2. ਸ਼ਰਾਬ ਵਰਤਾਉਣ ਲਈ ਲੈਣ ਵਾਲੇ ਪਰਮਿਟ ਰਾਹੀਂ ਤਕਰੀਬਨ 75 ਕਰੋੜ ਰੁਪਏ ਐਕਸਾਈਜ਼ ਵਿਭਾਗ ਰਾਹੀਂ ਖਜ਼ਾਨੇ ਦੇ ਵਿੱਚ ਜਾ ਸਕਦੈ
  3. ਮੈਰਿਜ ਫੰਕਸ਼ਨ ਦੀ ਫੀਸ ਦਾ 18 ਫ਼ੀਸਦੀ ਜੀਐੱਸਟੀ ਸਰਕਾਰੀ ਖਜ਼ਾਨੇ ਚ ਅਰਬਾਂ ਰੁਪਏ ਭਰ ਸਕਦੈ
  4. ਇੱਕ ਸੀਜ਼ਨ ਦੇ ਵਿੱਚ ਸੂਬੇ ਭਰ ਦੇ ਵਿੱਚ ਤਕਰੀਬਨ ਢਾਈ ਲੱਖ ਵਿਆਹ ਮੈਰਿਜ ਪੈਲੇਸਾਂ ਵਿੱਚ ਹੁੰਦੇ ਨੇ
    ਸਰਕਾਰ ਦੇ ਖ਼ਜ਼ਾਨੇ ਨੂੰ ਵੀ ਕਰੋੜਾਂ ਦਾ ਘਾਟਾ

ਸੁਖਦੇਵ ਸਿੰਘ ਸਿੱਧੂ ਮੁਤਾਬਕ ਸਰਕਾਰ ਨੇ ਪੱਬ ਹੋਟਲ ਜਿੰਮ ਮਾਲਕਾਂ ਨੂੰ ਰਾਹਤ ਦੇ ਦਿੱਤੀ ਹੈ ਅਤੇ ਖੁੱਲ੍ਹੀ ਥਾਂ ਵਾਲੇ ਮੈਰਿਜ ਪੈਲੇਸ ਨੂੰ ਹੁਣ ਤੱਕ ਪ੍ਰਵਾਨਗੀ ਨਹੀਂ ਦਿੱਤੀ ਜਿਸ ਦਾ ਅਸਰ ਇਹ ਹੋ ਰਿਹਾ ਹੈ ਕਿ ਪੰਜਾਬ ਤੋਂ ਲੋਕ ਵਿਆਹ ਕਰਨ ਚੰਡੀਗੜ੍ਹ ਤੇ ਹਿਮਾਚਲ ਦਾ ਰੁੱਖ ਕਰ ਰਹੇ ਹਨ। ਜਿਸ ਨਾਲ ਪੈਲੇਸ ਮਾਲਕ ਆਪਣੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣ ਤੋਂ ਵਾਂਝੇ ਹੋ ਗਏ ਹਨ। ਸਰਕਾਰ ਦੇ ਅਜਿਹੇ ਵਰਤਾਰੇ ਕਰ ਕੇ ਸਰਕਾਰ ਦੇ ਖ਼ਜ਼ਾਨੇ ਨੂੰ ਵੀ ਕਰੋੜਾਂ ਦਾ ਘਾਟਾ ਪੈ ਰਿਹਾ ਹੈ। ਸਿੱਧੂ ਨੇ ਇਹ ਵੀ ਕਿਹਾ ਕਿ ਉਹ ਸਰਕਾਰ ਦੀ ਕੋਵਿਡ-19 ਦੇ ਹਰ ਨਿਰਦੇਸ਼ ਨੂੰ ਮੰਨਣ ਲਈ ਤਿਆਰ ਹਨ, ਪਰ ਵੱਡੇ-ਵੱਡੇ ਮੈਰਿਜ ਪੈਲਸਾਂ ਵਿੱਚ 30 ਲੋਕਾਂ ਦੀ ਪ੍ਰਵਾਨਗੀ ਨਾਲ ਕੋਈ ਵੀ ਮੈਰਿਜ ਪੈਲੇਸ ਬੁੱਕ ਨਹੀਂ ਕਰਵਾ ਰਿਹਾ ਜਿਸ ਨਾਲ ਉਨ੍ਹਾਂ ਨੂੰ ਵੀ ਘਾਟਾ ਹੋ ਰਿਹਾ।

ABOUT THE AUTHOR

...view details