ਪੰਜਾਬ

punjab

By

Published : Aug 7, 2019, 12:25 PM IST

ETV Bharat / state

ਰਬਿੰਦਰਨਾਥ ਟੈਗੋਰ ਦੀ ਬਰਸੀ ਮੌਕੇ ਕੈਪਟਨ ਨੇ ਦਿੱਤੀ ਸ਼ਰਧਾਂਜਲੀ

ਨਾਮਵਰ ਕਵੀ ਰਬਿੰਦਰਨਾਥ ਟੈਗੋਰ ਦੀ ਬਰਸੀ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।

ਰਬਿੰਦਰਨਾਥ ਟੈਗੋਰ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਮਵਰ ਕਵੀ ਰਬਿੰਦਰਨਾਥ ਟੈਗੋਰ ਦੀ ਬਰਸੀ ਮੌਕੇ ਟਵੀਟ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਜ਼ਿਕਰਯੋਗ ਹੈ ਕਿ 7 ਅਗਸਤ 1941 ਨੂੰ ਕੋਲਕਾਤਾ 'ਚ ਟੈਗੋਰ ਨੇ ਅੰਤਮ ਸਾਹ ਲਏ। ਰਬਿੰਦਰਨਾਥ ਟੈਗੋਰ ਨੂੰ ਪੂਰੀ ਦੁਨੀਆਂ ਯਾਦ ਰੱਖਦੀ ਹੈ। ਰਬਿੰਦਰਨਾਥ ਟੈਗੋਰ ਜਿੱਥੇ ਆਪਣੀਆਂ ਲਿਖਤਾਂ ਕਾਰਨ ਜਾਣੇ ਜਾਂਦੇ ਹਨ ਉੱਥੇ ਹੀ ਭਾਰਤ ਦੇ ਰਾਸ਼ਟਰੀ ਗਾਣ ਦੇ ਨਿਰਮਾਤਾ ਵੱਜੋਂ ਵੀ ਆਪਣੀ ਪਛਾਣ ਬਣਾਈ।

ਇੱਕ ਬੰਗਾਲੀ ਕਵੀ, ਨਾਟਕਕਾਰ, ਨਾਵਲਕਾਰ ਅਤੇ ਸੰਗੀਤਕਾਰ ਸੀ ਜਿਸ ਨੇ 19ਵੀਂ ਅਤੇ 20ਵੀਂ ਸਦੀ ਵਿੱਚ ਬੰਗਾਲੀ ਸਾਹਿਤ ਨੂੰ ਨਵੇਂ ਰਾਹਾਂ ਉੱਤੇ ਪਾਇਆ ਅਤੇ ਗੀਤਾਂਜਲੀ ਲਈ 1913 ਦਾ ਸਾਹਿਤ ਦਾ ਨੋਬਲ ਇਨਾਮ ਹਾਸਲ ਕੀਤਾ। ਯੂਰੋਪ ਤੋਂ ਬਾਹਰ ਦਾ ਉਹ ਪਹਿਲੇ ਅਜਿਹੇ ਇਨਸਾਨ ਸਨ ਜਿਨ੍ਹਾਂ ਨੂੰ ਇਹ ਇਨਾਮ ਮਿਲਿਆ। ਟੈਗੋਰ ਬੰਗਾਲੀ ਸਾਹਿਤ ਦਾ ਸਭ ਤੋਂ ਵੱਡਾ ਨਾਂ ਸਮਝਿਆ ਜਾਂਦਾ ਹੈ।

ਇਹ ਵੀ ਪੜ੍ਹੋ- ਨਹੀਂ ਰਹੇ ਸੁਸ਼ਮਾ ਸਵਰਾਜ, ਜਾਣੋ ਉਨ੍ਹਾਂ ਦਾ ਰਾਜਨੀਤਿਕ ਸਫ਼ਰ

ABOUT THE AUTHOR

...view details