ਚੰਡੀਗੜ੍ਹ:ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਿਰਕੱਢ ਸਿਆਸੀ ਆਗੂ ਪਰਕਾਸ਼ ਸਿੰਘ ਬਾਦਲ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ, ਪਰ ਉਨ੍ਹਾਂ ਦਾ ਸਿਆਸੀ ਕੱਦ ਹਮੇਸ਼ਾ ਲਈ ਨਵੇਂ ਪੁਰਾਣੇ ਸਿਆਸੀ ਲੀਡਰਾਂ ਲਈ ਪ੍ਰੇਰਣਾ ਦਾ ਸ੍ਰੋਤ ਰਿਹਾ ਹੈ। ਦੇਸ਼ ਦੇ ਕਹਿੰਦੇ ਕਹਾਉਂਦੇ ਲੀਡਰ ਉਨ੍ਹਾਂ ਅੱਗੇ ਝੁੱਕਦੇ ਰਹੇ ਹਨ। ਨਰਿੰਦਰ ਮੋਦੀ ਵਰਗੇ ਸਿਆਸੀ ਲੀਡਰ ਇਕ ਵਾਰ ਨਹੀਂ ਅਨੇਕਾ ਵਾਰ ਉਨ੍ਹਾਂ ਦੇ ਪੈਰੀਂ ਹੱਥ ਲਗਾਉਂਦੇ ਦੇਖੇ ਗਏ ਹਨ। ਹਾਲਾਂਕਿ ਇਕ ਕੋਈ ਸਿਆਸੀ ਸਟੰਟ ਦਾ ਹਿੱਸਾ ਨਹੀਂ ਹੈ ਸਗੋਂ ਪਰਕਾਸ਼ ਸਿੰਘ ਬਾਦਲ ਦੇ ਰੁਤਬੇ ਦਾ ਹਿੱਸਾ ਹੈ ਕਿ ਲੀਡਰ ਉਨ੍ਹਾਂ ਦਾ ਅਸ਼ੀਰਵਾਦ ਮਾਣ ਨਾਲ ਹਾਸਿਲ ਕਰਦੇ ਰਹੇ ਹਨ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਵੀ ਕਈ ਲੀਡਰਾਂ ਨੂੰ ਸਿਆਸੀ ਪੱਧਰ ਉੱਤੇ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਜਿੰਨਾ ਲੰਬਾ ਸਫਰ ਪਰਕਾਸ਼ ਸਿੰਘ ਬਾਦਲ ਨੇ ਸਿਆਸਤ ਵਿੱਚ ਤੈਅ ਕੀਤਾ ਹੈ, ਇੰਨਾਂ ਸਫਰ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ ਹੈ।
ਪਹਿਲੀ ਵਾਰ ਪਿੰਡ ਬਾਦਲ ਦੇ ਸਰਪੰਚ ਚੁਣੇ ਗਏ :ਪਰਕਾਸ਼ ਸਿੰਘ ਬਾਦਲ ਪਹਿਲੀ ਵਾਰ ਪਿੰਡ ਬਾਦਲ ਦੇ ਸਰਪੰਚ ਚੁਣੇ ਗਏ ਹਨ। ਉਦੋਂ ਉਸ ਦੀ ਉਮਰ ਸਿਰਫ਼ 20 ਸਾਲ ਸੀ। ਫਿਰ ਬਾਦਲ ਤੋਂ ਉਨ੍ਹਾਂ ਲਈ ਅਗਲਾ ਪੜਾਅ ਲੰਬੀ ਆਇਆ। ਸਰਪੰਚ ਚੁਣੇ ਜਾਣ ਤੋਂ ਕੁਝ ਸਮੇਂ ਬਾਅਦ ਹੀ ਲੰਬੀ ਬਲਾਕ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ। ਬਾਦਲ ਵਾਂਗ ਪਰਕਾਸ਼ ਸਿੰਘ ਲੰਬੀ ਨੂੰ ਸਦਾ ਲਈ ਆਪਣੇ ਨਾਲ ਜੋੜ ਲਿਆ। ਪਹਿਲੀ ਵਾਰ ਉਨ੍ਹਾਂ ਨੇ 1957 ਤੋਂ 2017 ਤੱਕ 10 ਵਾਰ ਪੰਜਾਬ ਵਿਧਾਨ ਸਭਾ ਵਿੱਚ ਲੰਬੀ ਤੋਂ ਨੁਮਾਇੰਦਗੀ ਕੀਤੀ, ਪਰ 94 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਪਿਛਲੀਆਂ ਚੋਣਾਂ ਦੌਰਾਨ ਹਾਰ ਦਾ ਸਾਹਮਣਾ ਕਰਨਾ ਪਿਆ।
ਲੰਬੀ ਸਿਆਸੀ ਪਾਰੀ:ਸਭ ਤੋਂ ਛੋਟੀ ਉਮਰ ਦੇ ਮੁੱਖ ਮੰਤਰੀ ਅਤੇ ਸਿਆਸਤ ਨੂੰ ਅਲਵਿਦਾ ਕਹਿਣ ਵਾਲੇ ਸਭ ਤੋਂ ਵੱਡੀ ਉਮਰ ਦੇ ਦੋਵੇਂ ਪ੍ਰਾਪਤੀਆਂ ਪਰਕਾਸ਼ ਸਿੰਘ ਬਾਦਲ ਦੇ ਨਾਮ ਹਨ। ਪਰਕਾਸ਼ ਸਿੰਘ ਬਾਦਲ ਮਾਰਚ 1970 ਵਿੱਚ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ। ਉਹ ਉਸ ਸਮੇਂ ਦੇ ਸਭ ਤੋਂ ਨੌਜਵਾਨ ਮੁੱਖ ਮੰਤਰੀ ਸਨ, ਜਿਨ੍ਹਾਂ ਨੇ ਸਿਰਫ਼ 43 ਸਾਲ ਦੀ ਉਮਰ ਵਿੱਚ ਇਹ ਅਹੁਦਾ ਸੰਭਾਲਿਆ ਸੀ। 1970 ਵਿੱਚ, ਉਸਨੇ ਲਗਭਗ ਇੱਕ ਚੌਥਾਈ ਸਾਲ ਭਾਜਪਾ-ਅਕਾਲੀ ਦਲ ਦੀ ਸਰਕਾਰ ਚਲਾਈ। 94 ਸਾਲ ਦੀ ਉਮਰ ਵਿੱਚ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਚੋਣ ਮੈਦਾਨ ਵਿੱਚ ਉਤਰੇ ਸਨ। ਇਸ ਉਮਰ ਵਿੱਚ ਉਨ੍ਹਾਂ ਨੂੰ ਆਪਣੇ ਸਿਆਸੀ ਸਫ਼ਰ ਦੀ ਪਹਿਲੀ ਹਾਰ ਮਿਲੀ ਅਤੇ ਉਨ੍ਹਾਂ ਨੇ ਪਿਛਲੇ ਸਾਲ ਹੀ ਸਿਆਸੀ ਸਫ਼ਰ ਨੂੰ ਅਲਵਿਦਾ ਕਹਿ ਦਿੱਤਾ।