ਪੰਜਾਬ

punjab

By

Published : Jun 11, 2020, 9:48 PM IST

ETV Bharat / state

ਵਪਾਰ ਵਿੰਗ ਦਾ ਪ੍ਰਧਾਨ ਬਣਾਏ ਜਾਣ ’ਤੇ ਐਨ ਕੇ ਸ਼ਰਮਾ ਨੇ ਬਾਦਲ ਦਾ ਕੀਤਾ ਧੰਨਵਾਦ

ਵਿਧਾਇਕ ਐਨ ਕੇ ਸ਼ਰਮਾ ਨੇ ਕੈਪਟਨ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਤਾਲਾਬੰਦੀ ਦੇ ਸਮੇਂ ਰਾਹਤ ਦੇਣ ਦੀ ਬਝਾਏ ਬਿਜਲੀ ਦੇ ਬਿੱਲ ਪਹਿਲਾਂ ਨਾਲੋਂ ਵੱਧ ਭੇਜ ਕੇ ਵਪਾਰ ਵਰਗ 'ਤੇ ਹੋਰ ਬੋਝ ਪਾ ਰਹੀ ਹੈ।

ਵਿਧਾਇਕ ਐਨ ਕੇ ਸ਼ਰਮਾ
ਵਿਧਾਇਕ ਐਨ ਕੇ ਸ਼ਰਮਾ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਵਪਾਰ ਵਿੰਗ ਦਾ ਪ੍ਰਧਾਨ ਬਣਾਏ ਜਾਣ ’ਤੇ ਵਿਧਾਇਕ ਐਨ ਕੇ ਸ਼ਰਮਾ ਨੇ ਪ੍ਰਕਾਸ਼ ਬਾਦਲ ਅਤੇ ਸੁਖਬੀਰ ਬਾਦਲ ਦਾ ਧੰਨਵਾਦ ਕਰਦਿਆ ਕਿਹਾ ਕਿ ਬਾਦਲ ਦੀ ਦਿਸ਼ਾ ਹੈ ਕਿ ਪੂਰੇ ਪੰਜਾਬ ਵਿੱਚ ਹਰ ਵਰਗ ਨੂੰ ਲੈ ਕੇ ਵਪਾਰ ਵਿੰਗ ਅਤੇ ਉਦਯੋਗ ਵਿੰਗ ਦਾ ਗਠਨ ਕੀਤਾ ਜਾਵੇ ਅਤੇ ਉਨ੍ਹਾਂ ਕੋਲ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪਾਰਟੀ ਸਾਹਮਣੇ ਰੱਖਿਆ ਜਾਵੇ।

ਵਿਧਾਇਕ ਐਨ ਕੇ ਸ਼ਰਮਾ

ਇਸ ਦੇ ਨਾਲ ਉਨ੍ਹਾਂ ਨੇ ਕੈਪਟਨ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਤਾਲਾਬੰਦੀ ਦੇ ਸਮੇਂ ਰਾਹਤ ਦੇਣ ਦੀ ਬਝਾਏ ਬਿਜਲੀ ਦੇ ਬਿੱਲ ਪਹਿਲਾਂ ਨਾਲੋਂ ਵੱਧ ਭੇਜ ਕੇ ਵਪਾਰ ਵਰਗ 'ਤੇ ਹੋਰ ਬੋਝ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਜਰੂਰਤ ਹੈ ਸਰਕਾਰ ਵਪਾਰੀਆਂ ਅਤੇ ਉਦਯੋਗਪਤੀਆਂ ਨਾਲ ਖੜ੍ਹੇ ਤਾਂ ਹੀ ਪੰਜਾਬ ਦੀ ਅਰਥਵਿਵਸਥਾ ਚੱਲ ਸਕਦੀ ਹੈ। ਪਰ ਸਰਕਾਰ ਬੁਰੀ ਤਰ੍ਹਾਂ ਇਸ ਸਮੇਂ ਫੇਲ੍ਹ ਸਾਬਿਤ ਹੋਈ ਹੈ ਕਿਉਂਕਿ ਸਰਕਾਰ ਨੇ ਇੱਕ ਵੀ ਮੀਟਿੰਗ ਵਪਾਰੀਆਂ ਨਾਲ ਸਬੰਧਿਤ ਨਹੀਂ ਕੀਤੀ।

ਇਹ ਵੀ ਪੜੋ:ਪੰਜਾਬ ਪੁਲਿਸ ਨੇ ਲਸ਼ਕਰ ਦੇ ਦੋ ਅੱਤਵਾਦੀ ਪਠਾਨਕੋਟ ਤੋਂ ਫੜੇ, ਹਥਿਆਰ ਬਰਾਮਦ

ਵਿਧਾਇਕ ਐਨ ਕੇ ਸ਼ਰਮਾ ਨੇ ਕਿਹਾ ਅੱਜ ਪੰਜਾਬ ਦਾ ਵਪਾਰੀ ਭਾਰੀ ਤਣਾਅ ਵਿੱਚ ਹੈ। ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਅੱਜ ਕੋਰੋਨਾ ਦੇ ਸਮੇਂ ਕੰਮ ਕਿਵੇਂ ਦੁਬਾਰਾ ਸ਼ੁਰੂ ਕੀਤਾ ਜਾਵੇ ਅਤੇ ਇਸ ਸਮੇਂ ਲੇਬਰ ਦੀ ਵੀ ਘਾਟ ਹੈ।

ABOUT THE AUTHOR

...view details