ਚੰਡੀਗੜ੍ਹ : ਮੋਹਾਲੀ ਏਰੀਆ ਵਿਕਾਸ ਅਥਾਰਟੀ ਵੱਲੋਂ ਇੱਥੋਂ ਦੇ ਸੈਕਟਰ 66 ਤੋਂ 69 ਅਤੇ ਸੈਕਟਰ 76 ਤੋਂ 80 ਦੇ ਵਸਨੀਕਾਂ ਕੋਲੋਂ 2017 ਤੋ ਪੀਣ ਵਾਲੇ ਪਾਣੀ ਦੇ ਬਿੱਲਾਂ ਦੀ ਕਈ ਗੁਣਾਂ ਵੱਧ ਵਸੂਲੀ ਦੇ ਮਾਮਲੇ ਵਿੱਚ ਮੋਹਾਲੀ ਅਦਾਲਤ ਨੇ ਸਥਾਨਕ ਸਰਕਾਰੀ ਵਿਭਾਗ ਦੇ ਡਾਇਰੈਕਟਰ, ਗਮਾਡਾ ਦੇ ਮੁੱਖ ਪ੍ਰਸ਼ਾਸਕ ਅਤੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਨੋਟਿਸ ਜਾਰੀ ਕੀਤਾ ਹੈ।
ਮੋਹਾਲੀ ਅਦਾਲਤ ਵੱਲੋਂ ਨਗਰ ਨਿਗਮ ਦੇ ਕਮਿਸ਼ਨਰ ਨੂੰ ਨੋਟਿਸ ਜਾਰੀ
ਪਾਣੀ ਦੇ ਬਿੱਲਾਂ ਦੀ ਕਈ ਗੁਣਾਂ ਵੱਧ ਵਸੂਲੀ ਦੇ ਮਾਮਲੇ ਵਿੱਚ ਮੋਹਾਲੀ ਅਦਾਲਤ ਨੇ ਸਥਾਨਕ ਸਰਕਾਰੀ ਵਿਭਾਗ ਦੇ ਡਾਇਰੈਕਟਰ, ਗਮਾਡਾ ਦੇ ਮੁੱਖ ਪ੍ਰਸ਼ਾਸਕ ਅਤੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਨੋਟਿਸ ਜਾਰੀ ਕੀਤਾ ਹੈ।
ਸ਼ਹਿਰ ਦੇ ਸਾਬਕਾ ਕੌਂਸਲਰ ਨੇ ਸਤਵੀਰ ਸਿੰਘ ਧਨੋਆ,ਬੌਬੀ ਕੰਬੋਜ ,ਸੁਰਿੰਦਰ ਸਿੰਘ ਅਰੋੜਾ ,ਰਮਨਦੀਪ ਕੌਰ , ਜਸਬੀਰ ਕੌਰ ਅੱਤਲੀ ,ਰਜਨੀ ਗੋਇਲ ਅਤੇ ਯੂਥ ਆਗੂ ਹਰਮਨਜੋਤ ਸਿੰਘ, ਹਰਤੇਜ ਸਿੰਘ ਅਤੇ ਨੰਬਰਦਾਰ ਹਰ ਸੰਗਤ ਸਿੰਘ ਨੇ ਆਪਣੇ ਵਕੀਲ ਵਿੱਦਿਆ ਸਾਗਰ ਰਾਹੀਂ ਅਦਾਲਤ ਵਿੱਚ ਨਵੇਂ ਸੀਰੇ ਤੋਂ ਪਟੀਸ਼ਨ ਦਾਖ਼ਲ ਕਰ ਕੇ ਗਮਾਡਾ ਵਲੋਂ ਉਕਤ ਸੈਕਟਰਾਂ ਦੇ ਵਸਨੀਕਾਂ ਕੋਲੋਂ ਪਾਣੀ ਦੇ ਬਿੱਲਾਂ ਦੇ ਵਿੱਚ ਵਸੂਲੀ ਗਈ ਵਾਧੂ ਰਾਸ਼ੀ ਵਾਪਸ ਕਰਨ ਜਾਂ ਉਨ੍ਹਾਂ ਪੈਸਿਆਂ ਨੂੰ ਆਉਣ ਵਾਲੇ ਬਿੱਲਾਂ ਵਿੱਚ ਐਡਜਸਟ ਕਰਵਾਉਣ ਦੀ ਗੁਹਾਰ ਲਗਾਈ ਗਈ ਹੈ ।
ਹਾਲਾਂਕਿ ਉਕਤ ਸੈਕਟਰਾਂ ਵਿੱਚ ਪਾਣੀ ਦੇ ਰੇਟ ਬੀਤੀ 1 ਜਨਵਰੀ ਤੋਂ ਸ਼ਹਿਰ ਦੇ ਬਾਕੀ ਹਿੱਸੇ ਵਾਂਗ 1.80 ਪ੍ਰਤੀ ਕਿਊਬਿਕ ਮੀਟਰ ਹੋ ਗਿਆ ਹੈ ਪ੍ਰੰਤੂ ਲੋਕਾਂ ਤੋਂ ਤਿੰਨ ਸਾਲਾਂ ਵਿੱਚ ਵਸੂਲੇ ਗਏ ਵਾਧੂ ਪੈਸੇ ਵਿਆਜ ਸਮੇਤ ਵਾਪਸ ਮੋੜਨ ਦੀ ਮੰਗ ਕੀਤੀ ਗਈ ਹੈ।