ਪੰਜਾਬ

punjab

ETV Bharat / state

ਪੰਜਾਬ 'ਚ ਹੋ ਰਹੇ ਧਰਮ ਪਰਿਵਰਤਨ ਉੱਤੇ ਮਨਜਿੰਦਰ ਸਿਰਸਾ ਦਾ ਤੰਜ, ਕਿਹਾ- ਪੱਖਪਾਤੀ ਸਿਆਸਤ ਛੱਡ ਕੇ ਇਸ ਗੰਭੀਰ ਮੁੱਦੇ 'ਤੇ ਧਿਆਨ ਦੇਵੇ ਸਰਕਾਰ

ਪੰਜਾਬ ਅੰਦਰ ਵੱਡੇ ਪੱਧਰ ਉੱਤੇ ਹੋ ਰਹੇ ਧਰਮ ਪਰਿਵਰਤਨ ਦਾ ਮੁੱਦਾ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਕੇ ਚੁੱਕਿਆ ਹੈ। ਮਨਜਿੰਦਰ ਸਿਰਸਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਮੁੱਦੇ ਉੱਤੇ ਗੰਭੀਰਤ ਨਾਲ ਧਿਆਨ ਦੇਣ ਦੀ ਲੋੜ ਹੈ।

Manjinder Sirsa targeted the Punjab government over the conversion of religion in Punjab
ਪੰਜਾਬ 'ਚ ਹੋ ਰਹੇ ਧਰਮ ਪਰਿਵਰਤਨ ਉੱਤੇ ਮਨਜਿੰਦਰ ਸਿਰਸਾ ਦਾ ਤੰਜ, ਕਿਹਾ- ਪੱਖਪਾਤੀ ਸਿਆਸਤ ਛੱਡ ਕੇ ਇਸ ਗੰਭੀਰ ਮੁੱਦੇ 'ਤੇ ਧਿਆਨ ਦੇਵੇ ਸਰਕਾਰ

By

Published : Jul 7, 2023, 2:05 PM IST

ਚੰਡੀਗੜ੍ਹ ਡੈਸਕ:ਪੰਜਾਬ ਅੰਦਰ ਧਰਮ ਪਰਿਵਰਤਨ ਦਾ ਮੁੱਦਾ ਲਗਾਤਾਰ ਗੰਭੀਰ ਮਸਲਾ ਬਣਦਾ ਜਾ ਰਿਹਾ ਹੈ। ਸੂਬੇ ਵਿੱਚ ਹੁਣ ਆਮ ਹੀ ਵੇਖਿਆ ਜਾਂਦਾ ਹੈ ਕਿ ਪਿਛੜੇ ਅਤੇ ਗਰੀਬ ਵਰਗ ਦੇ ਲੋਕਾਂ ਨੂੰ ਸਿੱਖ ਧਰਮ ਜਾਂ ਹਿੰਦੂ ਧਰਮ ਤੋਂ ਇਸਾਈ ਧਰਮ ਵਿੱਚ ਕਨਵਰਟ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਥਾਂ-ਥਾਂ ਧਰਮ ਪਰਿਵਰਤਨ ਲਈ ਇਸਾਈ ਧਾਰਮਿਕ ਸਥਾਨ ਖੁੱਲ੍ਹੇ ਹੋਏ ਨੇ ਜਿੱਥੇ ਹੀਲਿੰਗ ਪ੍ਰਾਥਨਾ ਦੇ ਨਾਮ ਤੋਂ ਸਮਾਗਮ ਵੀ ਹੁੰਦੇ ਹਨ। ਇਸ ਧਰਮ ਪਰਿਵਰਤਨ ਦੇ ਮੁੱਦੇ ਨੂੰ ਹੁਣ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਕੇ ਚੁੱਕਿਆ ਹੈ।

ਮਨਜਿੰਦਰ ਸਿਰਸਾ ਦਾ ਟਵੀਟ: ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਰਾਹੀਂ ਕਿਹਾ ਕਿ,' ਪੰਜਾਬ ਦੀ ਕੌੜੀ ਹਕੀਕਤ: ਈਸਾਈ ਮਿਸ਼ਨਰੀ ਅਜਿਹੀਆਂ ਡਰਾਮੇਬਾਜ਼ੀਆਂ ਅਤੇ ਜ਼ਬਰਦਸਤੀ ਤਕਨੀਕਾਂ ਰਾਹੀਂ ਲੋਕਾਂ ਦਾ ਧਰਮ ਪਰਿਵਰਤਨ ਕਰਦੇ ਰਹਿੰਦੇ ਹਨ। @AapPunjab ਸਰਕਾਰ ਇਸ ਪ੍ਰਤੀ ਨਰਮ ਹੈ। ਸਗੋਂ ਅਜਿਹੇ ਨਾਟਕੀ ਚਾਲਾਂ ਦੇ ਖਿਲਾਫ ਕੇਸ ਦਰਜ ਕਰਨਾ ਚਾਹੀਦਾ ਹੈ ਜੋ ਲੋਕਾਂ ਦਾ ਮਾਈਂਡ ਵਾਸ਼ ਕਰਨ ਲਈ ਹਨ! 'ਆਪ' ਪੰਜਾਬ ਆਪਣੀ ਪੱਖਪਾਤੀ ਸਿਆਸਤ ਕਾਰਨ ਇਸ ਨੂੰ ਜਾਣਬੁੱਝ ਕੇ ਨਜ਼ਰਅੰਦਾਜ਼ ਕਰ ਰਹੀ ਹੈ,'!


ਵੱਡੇ ਪੱਧਰ ਉੱਤੇ ਹੋ ਰਿਹਾ ਧਰਮ ਪਰਿਵਰਤਨ: ਭਾਜਪਾ ਆਗੂ ਨੇ ਪੰਜਾਬ ਸਰਕਾਰ ਉੱਤੇ ਸ਼ਰੇਆਮ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਪੱਖਪਾਤੀ ਸਿਆਸਤ ਕਰਨ ਵਿੱਚ ਲੱਗੀ ਹੋਈ ਹੈ ਅਤੇ ਵਿਰੋਧੀਆਂ ਨਾਲ ਸਿਆਸੀ ਕਿੜ ਕੱਢ ਰਹੀ ਹੈ। ਸਿਰਸਾ ਨੇ ਕਿਹਾ ਕਿ ਪੰਜਾਬ ਵਿੱਚ ਸ਼ਰੇਆਮ ਡਰਾਮੇਬਾਜ਼ੀਆਂ ਕਰਕੇ ਭੋਲੇ ਭਾਲੇ ਲੋਕਾਂ ਨੂੰ ਬੇਵਕੂਫ ਬਣਾ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਵੱਡੇ ਪੱਧਰ ਉੱਤੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਗੰਭੀਰ ਮੁੱਦੇ ਉੱਤੇ ਪੰਜਾਬ ਸਰਕਾਰ ਕੋਈ ਵੀ ਧਿਆਨ ਨਹੀਂ ਦੇ ਰਹੀ ਅਤੇ ਸਰਕਾਰ ਦੀ ਬੇਪਰਵਾਹੀ ਕਾਰਣ ਅੱਜ ਪੰਜਾਬ ਵਹੀਰਾ ਘੱਤ ਕੇ ਪਰਿਵਰਤਨ ਦੇ ਰਾਹ ਉੱਤੇ ਚੱਲਿਆ ਹੋਇਆ ਹੈ।

ਪੂਰੇ ਪੰਜਾਬ ਵਿੱਚ ਫੈਲਿਆ ਜਾਲ: ਦੱਸ ਦਈਏ ਕੁੱਝ ਸਾਲ ਪਹਿਲਾਂ ਧਰਮ ਪਰਿਵਰਤਨ ਦਾ ਜ਼ਿਆਦਾ ਚਲਨ ਮਾਝੇ ਇਲਾਕੇ ਵਿੱਚ ਸੀ ਪਰ ਹੁਣ ਇਹ ਸਿਸਟਮ ਪੂਰੇ ਪੰਜਾਬ ਨੂੰ ਆਪਣੇ ਕਲਾਵੇ ਵਿੱਚ ਲੈ ਚੁੱਕਾ ਹੈ। ਇਸ ਸਮੇਂ ਮਾਝਾ,ਮਾਲਵਾ ਅਤੇ ਦੁਆਬਾ ਵਿੱਚ ਆਰਥਿਕ ਤੌਰ ਉੱਤੇ ਗਰੀਬ ਲੋਕਾਂ ਨੂੰ ਧਰਮ ਪਰਿਵਰਤਨ ਲਈ ਵਰਗਲਾ ਕੇ ਮਜਬੂਰ ਕੀਤਾ ਜਾ ਰਿਹਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਅੰਦਰ ਜ਼ਿਆਦਾਤਰ ਸਿੱਖ ਭਾਈਚਾਰੇ ਨਾਲ ਸਬੰਧਿਤ ਲੋਕ ਧਰਮ ਪਰਿਵਤਨ ਕਰ ਰਹੇ ਨੇ।

ABOUT THE AUTHOR

...view details