ਪੰਜਾਬ

punjab

By

Published : Apr 4, 2020, 7:16 PM IST

ETV Bharat / state

ਮੋਬਾਈਲ ਹਸਪਤਾਲ ਦੀ ਭੂਮਿਕਾ ਨਿਭਾਉਣਗੀਆਂ ਰੇਲ ਗੱਡੀਆਂ, ਬਣਾਏ ਗਏ ਆਈਸੋਲੇਸ਼ਨ ਵਾਰਡ

ਕੋਵਿਡ-19 ਨਾਲ ਲੜਨ ਲਈ ਅਤੇ ਸੁਰੱਖਿਆ ਨੂੰ ਧਿਆਨ ਚ ਰੱਖਦਿਆਂ ਰੇਲ ਦੇ ਡੱਬਿਆਂ ਨੂੰ ਆਈਸੋਲੇਸ਼ਨ ਵਾਰਡਾਂ 'ਚ ਤਬਦੀਲ ਕੀਤਾ ਜਾ ਰਿਹਾ ਹੈ।

ਆਈਸੋਲੇਸ਼ਨ ਵਾਰਡ
ਆਈਸੋਲੇਸ਼ਨ ਵਾਰਡ

ਚੰਡੀਗੜ੍ਹ: ਮਹਾਮਾਰੀ ਕਰੋਨਾ ਵਾਇਰਸ ਦੇ ਵੱਧਦੇ ਖਤਰੇ ਨੂੰ ਦੇਖਦਿਆਂ ਭਾਰਤੀ ਰੇਲਵੇ ਵੱਲੋਂ ਲਗਾਤਾਰ ਰੇਲ ਦੇ ਡੱਬਿਆਂ ਨੂੰ ਆਈਸੋਲੇਸ਼ਨ ਵਾਰਡਾਂ 'ਚ ਤਬਦੀਲ ਕੀਤਾ ਜਾ ਰਿਹਾ ਹੈ। ਉੱਥੇ ਹੀ ਚੰਡੀਗੜ੍ਹ ਰੇਲਵੇ ਸਟੇਸ਼ਨ ਵਿਖੇ ਵੀ 6 ਰੇਲ ਦੇ ਡੱਬਿਆਂ ਨੂੰ ਆਈਸੋਲੇਸ਼ਨ ਵਾਰਡ ਬਣਾਉਣ ਦਾ ਟਾਸਕ ਦਿੱਤਾ ਗਿਆ ਹੈ।

ਵੇਖੋ ਵੀਡੀਓ

ਈਟੀਵੀ ਦੀ ਟੀਮ ਨੇ ਡੱਬੇ ਬਣਾਉਣ ਦੀਆਂ ਕੁਝ ਤਸਵੀਰਾਂ ਆਪਣੇ ਕੈਮਰੇ ਦੇ ਵਿੱਚ ਕੈਦ ਕੀਤੀਆਂ ਹਨ, ਹਾਲਾਂਕਿ ਕੋਈ ਵੀ ਅਧਿਕਾਰੀ ਕੈਮਰੇ ਦੇ ਅੱਗੇ ਨਹੀਂ ਆਇਆ ਪਰ ਮਿਲੀ ਜਾਣਕਾਰੀ ਅਨੁਸਾਰ 6 ਡੱਬਿਆਂ 'ਚੋਂ ਇੱਕ ਡੱਬਾ ਪੈਰਾ ਮੈਡੀਕਲ ਸਟਾਫ਼ ਨਰਸਾਂ ਅਤੇ ਡਾਕਟਰਾਂ ਦੇ ਲਈ ਰਿਜ਼ਰਵ ਰੱਖਿਆ ਗਿਆ ਹੈ।

ਡੱਬਿਆਂ ਨੂੰ ਸੈਨੇਟਾਈਜ਼ਰ ਪੇਂਟ ਕਰ ਆਈਸੀਯੂ ਦੀ ਤਰ੍ਹਾਂ ਤਿਆਰ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਰੇਲ ਦੇ ਆਈਸੋਲੇਸ਼ਨ ਵਾਰਡ ਡੱਬਿਆਂ ਦੀ ਉਨ੍ਹਾਂ ਥਾਵਾਂ 'ਤੇ ਵਰਤੋਂ ਕੀਤੀ ਜਾਵੇਗੀ ਜਿੱਥੇ ਰੇਲ ਲਾਈਨ ਤਾਂ ਮੌਜੂਦ ਹੋਣਗੀਆਂ ਪਰ ਉੱਥੇ ਕੋਈ ਵੀ ਹਸਪਤਾਲ ਨਾ ਹੋਣ ਦੀ ਸੂਰਤ ਵਿੱਚ ਰੇਲਵੇ ਦੇ ਡੱਬਿਆਂ ਨੂੰ ਚੱਲਦੇ ਫਿਰਦੇ ਹਸਪਤਾਲ ਵਜੋਂ ਵਰਤਿਆ ਜਾਵੇਗਾ।

ਇਸ ਤਰ੍ਹਾਂ ਜਿੱਥੇ ਹਰ ਕੋਈ ਆਪੋ ਆਪਣੇ ਪੱਧਰ 'ਤੇ ਇਸ ਮਹਾਮਾਰੀ ਨਾਲ ਲੜਨ ਲਈ ਪੁਖ਼ਤਾ ਪ੍ਰਬੰਧ ਕਰ ਰਿਹਾ ਹੈ, ਉੱਥੇ ਹੀ ਭਾਰਤ ਸਰਕਾਰ ਵੱਲੋਂ ਰੇਲਵੇ ਨੂੰ ਆਈਸੋਲੇਸ਼ਨ ਵਾਰਡਾਂ 'ਚ ਤਬਦੀਲ ਕਰ ਮੋਬਾਈਲ ਹਸਪਤਾਲ ਦੇ ਰੂਪ 'ਚ ਵਰਤੋਂ ਕਰਨ ਦੇ ਯੋਗ ਬਣਾਉਣਾ ਇੱਕ ਸ਼ਲਾਘਾਯੋਗ ਕਦਮ ਹੈ।

ABOUT THE AUTHOR

...view details