ਪੰਜਾਬ

punjab

ETV Bharat / state

Risk of Asthma : ਮੀਂਹ ਅਤੇ ਹੜ੍ਹ ਵਰਗੇ ਹਾਲਾਤਾਂ 'ਚ ਵੱਧਦਾ ਅਸਥਮਾ ਦਾ ਖ਼ਤਰਾ, ਰਹੋ ਸਾਵਧਾਨ- ਵੇਖੋ ਖਾਸ ਰਿਪੋਰਟ

ਪੰਜਾਬ ਅਤੇ ਉੱਤਰੀ ਭਾਰਤ ਵਿੱਚ ਮੀਂਹ ਅਤੇ ਹੜ੍ਹ ਦੀ ਹਾਹਾਕਾਰ ਵਿਚਾਲੇ ਅਸਥਮਾ ਦੀ ਬਿਮਾਰੀ ਵੱਧਣ ਦਾ ਖ਼ਤਰਾ ਹੋਰ ਵੀ ਵਧ ਗਿਆ ਹੈ। ਜੇਕਰ, ਕਿਸੇ ਦੇ ਪਰਿਵਾਰ ਵਿੱਚ ਅਸਥਮਾ ਦਾ ਮਰੀਜ਼ ਹੈ ਜਾਂ ਸੀ, ਤਾਂ ਉਨ੍ਹਾਂ ਦੀ ਅਗਲੀ ਪੀੜੀ ਉੱਤੇ (Risk of Asthma) ਅਜਿਹੀ ਸਥਿਤੀ ਵਿੱਚ ਦਮੇ ਦਾ ਖ਼ਤਰਾ ਮੰਡਰਾ ਰਿਹਾ ਹੈ, ਕਿਉਂਕਿ ਇਹ ਇਕ ਐਲੈਰਜਿਕ ਬਿਮਾਰੀ ਹੈ।

Risk of Asthma, Risk of Asthma in Floods Area, Punjab Floods, Punjab News, Asthma
Risk of Asthma

By

Published : Jul 16, 2023, 1:29 PM IST

ਮੀਂਹ ਅਤੇ ਹੜ੍ਹ ਵਰਗੇ ਹਾਲਾਤਾਂ 'ਚ ਵੱਧਦਾ ਅਸਥਮਾ ਦਾ ਖ਼ਤਰਾ, ਰਹੋ ਸਾਵਧਾਨ

ਚੰਡੀਗੜ੍ਹ:ਮੀਂਹ ਅਤੇ ਹੜ੍ਹ ਕਾਰਨ ਪੰਜਾਬ ਵਿੱਚ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ, ਉੱਥੇ ਹੀ ਮੀਂਹ ਅਤੇ ਹੜ੍ਹ ਤੋਂ ਬਾਅਦ ਚਮੜੀ ਦੀਆਂ ਅਤੇ ਡਾਇਰੀਆ ਵਰਗੀਆਂ ਕਈ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਇੰਡੀਆ ਜਨਰਲ ਦੀ ਇਕ ਰਿਪੋਰਟ ਦੇ ਮੁਤਾਬਿਕ ਅਸਥਮਾ ਵੀ ਅਜਿਹੀ ਬਿਮਾਰੀ ਹੈ ਜਿਸ ਦਾ ਖ਼ਤਰਾ ਮੀਂਹ ਅਤੇ ਹੜ੍ਹ ਦੀ ਸਥਿਤੀ ਵਿੱਚ ਹੋਰ ਵੀ ਵੱਧ ਜਾਂਦਾ ਹੈ। ਭਾਰਤ ਵਿੱਚ 3.43 ਕਰੋੜ ਲੋਕ ਅਸਥਮਾ ਤੋਂ ਪੀੜਤ ਹਨ ਅਤੇ ਹਰ ਸਾਲ 1.98 ਲੱਖ ਲੋਕਾਂ ਦੀ ਮੌਤ ਇਸ ਕਾਰਨ ਹੁੰਦੀ ਹੈ। ਮੀਂਹ ਦੀ ਸਥਿਤੀ ਵਿੱਚ ਬੱਚਿਆਂ ਨੂੰ ਅਸਥਮਾ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਅਸਥਮਾ ਨੂੰ ਦਮਾ ਵੀ ਕਿਹਾ ਜਾਂਦਾ ਹੈ ਜਿਸ ਦਾ ਸਬੰਧ ਸਾਹ ਨਾਲ ਹੁੰਦਾ ਹੈ। ਇਸ ਨਾਲ ਪੀੜਤ ਵਿਅਕਤੀ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੁੰਦੀ ਹੈ। ਅੱਜ ਜਾਣਾਂਗੇ ਕਿ ਹੜ੍ਹ ਦੀ ਸਥਿਤੀ ਵਿੱਚ ਦਮੇ ਨਾਲ ਵੀ ਨਜਿੱਠਿਆ ਜਾਵੇ।

ਬੱਚਿਆਂ ਨੂੰ ਅਸਥਮਾ ਹੋਣ ਦਾ ਵੱਧ ਖ਼ਤਰਾ :ਪੰਜਾਬ ਅਤੇ ਉੱਤਰੀ ਭਾਰਤ ਵਿੱਚ ਮੀਂਹ ਅਤੇ ਹੜ੍ਹ ਦੀ ਹਾਹਾਕਾਰ ਵਿਚਾਲੇ ਅਸਥਮਾ ਦੀ ਬਿਮਾਰੀ ਵੱਧਣ ਦਾ ਖ਼ਤਰਾ ਹੋਰ ਵੀ ਵਧ ਗਿਆ ਹੈ। ਜੇਕਰ ਕਿਸੇ ਦੇ ਪਰਿਵਾਰ ਵਿਚ ਅਸਥਮਾ ਦਾ ਮਰੀਜ਼ ਹੈ ਜਾਂ ਸੀ ਤਾਂ ਉਨ੍ਹਾਂ ਦੀ ਅਗਲੀ ਪੀੜੀ ਉੱਤੇ ਅਜਿਹੀ ਸਥਿਤੀ ਵਿੱਚ ਦਮੇ ਦਾ ਖ਼ਤਰਾ ਮੰਡਰਾ ਰਿਹਾ ਹੈ। ਕਿਉਂਕਿ, ਇਹ ਇਕ ਐਲੈਰਜਿਕ ਬਿਮਾਰੀ ਹੈ। ਜਿਸ ਦਾ ਖ਼ਤਰਾ ਹੜ੍ਹ, ਮੀਂਹ ਅਤੇ ਸਰਦੀਆਂ ਵਿੱਚ ਜ਼ਿਆਦਾ ਹੁੰਦਾ ਹੈ। ਛੋਟੀ ਉਮਰ ਦੇ ਬੱਚਿਆਂ ਵਿਚ ਇਸ ਮੌਸਮ ਦੌਰਾਨ ਅਸਥਮਾ ਹੋਣ ਦਾ ਰਿਸਕ ਵੱਧ ਰਿਹਾ ਹੈ। ਜੇਕਰ ਕਿਸੇ ਨੂੰ ਖੰਘ ਅਤੇ ਬਲਗਮ ਦੀ ਸਮੱਸਿਆ ਹੈ, ਤਾਂ ਉਸ ਨੂੰ ਬਿਲਕੁਲ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਪੰਜਾਬ 'ਚ ਅਸਥਮਾ ਮਰੀਜ਼ਾਂ ਦੀ ਦਰ 13 ਤੋਂ 15 ਫ਼ੀਸਦੀ ਹੈ, ਜਦਕਿ ਬੱਚਿਆਂ ਵਿਚੋਂ 8 ਫੀਸਦੀ ਦਮੇ ਦੇ ਮਰੀਜ਼ ਹਨ।

ਅਸਥਮਾ ਬਿਮਾਰੀ ਨਾ ਹਲਕੇ ਵਿੱਚ ਨਾ ਲਓ

ਅਸਥਮਾ ਕੀ ਹੈ : ਅਸਥਮਾ ਐਲਰਜੀ ਨਾਲ ਪੈਦਾ ਹੋਣ ਵਾਲੀ ਬਿਮਾਰੀ ਹੈ ਜਿਸ ਵਿੱਚ ਸਾਹ ਨਾਲੀ ਸੰਵੇਦਨਸ਼ੀਲ ਹੋ ਜਾਂਦੀ ਹੈ। ਇਹ ਐਲਰਜੀ ਧੂੜ ਕਣ, ਪਰਾਗਕਣ, ਜਾਨਵਰਾਂ ਦੇ ਵਾਲ, ਬਦਬੂ ਜਾਂ ਫਿਰ ਖਾਣ ਦੀਆਂ ਵਸਤੂਆਂ ਤੋਂ ਵੀ ਹੋ ਸਕਦੀ ਹੈ। ਜਿਸ ਨਾਲ ਅਸਥਮਾ ਤੋਂ ਪੀੜਤ ਵਿਅਕਤੀ ਦੀਆਂ ਸਾਹ ਨਾਲੀਆਂ ਸੁੰਗੜ ਜਾਂਦੀਆਂ ਹਨ। ਇਸ ਕਰਕੇ ਸਾਹ ਲੈਣ ਵਿੱਚ ਦਿੱਕਤ ਮਹਿਸੂਸ ਹੁੰਦੀ ਹੈ ਅਤੇ ਸਾਹ ਫੁੱਲਣ ਲੱਗਦਾ ਹੈ। ਅਸਥਮਾ ਵਿੱਚ ਬਲਗਮ ਨਾਲ ਖਾਂਸੀ ਵੀ ਆਉਂਦੀ ਹੈ। ਅਜਿਹੀ ਖਾਂਸੀ ਰਾਤ ਸਮੇਂ ਜਾਂ ਸਵੇਰੇ (Risk of Asthma) ਆਉਂਦੀ ਹੈ।

ਅਸਥਮਾ ਦੀ ਸ਼ੁਰੂਆਤ ਬਚਪਨ ਤੋਂ ਹੋ ਜਾਂਦੀ:ਇਹ ਯਾਦ ਰੱਖਣ ਯੋਗ ਹੈ ਕਿ ਅਸਥਮਾ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ, ਪਰ ਇਸ ਦੀ ਸ਼ੁਰੂਆਤ ਬਚਪਨ ਤੋਂ ਹੀ ਹੋ ਜਾਂਦੀ ਹੈ। ਇਸ ਦਾ ਸਭ ਤੋਂ ਪਹਿਲਾ ਲੱਛਣ ਭੋਜਨ ਤੋਂ ਐਲਰਜੀ ਵੀ ਮੰਨਿਆ ਜਾਂਦਾ ਹੈ। ਜਿਵੇਂ ਦੁੱਧ ਪੀਣ ਨਾਲ ਪੇਟ 'ਚ ਦਰਦ ਹੋਣਾ ਜਾਂ ਫਿਰ ਕਣਕ ਦੀ ਰੋਟੀ ਖਾਣ ਤੋਂ ਬਾਅਦ ਉਲਟੀ ਆਉਣਾ। ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ 3 ਤੋਂ 6 ਸਾਲ ਦੇ ਬੱਚਿਆਂ ਵਿੱਚ ਐਲਰਜੀ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਜਿਸ ਦਾ ਇਕ ਕਾਰਨ ਇਹ ਵੀ ਹੈ ਕਿ ਬੱਚੇ ਬਾਹਰ ਖੇਡਦੇ ਹਨ, ਜਿੱਥੇ ਧੂੜ ਅਤੇ ਹੋਰ ਵਾਤਾਵਰਣਿਕ ਕਾਰਕ ਉਨ੍ਹਾਂ ਨੂੰ ਪ੍ਰਭਾਵਿਤ ਕਰਦੇ ਹਨ।

ਬੱਚਿਆਂ ਨੂੰ ਅਸਥਮਾ ਹੋਣ ਦਾ ਵੱਧ ਖ਼ਤਰਾ

ਮੀਂਹ ਅਤੇ ਹੜ੍ਹ ਵਿੱਚ ਅਸਥਮਾ ਕਿਵੇਂ ਹੋ ਸਕਦਾ ਹੈ ਪ੍ਰਭਾਵੀ :ਅਸਥਮਾ ਇੰਨੀ ਗੰਭੀਰ ਬਿਮਾਰੀ ਹੈ ਕਿ ਇਹ ਜਾਨਲੇਵਾ ਵੀ ਹੋ ਸਕਦੀ ਹੈ। ਮੌਸਮ ਦੀ ਤਬਦੀਲੀ ਕਾਰਨ ਅਸਥਮਾ ਜ਼ਿਆਦਾ ਪ੍ਰਭਾਵੀ ਹੁੰਦਾ ਹੈ ਜਿਵੇਂ ਕਿ ਸਰਦੀ ਅਤੇ ਬਰਸਾਤ ਕਾਰਨ ਤਾਪਮਾਨ ਵਿਚ ਬਦਲਾਅ ਨਾਲ ਇਸ ਪ੍ਰਕਿਰਿਆ ਵਿੱਚ ਵੀ ਬਦਲਾਅ ਆਉਂਦਾ ਹੈ। ਧੂੜ ਕਣ, ਬਦਬੂ, ਖਾਣਾ ਵੀ ਇਸ ਐਲਰਜੀ ਨੂੰ ਹਰ ਵਧਾ ਦਿੰਦਾ ਹੈ ਜਿਸ ਕਰਕੇ ਹੜਾਂ ਦੀ ਸਥਿਤੀ ਵਿਚ ਵੀ ਇਹ ਸਮੱਸਿਆ ਜ਼ੋਰ ਫੜ੍ਹ ਲੈਂਦੀ ਹੈ, ਕਿਉਂਕਿ ਹੜ੍ਹ ਦਾ ਗੰਦਾ ਪਾਣੀ, ਬਦਬੂ, ਜਾਨਵਰਾਂ ਦੀ ਚਮੜੀ ਵਾਲ ਹੜ੍ਹ ਵਿਚ ਸਭ ਤੋਂ ਵੱਡੀ ਸਮੱਸਿਆ ਹੁੰਦੇ ਹਨ। ਇਹ ਜੈਨੇਟਿਕ ਬਿਮਾਰੀ ਹੋਣ ਕਰਕੇ ਅਜਿਹੀ ਸਥਿਤੀ ਵਿੱਚ ਆਪਣਾ ਪ੍ਰਕੋਪ ਜ਼ਿਆਦਾ ਵਿਖਾ ਸਕਦੀ ਹੈ।

ਮਾਹਿਰ ਡਾਕਟਰ ਦੀ ਰਾਏ

ਦੋ ਤਰੀਕਿਆਂ ਦਾ ਹੁੰਦਾ ਅਸਥਮਾ: ਅਸਥਮਾ ਨੂੰ ਦੋ ਤਰੀਕਿਆਂ ਨਾਲ ਵੇਖਿਆ ਜਾਂਦਾ ਹੈ ਇਕ ਉਹ ਜੋ ਪਹਿਲਾਂ ਤੋਂ ਹੀ ਦਮੇ ਦੇ ਮਰੀਜ਼ ਹਨ। ਇਸ ਮੌਸਮ ਵਿੱਚ ਉਨ੍ਹਾਂ ਨੂੰ ਆਕਸੀਜਨ ਦੇਣੀ ਪੈਂਦੀ ਹੈ ਅਤੇ ਕਈ ਵਾਰ ਹਸਪਤਾਲ ਦਾਖ਼ਲ ਕਰਾਉਣ ਦੀ ਨੌਬਤ ਆ ਜਾਂਦੀ ਹੈ। ਇਸ ਮੌਸਮ ਵਿਚ ਅਸਥਮਾ ਦੇ ਮਰੀਜ਼ ਇਹ ਧਿਆਨ ਰੱਖਣ ਕਿ ਦਵਾਈਆਂ ਅਤੇ ਸਾਵਧਾਨੀਆਂ ਨੂੰ ਇਕ ਮਿੰਟ ਲਈ ਵੀ ਨਾ ਭੁੱਲਿਆ ਜਾਵੇ। ਆਮ ਲੋਕਾਂ ਲਈ ਅਸਥਮਾ ਇਸ ਲਈ ਵੀ ਖ਼ਤਰਾ ਬਣ ਸਕਦਾ ਹੈ, ਕਿਉਂਕਿ ਬਹੁਤ ਸਾਰੀਆਂ ਐਲਰਜੈਟਿਕ ਤੱਤ ਵਾਤਾਵਰਣ ਵਿੱਚ ਫੈਲੇ ਹੋਏ ਹਨ, ਜੋ ਆਮ ਲੋਕਾਂ ਨੂੰ ਬਿਮਾਰ ਕਰ ਸਕਦੇ ਹਨ। ਜੇਕਰ ਖੰਘ ਜਾਂ ਜੁਕਾਮ ਹੋਵੇ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਅਤੇ ਨਾ ਹੀ ਕੋਈ ਖੰਘ ਤੇ ਜੁਕਾਮ ਦੀ ਦਵਾਈ ਲਈ ਜਾਵੇ। ਅਜਿਹੀ ਸਥਿਤੀ ਵਿੱਚ ਸਿੱਧਾ ਡਾਕਟਰ ਤੱਕ ਪਹੁੰਚ ਕੀਤੀ ਜਾਵੇ।

ਇੰਝ ਕਰੋਂ ਅਸਥਮਾ ਮਰੀਜ ਦੀ ਪਛਾਣ

ਮਾਹਿਰ ਡਾਕਟਰ ਦੀ ਰਾਏ: ਵਰਲਡ ਮੈਡੀਕਲ ਐਸੋਸੀਏਸ਼ਨ ਦੇ ਐਡਵਾਈਜ਼ਰ ਡਾ. ਆਰਐਸ ਬੇਦੀ ਕਹਿੰਦੇ ਹਨ ਕਿ ਹੜ੍ਹ ਅਤੇ ਮੀਂਹ ਵਿੱਚ ਅਸਥਮਾ ਤੋਂ ਪੀੜਤ ਲੋਕ ਆਪਣੀਆਂ ਦਵਾਈਆਂ, ਐਂਟੀ ਐਲਰਜਿਕ, ਨਿਬੂਲਾਈਜ਼ਰ ਅਤੇ ਡਾਕਟਰ ਦੀ ਸਲਾਹ ਨਾਲ ਪੱਫ ਦੀ ਵਰਤੋਂ ਕਰਦੇ ਰਹਿਣ। ਲੋਕਾਂ ਨੂੰ ਪਫ ਲੈਣ ਵਿੱਚ ਕਦੇ ਵੀ ਪ੍ਰਹੇਜ਼ ਨਹੀਂ ਕਰਨਾ ਚਾਹੀਦਾ। ਜੇਕਰ 3 ਤੋਂ 4 ਵਾਰ ਪਫ ਲੈਣ ਦੀ ਸਲਾਹ ਡਾਕਟਰ ਦਿੰਦਾ ਹੈ ਤਾਂ 3 ਤੋਂ 4 ਵਾਰ ਪਫ ਲੈਣਾ ਹੀ ਚਾਹੀਦਾ ਹੈ। ਆਮ ਲੋਕਾਂ ਨੂੰ ਹੜ੍ਹ ਦੀ ਸਥਿਤੀ ਵਿਚ ਜਿੱਥੇ ਪਾਣੀ ਖੜਾ ਹੋਵੇ ਉਸ ਨੂੰ ਹੌਲੀ ਹੌਲੀ ਕੱਢਣਾ ਚਾਹੀਦਾ ਹੈ, ਜਿੱਥੇ ਘਾਹ ਖੜਾ ਹੋਵੇ ਉਸ ਨੂੰ ਵੱਢਣਾ ਚਾਹੀਦਾ ਹੈ। ਮੱਛਰ ਮੱਖੀਆਂ ਤੋਂ ਬਚਾਅ ਕਰਨਾ ਚਾਹੀਦਾ ਹੈ। ਮਿੱਟੀ ਨੂੰ ਹਟਾਉਣਾ ਚਾਹੀਦਾ ਹੈ, ਤਾਂ ਕਿ ਅਲੈਰਜਿਕ ਤੱਤ ਹਟ ਜਾਣ। ਇਹ ਸਾਰੇ ਕਾਰਕ ਅਸਥਮਾ ਦਾ ਕਾਰਨ ਵੀ ਬਣ ਸਕਦੇ ਹਨ।

ABOUT THE AUTHOR

...view details