ਚੰਡੀਗੜ੍ਹ: ਸ਼ਿਮਲਾ ਦੇ ਰਾਜ ਭਵਨ ਦੀ ਇਮਾਰਤ 'ਚ ਇਸੇ ਟੇਬਲ 'ਤੇ ਹੋਏ ਸੀ ਸਮਝੌਤੇ 'ਤੇ ਹਸਤਾਖ਼ਰ। ਪਾਕਿ ਪ੍ਰਧਾਨ ਮੰਤਰੀ ਜੁਲਫੀਕਾਰ ਅਲੀ ਭੁੱਟੋ ਤੇ ਇੰਦਰਾ ਗਾਂਧੀ ਨੇ ਕੀਤੇ ਸੀ ਸਮਝੌਤੇ 'ਤੇ ਦਸਤਖ਼ਤ। ਇੰਦਰਾ ਗਾਂਧੀ ਦੀ ਅਗਵਾਈ 'ਚ ਭਾਰਤ ਦੀ ਵੱਡੀ ਕੂਟਨੀਤਿਕ ਜਿੱਤ ਹੋਈ ਸੀ। 2 ਜੁਲਾਈ ਦੀ ਰਾਤ 12:40 'ਤੇ ਹੋਇਆ ਸਮਝੌਤਾ।
3 ਜੁਲਾਈ 1972 ਨੂੰ ਹੋਇਆ ਸੀ ਇਤਿਹਾਸਕ ਸ਼ਿਮਲਾ ਸਮਝੌਤਾ
3 ਜੁਲਾਈ 1972 ਦੇ ਇਤਿਹਾਸਕ ਦਿਨ 1971 ਭਾਰਤ-ਪਾਕਿ ਯੁੱਧ ਮਗਰੋਂ ਹੋਇਆ ਸੀ ਸ਼ਿਮਲਾ ਸਮਝੌਤਾ।
ਫ਼ਾਈਲ ਫ਼ੋਟੋ
ਬੇਨਜ਼ੀਰ ਭੁੱਟੋ ਵੀ ਪਿਤਾ ਨਾਲ ਆਏ ਸੀ ਭਾਰਤ। 1971 ਦੀ ਲੜਾਈ 'ਚ ਭਾਰਤ ਹੱਥੋਂ ਹਾਰਿਆ ਸੀ ਪਾਕਿਸਤਾਨ। 90,000 ਪਾਕਿ ਫੌਜੀਆਂ ਨੇ ਭਾਰਤੀ ਫੌਜ ਅੱਗੇ ਕੀਤਾ ਸੀ ਆਤਮ-ਸਮਰਪਣ। ਦੁਨੀਆਂ ਦੇ ਨਕਸ਼ੇ 'ਤੇ ਨਵੇਂ ਮੁਲਕ ਬੰਗਲਾਦੇਸ਼ ਦਾ ਹੋਇਆ ਸੀ ਜਨਮ। ਸ਼ਿਮਲਾ ਸਮਝੌਤੇ 'ਚ ਹੀ ਹੋਇਆ ਸੀ ਤੈਅ ਭਾਰਤ-ਪਾਕਿ ਵਿਚਾਲੇ ਨਹੀਂ ਆਵੇਗਾ ਤੀਜਾ ਪੱਖ।