ਪੰਜਾਬ

punjab

By

Published : May 6, 2020, 11:50 AM IST

ETV Bharat / state

ਠੇਕਿਆਂ ਤੋਂ ਬਾਅਦ ਕਿਤਾਬਾਂ ਦੀਆਂ ਦੁਕਾਨਾਂ 'ਤੇ ਲੱਗੀ ਭੀੜ

ਚੰਡੀਗੜ੍ਹ ਚ ਲੌਕਡਾਊਨ ਤੋਂ ਬਾਅਦ ਢਿੱਲ ਦੇਣ ਤੇ ਠੇਕਿਆਂ ਤੋਂ ਬਾਅਦ ਹੁਣ ਕਿਤਾਬਾਂ ਦੀਆਂ ਦੁਕਾਨਾਂ ਤੇ ਭੀੜ ਵੇਖਣ ਨੂੰ ਮਿਲੀ ਹੈ। ਚੰਡੀਗੜ੍ਹ 'ਚ ਓਡ ਈਵਨ ਫਾਰਮੂਲੇ ਨਾਲ ਦੁਕਾਨਾਂ ਨੂੰ ਖੋਲ੍ਹਣ ਦੀ ਮੰਜ਼ੂਰੀ ਦਿੱਤੀ ਗਈ ਹੈ।

ਕਿਤਾਬਾਂ ਦੀਆਂ ਦੁਕਾਨਾਂ 'ਤੇ ਲੱਗੀ ਭੀੜ,  heavy crowd on book shops
ਕਿਤਾਬਾਂ ਦੀਆਂ ਦੁਕਾਨਾਂ 'ਤੇ ਲੱਗੀ ਭੀੜ, heavy crowd on book shops

ਚੰਡੀਗੜ੍ਹ: ਲੌਕਡਾਊਨ ਤੋਂ ਬਾਅਦ ਨਵੀਆਂ ਹਦਾਇਤਾਂ ਜਾਰੀ ਤਕ ਓਡ ਈਵਨ ਫਾਰਮੂਲੇ ਨਾਲ ਦੁਕਾਨਾਂ ਨੂੰ ਖੋਲੇ ਜਾਣ ਦੀ ਮੰਜ਼ੂਰੀ ਮਿਲੀ ਹੈ। ਸ਼ਰਾਬ ਠੇਕੇ ਖੋਲੇ ਜਾਣ 'ਤੇ ਜਿੱਥੇ ਭਾਰੀ ਭੀੜ ਵੇਖਣ ਨੂੰ ਮਿਲੀ ਉੱਥੇ ਹੀ ਕਿਤਾਬਾਂ ਦੀਆਂ ਦੁਕਾਨਾਂ 'ਤੇ ਵੀ ਲੰਮੀਆਂ ਕਤਾਰਾਂ ਵੇਖਣ ਨੂੰ ਮਿਲੀਆਂ।

ਕਿਤਾਬਾਂ ਦੀਆਂ ਦੁਕਾਨਾਂ 'ਤੇ ਲੱਗੀ ਭੀੜ, heavy crowd on book shops

ਕਿਤਾਬਾਂ ਲੈਣ ਆਏ ਮਪਿਆਂ ਨੇ ਦੱਸਿਆ ਕਿ ਬੱਚਿਆਂ ਨੂੰ ਆਨ ਲਾਈਨ ਪੜ੍ਹਨ 'ਚ ਕਈ ਮੁਸ਼ਕਲਾਂ ਆ ਰਹੀਆਂ ਹਨ, ਜਿਸ ਕਾਰਨ ਉਹ ਬੱਚਿਆਂ ਲਈ ਕਿਤਾਬਾਂ ਲੈਣ ਪਹੁੰਚੇ ਹਨ। ਮਾਪਿਆਂ ਨੇ ਇਹ ਵੀ ਦੱਸਿਆ ਕਿ ਬੱਚਿਆਂ ਦੀਆਂ ਲਗਾਤਾਰ ਆਨਲਾਈਨ ਕਲਾਸਾਂ ਲੱਗ ਰਹੀਆਂ ਹਨ ਜਿਸ ਕਾਰਨ ਸਕੂਲ ਨੇ ਵਿਦਿਆਰਥੀਆਂ ਨੂੰ ਕਿਤਾਬਾਂ ਖ਼ਰੀਦਣ ਲਈ ਕਿਹਾ ਹੈ।

ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨੇ ਦੁਕਾਨਾਂ ਖੁੱਲ੍ਹਣ ਤੇ ਛੂਟ ਦੇਣ ਦੀ ਗੱਲ ਕੀਤੀ ਸੀ ਪਰ ਗੱਲਬਾਤ ਦੌਰਾਨ ਗ੍ਰਾਹਕਾਂ ਨੇ ਕਿਸੇ ਤਰ੍ਹਾਂ ਦੀ ਕੋਈ ਛੂਟ ਨਾ ਦਿੱਤੇ ਜਾਣ ਦਾ ਖ਼ੁਲਾਸਾ ਕੀਤਾ ਕੀਤਾ ਹੈ।

ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਚੰਡੀਗੜ੍ਹ ਚ ਲੱਗੇ ਲੌਕਡਾਊਨ ਚ ਕੁੱਝ ਰਿਆਇਤਾਂ ਦਿੱਤੀਆਂ ਗਈਆਂ ਹਨ, ਜਿਸ ਤੋਂ ਜਿੱਥੇ ਗ੍ਰਾਹਕਾਂ ਨੂੰ ਸਮਾਨ ਖ਼ਰੀਦਣ ਦਾ ਮੌਕਾ ਮਿਲਿਆ ਉੱਥੇ ਹੀ ਠੇਕਿਆਂ ਦੇ ਨਾਲ-ਨਾਲ ਕਿਤਾਬਾਂ ਦੀਆਂ ਦੁਕਾਨਾਂ 'ਤੇ ਲੱਗੀ ਭੀੜ ਕੁੱਝ ਸਕੂਨ ਦੇਣ ਵਾਲੀਆਂ ਹਨ।

ABOUT THE AUTHOR

...view details