ਅੰਮ੍ਰਿਤਸਰ:ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਕ ਪਾਸੇ ਚੰਡੀਗੜ੍ਹ ਵਿੱਚ ਅਣਮਿੱਥੇ ਸਮੇਂ ਲਈ ਮੋਰਚਾ ਚੱਲ ਰਿਹਾ ਹੈ। ਉੱਥੇ ਹੀ ਅੱਜ ਸ਼ਨੀਵਾਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਦੀ ਸੂਚੀ ਵਿੱਚ ਪਹਿਲੇ ਨੰਬਰ ਉੱਤੇ ਦਰਜ ਗੁਰਦੀਪ ਸਿੰਘ ਖੇੜਾ ਨੂੰ 2 ਮਹੀਨਿਆਂ ਦੀ ਪੈਰੋਲ ਮਿਲੀ ਹੈ। ਇੱਕ ਨਿੱਜੀ ਚੈਨਲ ਉੱਤੇ ਗੱਲਬਾਤ ਕਰਦਿਆ ਗੁਰਦੀਪ ਸਿੰਘ ਖੇੜਾ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਚੱਲ ਰਹੇ ਕੌਮੀ ਮੋਰਚੇ ਅਤੇ ਐਸਜੀਪੀਸੀ ਉੱਤੇ ਸਵਾਲ ਖੜ੍ਹੇ ਕੀਤੇ ਹਨ। ਇਸ ਦੌਰਾਨ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆ ਗੁਰਦੀਪ ਸਿੰਘ ਖੇੜਾ ਨੇ ਕਿਹਾ ਕਿ ਧਰਮ ਦੇ ਨਾਮ ਉੱਤੇ ਰਿਹਾਈ ਦੀ ਮੰਗ ਨਾ ਹੋਵੇ। ਮਨੁੁੱਖੀ ਅਧਿਕਾਰ ਦੇ ਦਾਇਰੇ ਨੂੰ ਸਮਝਦੇ ਹੋਏ, ਲੰਮੇਂ ਸਮੇਂ ਤੋਂ ਜੇਲ੍ਹਾਂ ਕੱਟ ਰਹੇ, ਸਾਰੇ ਹੀ ਬੰਦੀਆਂ ਦੀ ਰਿਹਾਈ ਦੀ ਮੰਗ ਕਰਨੀ ਚਾਹੀਦੀ ਹੈ।
ਗੁਰਦੀਪ ਸਿੰਘ ਖੇੜਾ ਨੂੰ ਕਿਵੇਂ ਮਿਲੀ ਪੈਰੋਲ ?ਜਾਣਕਾਰੀ ਅਨੁਸਾਰ ਦੱਸ ਦਈਏ ਕਿ ਗੁਰਦੀਪ ਸਿੰਘ ਖੇੜਾ ਦਾ ਨਾਮ ਬੰਦੀ ਸਿੰਘਾਂ ਦੀ ਰਿਹਾਈ ਵਾਲੀ ਸੂਚੀ ਵਿੱਚ ਸਭ ਤੋਂ ਪਹਿਲੇ ਨੰਬਰ ਉੱਤੇ ਹੈ। ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆ ਗੁਰਦੀਪ ਸਿੰਘ ਖੇੜਾ ਨੇ ਕਿਹਾ ਕਿ ਮੈਂ 15 ਸਾਲ ਦਿੱਲੀ ਦੀ ਦਿਹਾੜ ਜੇਲ੍ਹ ਵਿੱਚ ਰਿਹਾ ਅਤੇ 9 ਸਾਲ ਕਰਨਾਟਕ ਦੀ ਸੈਂਟਰਲ ਜੇਲ੍ਹ ਵਿੱਚ ਰਿਹਾ ਸੀ। ਉਸ ਤੋਂ ਬਾਅਦ ਮੈਂਨੂੰ 26 ਜੂਨ 2015 ਨੂੰ ਮੈਨੂੰ ਪੰਜਾਬ ਦੀ ਅੰਮ੍ਰਿਤਸਰ ਜੇਲ੍ਹ ਵਿੱਚ ਲਿਆਂਦਾ ਗਿਆ ਅਤੇ 2016 ਤੋਂ ਮੈਨੂੰ ਲਗਾਤਾਰ ਪੈਰੋਲ ਮਿਲ ਰਹੀ ਹੈ। ਜਿਸ ਤਹਿਤ ਮੈਂਨੂੰ 2016 ਵਿੱਚ 25 ਸਾਲ ਬਾਅਦ 28 ਦਿਨ ਦੀ ਪਹਿਲੀ ਪੈਰੋਲ ਮਿਲੀ ਸੀ ਅਤੇ ਦੂਜੀ ਵਾਰ 21 ਦਿਨ ਦੀ ਫਿਰ ਪੈਰੋਲ ਮਿਲੀ ਅਤੇ 42 ਦਿਨ ਦੀ ਫਿਰ ਪੈਰੋਲ ਮਿਲੀ ਸੀ। ਇਸ ਤੋਂ ਇਲਾਵਾ ਦੇਸ਼ ਵਿੱਚ 2017 ਤੋਂ ਇਹ ਕਾਨੂੰਨ ਪਾਸ ਹੋਇਆ ਕਿ ਕੈਦੀਆਂ ਨੂੰ ਹੁਣ 56 ਦਿਨ ਸਾਲ ਵਿੱਚ 2 ਵਾਰ ਛੁੱਟੀ ਮਿਲੀ ਸਕਦੀ ਹੈ। ਜੇਕਰ ਕੈਦੀ 28-28 ਦਿਨ ਦੀ ਛੁੱਟੀ ਜਾਣਾ ਤਾਂ 4 ਵਾਰੀ ਛੁੱਟੀ ਜਾ ਸਕਦੇ ਹਾਂ।
ਕੌਮੀ ਮੋਰਚੇ 'ਤੇ ਸਵਾਲ ਖੜ੍ਹੇ ਕੀਤੇ:-ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆ ਗੁਰਦੀਪ ਸਿੰਘ ਖੇੜਾ ਨੇ ਕਿਹਾ ਕਿ ਉਹ ਅੰਮ੍ਰਿਤਸਰ ਦੇਪਿੰਡ ਜਲੂਪੁਰ ਖੇੜਾ ਦੇ ਵਾਸੀ ਹਨ, ਇਸੇ ਪਿੰਡ ਵਿੱਚ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੀ ਰਹਿਣ ਵਾਲੇ ਹਨ। ਪਰ ਉਨ੍ਹਾਂ ਦਾ ਪਤਾ ਲੈਣ ਲਈ ਨਾ ਤਾਂ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਆਏ ਹਨ ਅਤੇ ਨਾ ਹੀ ਕੋਈ ਕੌਮੀ ਮੋਰਚੇ ਵਿੱਚੋਂ ਉਨ੍ਹਾਂ ਦਾ ਪਤਾ ਲੈਣ ਆਇਆ ਹੈ। ਚੰਡੀਗੜ੍ਹ ਕੌਮੀ ਮੋਰਚੇ 'ਤੇ ਐਸਜੀਪੀਸੀ ਉੱਤੇ ਸਵਾਲ ਖੜ੍ਹੇਕਰਦਿਆ ਗੁਰਦੀਪ ਸਿੰਘ ਨੇ ਕਿਹਾ ਕਿ ਮੋਰਚਿਆਂ ਨਾਲ ਪੈਸਾ ਇਕੱਠਾ ਹੁੰਦਾ ਹੈ, ਜਿਸ ਕਰਕੇ ਇਹ ਆਪਸ ਵਿੱਚ ਲੜੀ ਜਾਂਦੇ ਹਨ। ਇਸ ਤੋਂ ਇਲਾਵਾ ਜੋ ਮੋਰਚੇ ਵਿੱਚ ਹਥਿਆਰ ਲੈਕੇ ਜਾਂਦੇ ਹਨ ਜਾਂ ਉਹ ਸਮਝਦੇ ਹਨ ਕਿ ਡੰਡੇ ਦੇ ਜ਼ੋਰ ਉੱਤੇ ਇਹ ਮਸਲਾ ਹੱਲ ਕਰਵਾ ਸਕਦੇ ਹਨ, ਉਹ ਬਿਲਕੁਲ ਵੀ ਗਲਤ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਨੂੰ ਸਟੇਜਾਂ ਉੱਤੇ ਖੜ੍ਹਾਇਆ ਜਾਵੇ ਤਾਂ ਜੋ ਦੱਸ ਸਕਣ ਕਿ ਜਿਹੜੇ ਇਹ ਦੁਕਾਨਾਂ ਚਲਾ ਰਹੇ ਹਨ ਤਾਂ ਇਨ੍ਹਾਂ ਦੀਆਂ ਦੁਕਾਨਾਂ ਬੰਦ ਹੋ ਸਕਣ। ਪਰ ਕੁਝ ਕੁ ਬੰਦੇ ਨਹੀਂ ਚੁੱਕੇ ਕੀ ਬੰਦੀ ਸਿੰਘਾਂ ਦੀ ਰਿਹਾਈ ਹੋ ਸਕੇ।