ਪੰਜਾਬ

punjab

By

Published : Dec 23, 2022, 11:18 AM IST

Updated : Dec 23, 2022, 2:56 PM IST

ETV Bharat / state

ਪੰਜਾਬ ਦੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਸਿਖਲਾਈ ਲਈ ਜਾਣਗੇ ਸਿੰਗਾਪੁਰ !

ਪੰਜਾਬ ਦੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਸਿਖਲਾਈ ਲਈ ਸਿੰਗਾਪੁਰ ਭੇਜਣ ਦੀ ਤਿਆਰੀ ਹੈ। ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਪ੍ਰਿੰਸੀਪਲਾਂ ਦੇ 2 ਗਰੁੱਪ ਬਣਾ ਕੇ ਸਿੰਗਾਪੁਰ (Government school teachers of Punjab) ਭੇਜੇ ਜਾਣਗੇ।

Government school teachers of Punjab
Government school teachers of Punjab

ਚੰਡੀਗੜ੍ਹ:ਸਿੱਖਿਆ ਵਿਭਾਗ ਵੱਲੋਂ 24 ਦਸੰਬਰ ਨੂੰ ਸਾਰੇ ਸਰਕਾਰੀ ਸਕੂਲਾਂ ਵਿੱਚ ਮਾਪੇ ਪ੍ਰਿੰਸੀਪਲਾਂ ਮੀਟਿੰਗ ਕੀਤੀ ਜਾਵੇਗੀ। ਉੱਥੇ ਹੀ, ਪੰਜਾਬ ਦੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਨੂੰ ਸਿਖਲਾਈ ਲਈ ਸਿੰਗਾਪੁਰ ਭੇਜਣ ਦੀ ਤਿਆਰੀ ਹੈ। ਇਸ ਦੀਆਂ (Singapore for training) ਤਿਆਰੀਆਂ ਸਬੰਧੀ ਅਤੇ ਸਕੂਲ ਮੁਖੀਆਂ ਨੂੰ ਹਦਾਇਤਾਂ ਜਾਰੀ ਕਰਨ ਲਈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਡੀਜੀਐਸਈ ਵਰਿੰਦਰ ਸ਼ਰਮਾ ਵੱਲੋਂ ਐਜੂਸੈਟ (Government school teachers of Punjab) ਰਾਹੀਂ ਮੀਟਿੰਗ ਕੀਤੀ ਗਈ।

ਸਿੰਗਾਪੁਰ ਸਿਖਲਾਈ ਲਈ ਜਾਣਗੇ ਅਧਿਆਪਕ : ਬੈਂਸ ਨੇ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਵਿੱਚ ਸਿਖਲਾਈ ਲਈ ਅਪਲਾਈ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਪੋਰਟਲ 26 ਤਰੀਕ ਤੱਕ ਖੁੱਲ੍ਹਾ ਹੈ। ਪ੍ਰਿੰਸੀਪਲ ਇਸ ਲਈ ਅਪਲਾਈ ਕਰਨ, ਚੋਣ ਮੈਰਿਟ ਦੇ ਆਧਾਰ ’ਤੇ ਹੋਵੇਗੀ। ਪ੍ਰਿੰਸੀਪਲ ਫਰਵਰੀ ਵਿੱਚ (teachers of Punjab will go Singapore) ਸਿਖਲਾਈ ਲਈ ਸਿੰਗਾਪੁਰ ਜਾਣਗੇ। ਉਨ੍ਹਾਂ ਸਕੂਲ ਮੁਖੀਆਂ ਨੂੰ ਮਾਪਿਆਂ ਤੋਂ ਫੀਡਬੈਕ ਲੈਣ ਅਤੇ ਮਾਪਿਆਂ ਦੀ 100 ਫੀਸਦੀ ਹਾਜ਼ਰੀ ਯਕੀਨੀ ਬਣਾਉਣ ਲਈ ਵੀ ਕਿਹਾ। ਮੰਤਰੀ ਨੇ ਕਿਹਾ ਕਿ ਅਧਿਆਪਕਾਂ ਨੂੰ 2 ਗਰੁੱਪ ਬਣਾ ਕੇ ਭੇਜਿਆ ਜਾਵੇਗਾ।

ਹਰ ਸੈਸ਼ਨ 'ਚ 4 ਮਾਪੇ-ਅਧਿਆਪਕ ਮੀਟਿੰਗਾਂ: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇੱਕ ਵਿੱਦਿਅਕ ਸੈਸ਼ਨ ਵਿੱਚ ਸਰਕਾਰੀ ਸਕੂਲਾਂ ਵਿੱਚ ਚਾਰ ਮਾਪੇ ਅਧਿਆਪਕ ਮੀਟਿੰਗਾਂ ਕੀਤੀਆਂ ਜਾਣਗੀਆਂ। ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ, ਮਿਸ਼ਨ 100 ਫੀਸਦੀ ਅਤੇ ਹੋਰ ਕੰਮਾਂ ਬਾਰੇ ਮਾਪਿਆਂ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ।



ਦੂਜੇ ਪਾਸੇ ਜੇਕਰ ਮਾਪਿਆਂ ਦਾ ਸਹਿਯੋਗ ਹੋਵੇਗਾ, ਤਾਂ ਹੀ ਸਰਕਾਰੀ ਸਕੂਲਾਂ ਦਾ ਵਿਕਾਸ ਸੰਭਵ ਹੋ ਸਕੇਗਾ। ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਦੋ ਘੰਟੇ ਦੀ ਛੋਟ ਵੀ ਦਿੱਤੀ ਗਈ ਹੈ। ਇਸ ਮੀਟਿੰਗ ਵਿੱਚ ਬੱਚਿਆਂ ਦੀ ਵਿਸ਼ੇਸ਼ਤਾ ਕੀ ਹੈ, ਕਿਸ ਵੱਲ ਧਿਆਨ ਦੇਣ ਦੀ ਲੋੜ ਹੈ, ਇਸ ਬਾਰੇ ਦੱਸਿਆ ਜਾਵੇਗਾ।



ਇਹ ਵੀ ਪੜ੍ਹੋ:ਕੋਰੋਨਾ ਅਲਰਟ: ਸੀਐਮ ਭਗਵੰਤ ਮਾਨ ਅੱਜ ਕਰਨਗੇ ਉੱਚ ਪੱਧਰੀ ਮੀਟਿੰਗ

Last Updated : Dec 23, 2022, 2:56 PM IST

ABOUT THE AUTHOR

...view details