ਪੰਜਾਬ

punjab

ETV Bharat / state

ਪੰਜਾਬ ਸਰਕਾਰ ਨੇ ਜਨਮਅਸ਼ਟਮੀ ਦੀ ਰਾਤ ਕਰਫਿਊ 'ਚ ਦਿੱਤੀ ਢਿੱਲ

ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ 'ਤੇ ਮੰਗਲਵਾਰ ਨੂੰ ਗ੍ਰਹਿ ਵਿਭਾਗ ਨੇ ਜਨਮਅਸ਼ਟਮੀ ਦੇ ਮੌਕੇ 12 ਤੇ 13 ਅਗਸਤ ਦੀ ਰਾਤ ਸੂਬੇ ਭਰ ਵਿੱਚ ਕਰਫਿਊ 'ਚ ਢਿੱਲ ਦੇਣ ਦਾ ਫੈਸਲਾ ਕੀਤਾ ਹੈ।

ਕੈਪਟਨ ਦੇ ਆਦੇਸ਼ਾਂ 'ਤੇ ਜਨਮਅਸ਼ਟਮੀ ਦੀ ਰਾਤ ਕਰਫਿਊ ਵਿੱਚ ਢਿੱਲ
ਕੈਪਟਨ ਦੇ ਆਦੇਸ਼ਾਂ 'ਤੇ ਜਨਮਅਸ਼ਟਮੀ ਦੀ ਰਾਤ ਕਰਫਿਊ ਵਿੱਚ ਢਿੱਲ

By

Published : Aug 11, 2020, 8:51 PM IST

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ 'ਤੇ ਮੰਗਲਵਾਰ ਨੂੰ ਗ੍ਰਹਿ ਵਿਭਾਗ ਨੇ ਜਨਮਅਸ਼ਟਮੀ ਦੇ ਮੌਕੇ 12 ਤੇ 13 ਅਗਸਤ ਦੀ ਰਾਤ ਸੂਬੇ ਭਰ ਵਿੱਚ ਕਰਫਿਊ 'ਚ ਢਿੱਲ ਦੇਣ ਦਾ ਫੈਸਲਾ ਕੀਤਾ ਹੈ।

ਮੁੱਖ ਮੰਤਰੀ ਦਫਤਰ ਦੇ ਬੁਲਾਰੇ ਅਨੁਸਾਰ ਇਹ ਅੰਸ਼ਿਕ ਢਿੱਲ ਸਿਰਫ਼ ਇੱਕ ਰਾਤ ਲਈ ਹੋਵੇਗੀ। ਜਲੰਧਰ, ਲੁਧਿਆਣਾ ਤੇ ਪਟਿਆਲਾ ਨੂੰ ਛੱਡ ਕੇ ਸਾਰੇ ਪੰਜਾਬ ਵਿੱਚ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲਗਾਇਆ ਹੋਇਆ ਹੈ ਤੇ ਕੋਵਿਡ ਦੇ ਵਧਦੇ ਕੇਸਾਂ ਨੂੰ ਦੇਖਦਿਆਂ ਪਿਛਲੇ ਹਫਤੇ ਤੋਂ ਉਕਤ ਤਿੰਨ ਸ਼ਹਿਰਾਂ ਵਿੱਚ ਕਰਫਿਊ ਦਾ ਸਮਾਂ ਰਾਤ 9 ਵਜੇ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਜਨਮਅਸ਼ਟਮੀ ਦੇ ਪਾਵਨ ਮੌਕੇ ਹੁਣ ਬੁੱਧਵਾਰ ਤੇ ਵੀਰਵਾਰ ਦੀ ਰਾਤ ਅੱਧੀ ਰਾਤ 1 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਰਹੇਗਾ।

ਮੁੱਖ ਸਕੱਤਰ ਸਤੀਸ਼ ਚੰਦਰਾ ਨੇ ਇਸ ਸਬੰਧੀ ਵਿਸਥਾਰ ਵਿੱਚ ਦਿਸ਼ਾ ਨਿਰਦੇਸ਼ ਕਰਦਿਆਂ ਸਾਰੇ ਜ਼ਿਲਾ ਮੈਜਿਸਟ੍ਰੇਟਾਂ ਨੂੰ ਇਸ ਅਨੁਸਾਰ ਹੁਕਮ ਜਾਰੀ ਕਰਨ ਲਈ ਕਿਹਾ ਹੈ।

ABOUT THE AUTHOR

...view details