ਚੰਡੀਗੜ੍ਹ:ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਸਮਾਂ ਬਦਲ ਦਿੱਤਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਲਾਇਵ ਹੋ ਕੇ ਆਪਣੇ ਸ਼ੋਸਲ ਮੀਡੀਆ ਰਾਹੀ ਸਾਂਝੀ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਹੁਣ ਸਰਕਾਰੀ ਦਫ਼ਤਰ ਸਵੇਰੇ 7.30 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ ਖੁਲਣਗੇ। ਮੱਖ ਮੰਤਰੀ ਨੇ ਇਸ ਫੈਸਲੇ ਨੂੰ ਲੈ ਕੇ ਮੁਲਾਜ਼ਮਾਂ ਅਤੇ ਲੋਕਾਂ ਨਾਲ ਵਿਚਾਰ ਵਟਾਂਦਰਾ ਕੀਤਾ ਸੀ, ਸਾਰਿਆਂ ਨੇ ਇਸ ਨੂੰ ਸਹੀ ਮੰਨਿਆ ਹੈ।
ਕਦੋਂ ਤੱਕ ਰਹੇਗਾ ਫੈਸਲਾ ਲਾਗੂ: ਇਹ ਹੁਕਮ 2 ਮਈ ਤੋਂ ਲੈ ਕੇ 15 ਜੁਲਾਈ ਤੱਕ ਲਾਗੂ ਰਹਿਣਗੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਖੁਦ ਵੀ ਸਵੇਰੇ 7:30 ਵਜੇ ਦਫ਼ਤਰ ਆਉਂਣਗੇ। ਪੀ.ਐੱਸ.ਪੀ.ਸੀ.ਐੱਲ. ਨੇ ਦੱਸਿਆ ਕਿ ਦੁਪਹਿਰ 1.30 ਵਜੇ ਤੋਂ ਸ਼ਾਮ 5.00 ਵਜੇ ਤੱਕ ਸਾਡਾ ਪੀਕ ਲੋਡ ਜ਼ਿਆਦਾ ਹੁੰਦਾ ਹੈ| ਸੀਐਮ ਨੇ ਕਿਹਾ ਕਿ ਸਰਕਾਰੀ ਦਫ਼ਤਰਾਂ ਦੇ ਬੰਦ ਹੋਣ ਨਾਲ ਖਪਤ ਵੀ ਘਟੇਗੀ। ਮੁੱਖ ਮੰਤਰੀ ਨੇ ਟਵਿਟ ਕਰਕੇ ਕਿਹਾ ਕਿ ਇਹ ਫਾਰਮੂਲਾ ਦੇਸ਼ ਵਿੱਚ ਪਹਿਲੀ ਵਾਰ ਲਾਗੂ ਕੀਤਾ ਗਿਆ ਹੈ ਇਸ ਨਾਲ ਬਿਜਲੀ ਦੀ ਬਚਤ ਹੋਵੇਗੀ।
ਬਿਜਲੀ ਬੋਰਡ਼ ਨੇ ਕਿਹਾ:ਬਿਜਲੀ ਬੋਰਡ ਨੇ ਮੁੱਖ ਮੰਤਰੀ ਨੂੰ ਦੱਸਿਆ ਹੈ ਕਿ ਉਨ੍ਹਾਂ ਉਤੇ ਪੀਕ ਲੋਡ 2 ਵਜੇ ਤੋਂ ਲੈ ਕੇ 5 ਵਜੇ ਤੱਕ ਹੁੰਦਾ ਹੈ ਜੇਕਰ ਸਰਕਾਰੀ ਦਫ਼ਤਰ 5 ਵਜੇ ਬੰਦ ਹੋ ਜਾਣ ਤਾ ਬਿਜਲੀ ਬੋਰਡ ਉਤੇ ਭਾਰ ਘਟੇਗਾ। ਇਸ ਦੇ ਘੱਟ ਹੋਣ ਨਾਲ 300 ਤੋਂ 350 ਮੈਗਾਵਾਟ ਦੀ ਬਚਤ ਹੋਵੇਗੀ। ਇਹ ਫੈਸਲਾ ਬਿਜਲੀ ਦੀ ਖ਼ਪਤ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਜਨਤਾ ਨੂੰ ਵੀ ਰਾਹਤ ਮਿਲੇਗੀ। ਲੋਕ ਜ਼ਿਆਦਾ ਗਰਮੀ ਹੋਣ ਤੋ ਪਹਿਲਾਂ ਠੰਢੇ ਠੰਢੇ ਆਪਣਾ ਕੰਮ ਕਰਵਾ ਸਕਣਗੇ।
ਲੋਕਾਂ ਅਤੇ ਸਰਕਾਰੀ ਕਰਮਚਾਰੀਆਂ ਨੂੰ ਫਾਇਦਾ: ਮੁੱਖ ਮੰਤਰੀ ਨੇ ਕਿਹਾ ਕਿ ਆਮ ਲੋਕ ਸਵੇਰੇ ਜਲਦੀ ਆਪਣਾ ਕੰਮ ਕਰਵਾ ਕੇ ਆਪਣੀ ਰੋਜ ਮਰਾ ਦੀ ਜ਼ਿੰਦਗੀ ਦੇ ਕੰਮ ਕਰ ਸਕਣਗੇ ਇਸ ਦੇ ਨਾਲ ਉਨ੍ਹਾਂ ਦੀ ਦਿਹਾੜੀ ਖਰਾਬ ਨਹੀਂ ਹੋਵੇਗੀ। ਇਸ ਦੇ ਨਾਲ ਹੀ ਸਰਕਾਰੀ ਕਰਮਚਾਰੀ ਵੀ ਆਪਣਾ ਕੰਮ ਗਰਮੀ ਦੀ ਪੀਕ ਤੋਂ ਪਹਿਲਾਂ ਖ਼ਤਮ ਕਰਕੇ ਆਪਣੇ ਘਰ ਜਾ ਸਕਣਗੇ। ਕਰਮਚਾਰੀ ਆਪਣੇ ਬੱਚਿਆਂ ਨਾਲ ਹੁਣ ਜ਼ਿਆਦਾ ਸਮਾਂ ਬਤੀਤ ਕਰ ਸਕਣਗੇ। ਉਨ੍ਹਾਂ ਕਿਹਾ ਕਿ ਭਾਰਤ ਦੇ ਪੰਜਾਬ ਵਿੱਚ ਇਹ ਤਜ਼ਰਬਾ ਪਹਿਲੀ ਵਾਰ ਕੀਤਾ ਜਾ ਰਿਹਾ ਹੈ। ਇਹ ਪਾਲਿਸੀ ਪਹਿਲਾਂ ਬਾਹਰ ਦੇ ਮੁਲਕਾਂ ਵਿੱਚ ਵਰਤੀ ਜਾਂਦੀ ਹੈ।
ਇਹ ਵੀ ਪੜ੍ਹੋ:-CNG-PNG Price: ਖ਼ੁਸ਼ਖ਼ਬਰੀ ! ਸਸਤੀਆਂ ਹੋਈਆਂ CNG ਤੇ PNG ਦੀਆਂ ਕੀਮਤਾਂ, ਜਾਣੋ ਕਿੰਨੀ ਸਸਤੀ ਹੋਈ ਗੈਸ