ਚੰਡੀਗੜ੍ਹ: ਪੰਜਾਬ,ਹਰਿਆਣਾ ਤੇ ਹਿਮਾਚਲ ਦੇ ਹਾਰਟ ਮਰੀਜ਼ਾਂ ਦੇ ਲਈ ਵੱਡੀ ਖੁਸ਼ਖਬਰੀ ਦੀ ਗੱਲ ਹੈ। ਇਨ੍ਹਾਂ ਤਿੰਨਾਂ ਸਟੇਟ ਦੇ ਮਰੀਜ਼ਾਂ ਦੇ ਲਈ ਬਿਨਾਂ ਹੱਡੀ ਚੀਰੇ ਹਾਰਟ ਸਰਜਰੀ ਹੋ ਸਕਦੀ ਹੈ। ਇੰਨਾ ਹੀ ਨਹੀਂ ਜਿਨ੍ਹਾਂ ਮਰੀਜ਼ਾਂ ਨੂੰ ਦਿਲ ਦੀ ਕਿਸੇ ਪ੍ਰਕਾਰ ਦੀ ਬਿਮਾਰੀ ਜਾਂ ਕਮਜ਼ੋਰ ਹੋ ਜਾਂਦੀ ਹੈ, ਹੁਣ ਉਨ੍ਹਾਂ ਦੀ ਸਰਜਰੀ ਬੜੀ ਆਸਾਨੀ ਨਾਲ ਹੋ ਸਕਦੀ ਹੈ। ਇਹ ਸਰਜਰੀ 2 ਜਾਂ 4 ਇੰਚ ਦੇ ਕੱਟ ਨਾਲ ਹੀ ਬੜੀ ਆਸਾਨੀ ਨਾਲ ਹੋ ਜਾਂਦੀ ਹੈ।
ਹੋਰ ਪੜ੍ਹੋ: ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਦੀਆਂ ਲੱਖ-ਲੱਖ ਵਧਾਈਆਂ
ਈਟੀਵੀ ਭਾਰਤ ਦੀ ਟੀਮ ਨਾਲ ਇਸ ਸਰਜਰੀ ਲਈ ਪ੍ਰਸਿੱਧ ਕਾਰਡਿਓਲਾਜਿਸਟ ਡਾ. ਅਸ਼ਵਨੀ ਬਾਂਸਲ ਨੇ ਦੱਸਿਆ ਕਿ ਆਮ ਤੌਰ ਤੇ ਹਾਰਟ ਦੀ ਸਰਜਰੀ ਵਿੱਚ ਮਰੀਜ਼ ਦੀ ਛਾਤੀ ਦੀ ਹੱਡੀ ਨੂੰ ਕੱਟਣੀ ਪੈਂਦੀ ਹੈ ਅਤੇ ਇਹ ਕੰਮ ਕਾਫ਼ੀ ਜ਼ੋਖਮ ਭਰਿਆ ਹੁੰਦਾ ਹੈ, ਜਿਸ ਨਾਲ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ, ਪਰ ਡਾਕਟਰ ਅਸ਼ਵਨੀ ਨੇ ਬਿਨਾਂ ਹਾੜੀ ਕੱਟੇ ਦੋ ਤਿੰਨ ਇੰਚ ਦੇ ਛੋਟੇ ਜਿਹੇ ਕੱਟ ਨਾਲ ਹੀ ਹਾਰਟ ਸਰਜਰੀ ਕਰਨ ਵਿੱਚ ਕਾਮਯਾਬ ਰਹੇ ਹਨ। ਇਸ ਨਾਲ ਮਰੀਜ਼ ਦੀ ਰਿਕਵਰੀ ਵੀ ਜਲਦੀ ਹੁੰਦੀ ਹੈ ਅਤੇ ਉਸ ਨੂੰ ਖਾਣ ਪੀਣ 'ਚ ਵੀ ਕੋਈ ਪ੍ਰੇਸ਼ਾਨੀ ਨਹੀਂ ਆਉਂਦੀ ਹੈ।
ਹੋਰ ਪੜ੍ਹੋ: ਸਾਇਕਲ 'ਤੇ ਗਈ ਲਾੜੀ ਆਪਣੇ ਸਹੁਰੇ
ਨਾਲ ਹੀ ਮਰੀਜ਼ ਰਾਮਪਾਲ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ ਕਿ ਉਹ ਪੀਜੀਆਈ ਅਤੇ ਗੁਰੂ ਨਾਨਕ ਹਸਪਤਾਲ 'ਚ ਵੀ ਇਲਾਜ ਕਰਵਾਉਣ ਗਿਆ ਸੀ, ਪਰ ਉਨ੍ਹਾਂ ਵੱਲੋਂ ਇਸ ਬਿਮਾਰੀ ਦਾ ਇਲਾਜ ਨਾ ਹੋ ਸਕਿਆ। ਕਿਸੇ ਰਿਸ਼ਤੇਦਾਰ ਦੇ ਦੱਸਣ 'ਤੇ ਰਾਮਪਾਲ ਡਾਕਟਰ ਅਸ਼ਵਨੀ ਬਾਂਸਲ ਕੋਲ ਗਿਆ ਤੇ ਉੱਥੇ ਉਨ੍ਹਾਂ ਨੇ ਇਸ ਬਿਮਾਰੀ ਦਾ ਇਲਾਜ ਕਰਵਾਇਆ, ਜੋ ਕੀ ਬਿਲਕੁਲ ਠੀਕ ਰਿਹਾ। ਦੱਸ ਦੇਈਏ ਕਿ ਰਾਮਪਾਲ ਦਾ ਇਲਾਜ ਬਿਲਕੁਲ ਮੁਫ਼ਤ ਹੋਇਆ ਹੈ, ਕਿਉਂਕਿ ਉਸ ਕੋਲ ਆਯੁਸ਼ਮਾਨ ਕਾਰਡ ਸੀ, ਜਿਸ ਕਿਸੇ ਕੋਲ ਵੀ ਇਹ ਕਾਰਡ ਹੋਵੇਗਾ ਉਸ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ।