ਪੰਜਾਬ

punjab

By

Published : Apr 20, 2021, 10:57 PM IST

ETV Bharat / state

ਚੰਡੀਗੜ੍ਹ 'ਚ ਬੁੱਧਵਾਰ ਨੂੰ ਲੌਕਡਾਊਨ, ਨਾਇਟ ਕਰਫਿਊ ਦੇ ਸਮਾਂ ਚ ਵੀ ਵਾਧਾ

ਕੋਰੋਨਾ ਦੀ ਘਾਤਕ ਦੂਜੀ ਲਹਿਰ ਨੂੰ ਧਿਆਨ ਵਿੱਚ ਰੱਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਲੌਕਡਾਊਨ ਲਾਗੂ ਕਰਨ ਦਾ ਫੈਸਲਾ ਕੀਤਾ ਹੈ।ਇਸ ਦੌਰਾਨ ਮੁਹਾਲੀ ਵਿੱਚ ਵੀ ਲੌਕਡਾਊਨ ਰਹੇਗਾ।ਚੰਡੀਗੜ੍ਹ ਪ੍ਰਸ਼ਾਸਨ ਦੇ ਫੈਸਲੇ ਮੁਤਾਬਿਕ ਇਸ ਹਫ਼ਤੇ ਵੀ ਵੀਕੈਂਡ ਤੇ ਲੌਕਡਾਊਨ ਜਾਰੀ ਰਹੇਗਾ।ਸ਼ੁਕਰਵਾਰ ਸ਼ਾਮ 8 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਵੀਕੈਂਡ ਲੌਕਡਾਊਨ ਲਾਗੂ ਰਹੇਗਾ।

Chandigarh also extends lockdown, night curfew on Wednesday
Chandigarh also extends lockdown, night curfew on Wednesday

ਚੰਡੀਗੜ੍ਹ: ਕੋਰੋਨਾ ਦੀ ਘਾਤਕ ਦੂਜੀ ਲਹਿਰ ਨੂੰ ਧਿਆਨ ਵਿੱਚ ਰੱਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਲੌਕਡਾਊਨ ਲਾਗੂ ਕਰਨ ਦਾ ਫੈਸਲਾ ਕੀਤਾ ਹੈ।ਇਸ ਦੌਰਾਨ ਮੁਹਾਲੀ ਵਿੱਚ ਵੀ ਲੌਕਡਾਊਨ ਰਹੇਗਾ।ਚੰਡੀਗੜ੍ਹ ਪ੍ਰਸ਼ਾਸਨ ਦੇ ਫੈਸਲੇ ਮੁਤਾਬਿਕ ਇਸ ਹਫ਼ਤੇ ਵੀ ਵੀਕੈਂਡ ਤੇ ਲੌਕਡਾਊਨ ਜਾਰੀ ਰਹੇਗਾ।ਸ਼ੁਕਰਵਾਰ ਸ਼ਾਮ 8 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਵੀਕੈਂਡ ਲੌਕਡਾਊਨ ਲਾਗੂ ਰਹੇਗਾ।

ਇਸ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਨਾਇਟ ਕਰਫਿਊ ਦਾ ਸਮਾਂ 2 ਘੰਟੇ ਵੀ ਵਧਾ ਦਿੱਤਾ ਗਿਆ ਹੈ। ਨੌਨ ਲੌਕਡਾਊਨ ਵਾਲੇ ਦਿਨ ਚੰਡੀਗੜ੍ਹ ਵਿੱਚ ਰਾਤ 8 ਵਜੇ ਤੋਂ ਸਵੇਰ 5 ਵਜੇ ਤੱਕ ਨਾਇਟ ਕਰਫਿਊ ਜਾਰੀ ਰਹੇਗਾ।ਦੱਸ ਦੇਈਏ ਕਿ ਪਹਿਲਾਂ ਰਾਤ 10 ਵਜੇ ਤੋਂ ਨਾਇਟ ਕਰਫਿਊ ਲਾਗੂ ਹੁੰਦਾ ਸੀ।

ਉਧਰ ਚੰਡੀਗੜ੍ਹ ਪ੍ਰਸ਼ਾਸਨ ਹਫ਼ਤੇ ਭਰ ਲਈ ਵੀ ਲੌਕਡਾਊਨ ਲਾਗੂ ਕਰਨ ਤੇ ਵਿਚਾਰ ਕਰ ਰਿਹਾ ਹੈ।ਇਸ ਤੇ ਅੰਤਿਮ ਫੈਸਲਾ 23 ਅਪਰੈਲ ਨੂੰ ਆਵੇਗਾ।ਪ੍ਰਸ਼ਾਸਨ ਨੇ ਨਾਇਟ ਕਰਫਿਊ ਅਤੇ ਲੌਕਡਾਊਨ ਦਾ ਉਲੰਘਣ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਪੇਸ਼ ਆਉਣ ਦੇ ਵੀ ਆਦੇਸ਼ ਦਿੱਤੇ ਹਨ।

ABOUT THE AUTHOR

...view details