ਪੰਜਾਬ

punjab

By

Published : May 2, 2020, 10:38 AM IST

ETV Bharat / state

ਚੰਡੀਗੜ੍ਹ 'ਚ ਕੋਰੋਨਾ ਵਾਇਰਸ ਇਲਾਕਿਆਂ 'ਤੇ ਸੀਸੀਟੀਵੀ ਰਾਹੀਂ ਰੱਖੀ ਜਾ ਰਹੀ ਨਜ਼ਰ

ਕੋਵਿਡ-19 ਨੂੰ ਲੈ ਕੇ ਚੰਡੀਗੜ੍ਹ ਨਗਰ ਨਿਗਮ ਦਫ਼ਤਰ ਵਿੱਚ ਇੱਕ ਕੰਟਰੋਲ ਕਮਾਂਡ ਸੈਂਟਰ ਬਣਾਇਆ ਗਿਆ ਹੈ ਜਿੱਥੇ ਸੀਸੀਟੀਵੀ ਕੈਮਰੇ ਦੇ ਜ਼ਰੀਏ ਸੀਟੀਯੂ ਬੱਸਾਂ, ਵੈਂਡਰ, ਸਬਜ਼ੀ ਮੰਡੀ ਉੱਤੇ ਨਜ਼ਰ ਰੱਖੀ ਜਾਵੇਗੀ।

ਚੰਡੀਗੜ੍ਹ 'ਚ ਕੋਰੋਨਾ ਵਾਇਰਸ ਇਲਾਕਿਆਂ ਨੂੰ ਸੀਸੀਟੀਵੀ ਰਾਹੀਂ ਰੱਖੀ ਜਾ ਰਹੀ ਐ ਨਜ਼ਰ
ਚੰਡੀਗੜ੍ਹ 'ਚ ਕੋਰੋਨਾ ਵਾਇਰਸ ਇਲਾਕਿਆਂ ਨੂੰ ਸੀਸੀਟੀਵੀ ਰਾਹੀਂ ਰੱਖੀ ਜਾ ਰਹੀ ਐ ਨਜ਼ਰ

ਚੰਡੀਗੜ੍ਹ: ਨਗਰ ਨਿਗਮ ਵਿੱਚ ਬਣਾਏ ਗਏ ਇਸ ਕੰਟਰੋਲ ਕਮਾਂਡ ਸੈਂਟਰ ਵਿੱਚ ਐਲਈਡੀ ਸਕਰੀਨਾਂ ਉੱਤੇ ਸ਼ਹਿਰ ਦੀ ਵੱਖ-ਵੱਖ ਥਾਵਾਂ ਨੂੰ ਸੀਸੀਟੀਵੀ ਦੇ ਰਾਹੀਂ ਨਜ਼ਰ ਰੱਖੀ ਜਾਵੇਗੀ।

ਵੇਖੋ ਵੀਡੀਓ।

ਇੰਨ੍ਹਾਂ ਸੀਸੀਟੀਵੀ ਕੈਮਰਿਆਂ ਰਾਹੀਂ ਖ਼ਾਸ ਕਰ ਕੇ ਉਨ੍ਹਾਂ ਇਲਾਕਿਆਂ ਉੱਤੇ ਨਜ਼ਰ ਰੱਖੀ ਜਾਵੇਗੀ, ਜਿਹੜੇ ਜ਼ਿਆਦਾ ਕੋਰੋਨਾ ਨਾਲ ਪੀੜਤ ਹਨ। ਕੋਰੋਨਾ ਦੌਰਾਨ ਸ਼ਹਿਰ ਵਿੱਚ ਸਬਜੀ ਵੇਚਣ ਅਤੇ ਰਾਸ਼ਨ ਸਪਲਾਈ ਕਰਨ ਵਾਲੀ ਬੱਸਾਂ ਬਾਰੇ ਜਾਣਕਾਰੀ ਵੀ ਇਸੇ ਕੰਟਰੋਲ ਸੈਂਟਰ ਤੋਂ ਮਿਲੇਗੀ।

ਜਾਣਕਾਰੀ ਮੁਤਾਬਕ ਸੀਟੀਯੂ ਦੀ ਬੱਸਾਂ ਵਿੱਚ ਜੀਪੀਐਸ ਸਿਸਟਮ ਲਗਾਇਆ ਹੈ। ਇਸ ਤੋਂ ਇਲਾਵਾ ਇਸ ਸੈਂਟਰ ਵਿੱਚ ਨਗਰ ਨਿਗਮ ਦੀ ਕੂੜਾ ਚੁੱਕਣ ਵਾਲੀਆਂ ਸਾਰੀਆਂ ਗਾਡੀਆਂ ਦੀ ਮੋਨੀਟਰਿੰਗ ਕੀਤੀ ਜਾ ਰਹੀ ਹੈ।

ਸ਼ਹਿਰ ਵਿੱਚ ਕੋਰੋਨਾ ਦੇ ਮਾਮਲੇ ਬਹੁਤ ਵੱਧ ਗਏ ਹਨ, ਇਸੇ ਨੂੰ ਲੈ ਕੇ ਕਿਹੜਾ ਰੈੱਡ ਜ਼ੋਨ ਇਲਾਕਾ, ਕਿਹੜਾ ਗ੍ਰੀਨ ਜ਼ੋਨ ਅਤੇ ਕਿਹੜਾ ਓਰੇਂਜ ਜ਼ੋਨ ਹੈ, ਇਸ ਬਾਰੇ ਵੀ ਜਾਣਕਾਰੀ ਇਸ ਤੋਂ ਮਿਲੇਗੀ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਏਕਾਂਤਵਾਸ ਕੀਤਾ ਗਿਆ ਹੈ, ਉਨ੍ਹਾਂ ਨੂੰ ਹਰ ਅੱਧੇ ਘੰਟੇ ਬਾਅਦ ਆਪਣੀ ਫੋਟੋ ਭੇਜਣ ਦੇ ਲਈ ਕਿਹਾ ਗਿਆ ਹੈ ਜਿਹੜੀ ਕਿ ਸਕਰੀਨ ਵਿੱਚ ਨਜ਼ਰ ਆਉਂਦੀ ਹੈ।

ABOUT THE AUTHOR

...view details