ਪੰਜਾਬ

punjab

By

Published : Aug 26, 2020, 9:11 PM IST

ETV Bharat / state

ਬਲਵੰਤ ਮੁਲਤਾਨੀ ਕੇਸ: ਹਾਈਕੋਰਟ ਵਿੱਚ ਸੈਣੀ ਦੀ ਪਟੀਸ਼ਨ 'ਤੇ ਸੁਣਵਾਈ ਟਲੀ

ਬਲਵੰਤ ਸਿੰਘ ਮੁਲਤਾਨੀ ਕੇਸ ਵਿੱਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਬਾਹਰੀ ਏਜੰਸੀ ਤੋਂ ਜਾਂਚ ਦੀ ਮੰਗ ਕਰਦੀ ਅਰਜ਼ੀ 'ਤੇ ਬੁੱਧਵਾਰ ਜੱਜ ਨਾ ਹੋਣ ਕਾਰਨ ਸੁਣਵਾਈ ਨਹੀਂ ਹੋ ਸਕੀ। ਕੇਸ ਦੀ ਅਗਲੀ ਸੁਣਵਾਈ 28 ਅਗਸਤ ਨੂੰ ਹੋਵੇਗੀ।

ਬਲਵੰਤ ਮੁਲਤਾਨੀ ਕੇਸ: ਹਾਈਕੋਰਟ ਵਿੱਚ ਸੈਣੀ ਦੀ ਪਟੀਸ਼ਨ 'ਤੇ ਸੁਣਵਾਈ ਟਲੀ
ਬਲਵੰਤ ਮੁਲਤਾਨੀ ਕੇਸ: ਹਾਈਕੋਰਟ ਵਿੱਚ ਸੈਣੀ ਦੀ ਪਟੀਸ਼ਨ 'ਤੇ ਸੁਣਵਾਈ ਟਲੀ

ਚੰਡੀਗੜ੍ਹ: ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਬਲਵੰਤ ਸਿੰਘ ਮੁਲਤਾਨੀ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦੀ ਅਰਜ਼ੀ 'ਤੇ ਅੱਜ ਸੁਣਵਾਈ ਨਹੀਂ ਹੋ ਸਕੀ। ਇਸ ਵਿੱਚ ਮਾਮਲੇ ਦੀ ਸੁਣਵਾਈ ਕਰਨ ਵਾਲਾ ਜੱਜ ਮੌਜੂਦ ਨਹੀਂ ਸੀ। ਹੁਣ ਮਾਮਲੇ ਦੀ ਅਗਲੀ ਸੁਣਵਾਈ 28 ਅਗਸਤ ਨੂੰ ਹੋਵੇਗੀ।

ਬਲਵੰਤ ਮੁਲਤਾਨੀ ਕੇਸ: ਹਾਈਕੋਰਟ ਵਿੱਚ ਸੈਣੀ ਦੀ ਪਟੀਸ਼ਨ 'ਤੇ ਸੁਣਵਾਈ ਟਲੀ

ਜ਼ਿਕਰਯੋਗ ਹੈ ਕਿ ਸਾਬਕਾ ਡੀਜੀਪੀ ਨੇ ਹਾਈ ਕੋਰਟ ਵਿੱਚ ਦਾਖਲ ਅਰਜ਼ੀ ਵਿੱਚ ਉਕਤ ਮਾਮਲੇ ਦੀ ਵਿੱਚ ਦਰਜ ਐਫਆਈਆਰ ਦੀ ਜਾਂਚ ਕਿਸੇ ਬਾਹਰੀ ਜਾਂ ਇੰਡੀਪੈਂਡੇਟ ਏਜੰਸੀ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਅਰਜੀ ਵਿੱਚ ਸੈਣੀ ਨੇ ਇਹ ਵੀ ਕਿਹਾ ਹੈ ਕਿ ਉਸ ਨੂੰ ਪੰਜਾਬ ਪੁਲਿਸ ਦੀ ਐਸਆਈਟੀ 'ਤੇ ਬਿਲਕੁਲ ਭਰੋਸਾ ਨਹੀਂ ਹੈ।

ਪਿਛਲੀ ਸੁਣਵਾਈ ਵਿੱਚ ਹਾਈਕੋਰਟ ਨੇ ਪਟੀਸ਼ਨ ਦੀ ਮੇਂਟੇਨਬਿਲਟੀ 'ਤੇ ਸਵਾਲ ਖੜ੍ਹੇ ਕੀਤੇ ਸੀ, ਜਿਸ ਸਬੰਧੀ ਬੁੱਧਵਾਰ ਨੂੰ ਸਾਬਕਾ ਡੀਜੀਪੀ ਦੇ ਵਕੀਲ ਨੇ ਜਵਾਬ ਦੇਣਾ ਸੀ।

ਦੱਸ ਦਈਏ ਕਿ ਕੋਰਟ ਨੇ ਮਾਮਲੇ ਵਿੱਚ ਐਸਆਈਟੀ ਵੱਲੋਂ ਕੀਤੀ ਜਾ ਰਹੀ ਜਾਂਚ 'ਤੇ ਰੋਕ ਨਹੀਂ ਲਗਾਈ ਹੈ।

ABOUT THE AUTHOR

...view details