ਚੰਡੀਗੜ੍ਹ:ਖ਼ਾਲਸਾ ਵਹੀਰ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨਾ ਜੁੜੀ ਇਕ ਹੋਰ ਅੱਪਡੇਟ ਸਾਹਮਣੇ ਆਈ ਹੈ। ਦਰਅਸਲ ਅੰਮ੍ਰਿਤਪਾਲ ਦੀ ਪੜਤਾਲ ਕਰ ਰਹੀ ਪੁਲਿਸ ਵੱਲੋਂ ਹੁਣ ਵੱਡਾ ਖੁਲਾਸਾ ਕੀਤਾ ਗਿਆ ਹੈ ਕਿ ਘਰ ਦੀ ਤਲਾਸ਼ੀ ਲੈਂਦਿਆਂ ਹੋਈਆਂ ਪੁਲਿਸ ਦੇ ਹੱਥ ਅੰਮ੍ਰਿਤਪਾਲ ਦਾ ਪਾਸਪੋਰਟ ਨਹੀਂ ਲੱਗਿਆ ਯਾਨੀ ਕਿ ਓਹਨਾ ਦਾ ਪਾਸਪੋਰਟ ਘਰੋਂ ਗਾਇਬ ਹੈ। ਵੀਰਵਾਰ ਨੂੰ ਪੁਲਿਸ ਅਧਿਕਾਰੀ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ ਅਤੇ ਪਰਿਵਾਰਕ ਮੈਂਬਰਾਂ ਤੋਂ ਉਸ ਦਾ ਪਾਸਪੋਰਟ ਮੰਗਿਆ ਪਰ ਮਾਪਿਆਂ ਨੇ ਪੁਲਿਸ ਨੂੰ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦਾ ਪਾਸਪੋਰਟ ਘਰ ਨਹੀਂ ਹੈ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਭੱਖਦੇ ਮਾਹੌਲ ਚੋਂ ਬਾਹਰ ਜਾਣ ਤੋਂ ਤੁਰੰਤ ਬਾਅਦ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਪਾਸਪੋਰਟ ਭੇਜ ਦਿੱਤਾ ਸੀ ਤਾਂ ਜੋ ਮੌਕਾ ਮਿਲਦਿਆਂ ਹੀ ਉਹ ਵਿਦੇਸ਼ ਜਾ ਸਕੇ।
ਘਰ ਚੋਂ ਨਹੀਂ ਮਿਲਿਆ ਪਾਸਪੋਰਟ: ਦੱਸਿਆ ਜਾ ਰਿਹਾ ਹੈ ਕਿ ਅਜੇ ਤੱਕ ਪੁਲਿਸ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕਰ ਰਹੀ ਹੈ। ਹਾਲਾਂਕਿ ਪੂਰਾ ਪਰਿਵਾਰ ਪੁੱਛਗਿੱਛ ਵਿਚ ਸਾਥ ਵੀ ਦੇ ਰਿਹਾ ਹੈ ਪਰ ਜਿਥੇ ਗੱਲ ਆਉਂਦੀ ਹੈ ਕਾਗਜ਼ਾਂ ਦੀ ਤਾਂ ਅਹਿਮ ਕਾਗਜ਼ਾਂ ਵਿਚ ਪਾਸਪੋਰਟ ਗਾਇਬ ਹੈ। ਪਿਛਲੇ ਦੋ ਦਿਨਾਂ ਤੋਂ ਪੁਲਿਸ ਲਗਾਤਾਰ ਪਰਿਵਾਰ 'ਤੇ ਅੰਮ੍ਰਿਤਪਾਲ ਨੂੰ ਆਤਮ ਸਮਰਪਣ ਕਰਨ ਲਈ ਦਬਾਅ ਬਣਾਉਣ ਦੀ ਗੱਲ ਵੀ ਕਰ ਰਹੀ ਹੈ । ਇਸ ਦੇ ਨਾਲ ਹੀ ਪਤਨੀ ਕਿਰਨਦੀਪ ਕੌਰ ਤੋਂ ਵੀ ਪੁੱਛ ਪੜਤਾਲ ਵੀ ਕੀਤੀ ਜਾ ਰਹੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਅੰਮ੍ਰਿਤਪਾਲ ਸਿੰਘ ਇੰਟਰਨੈਟ ਮੀਡੀਆ ਰਾਹੀਂ 20 ਮਾਰਚ ਤੱਕ ਆਪਣੇ ਪਰਿਵਾਰ ਦੇ ਸੰਪਰਕ ਵਿੱਚ ਸੀ। ਜਿਸ ਤਹਿਤ ਓਹਨਾ ਕੋਲ ਇਹ ਸਭ ਵਸਤਾਂ ਮੂਹਈਆ ਵੀ ਕਰਵਾਈਆਂ ਜਾ ਰਹੀਆਂ ਹਨ।