ਨਵੀਂ ਦਿੱਲੀ: ਮੋਦੀ 2.0 ਨੇ ਦਹਾਕੇ ਦਾ ਪਹਿਲਾ ਬਜਟ ਪੇਸ਼ ਕਰ ਦਿੱਤਾ ਹੈ। ਇਹ ਬਜਟ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪੇਸ਼ ਕੀਤਾ। ਇਸ ਬਜਟ ਵਿੱਚ ਸਰਕਾਰ ਨੇ ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਕਰਨ ਦੀ ਵਚਣਬੱਧਤਾ ਪ੍ਰਗਟ ਕੀਤੀ ਹੈ। ਇਸ ਦੌਰਾਨ ਸਰਕਾਰ ਨੇ ਕੁਝ ਬੁਲੇਟ ਪੋਆਂਇੰਟ ਬਣਾਏ ਹਨ ਜਿੰਨਾ ਨਾਲ ਕਿਸਾਨਾਂ ਅਤੇ ਪਿੰਡਾਂ 'ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।
- 20 ਲੱਖ ਕਿਸਾਨਾਂ ਨੂੰ ਸੋਲਰ ਪਾਵਰ ਵਾਲੇ ਪੰਪ ਦਿੱਤੇ ਜਾਣਗੇ। ਕਿਸਾਨਾਂ ਲਈ ਕੁਸੁਮ ਯੋਜਨਾ ਚਲਾਈ ਜਾਵੇਗੀ।
- ਜੈਵਿਕ ਖੇਤੀ ਦਾ ਇੱਕ ਪੋਰਟਲ ਬਣਾਇਆ ਗਿਆ ਹੈ। ਇਸਦੇ ਤਹਿਤ ਜੈਵਿਕ ਖਾਦ ਦੀ ਵਰਤੋਂ ਨੂੰ ਵਧਾਵਾ ਦਿੱਤਾ ਜਾਵੇਗਾ।
- ਕਿਸਾਨ ਰੇਲ ਚਲਾਈ ਜਾਵੇਗੀ ਤੇ ਖੇਤੀਬਾੜੀ ਪ੍ਰੋਡਕਟ ਦੇ ਲਈ ਕਿਸਾਨ ਉੜਾਨ ਯੋਜਨਾ 'ਤੇ ਵੀ ਕੰਮ ਕੀਤਾ ਜਾਵੇਗਾ ਭਾਰਤੀ ਰੇਲਵੇ ਪੀਪੀਪੀ ਮਾਡਲ ਜ਼ਰਈੇ ਕਿਸਾਨ ਰੇਲ ਦੀ ਸ਼ੁਰੂਆਤ ਕਰੇਗੀ ਤਾਂ ਜੋ ਖ਼ਰਾਬ
- ਹੋਣ ਵਾਲੇ ਸਾਮਾਨ ਨੂੰ ਜਲਦ ਤੋਂ ਜਲਦ ਲਿਜਾਇਆ ਜਾ ਸਕੇ। ਕ੍ਰਿਸ਼ੀ ਉਡਾਨ ਨੂੰ ਕੌਮਾਂਤਰੀ ਤੇ ਰਾਸ਼ਟਰੀ ਮਾਰਗਾਂ 'ਤੇ MoCA (ਸਿਵਲ ਏਵੀਏਸ਼ਨ ਮਿਨੀਸਟਰੀ) ਵੱਲੋਂ ਲਾਂਚ ਕੀਤਾ ਜਾਵੇਗਾ।
- 2025 ਤੱਕ ਦੁੱਧ ਦਾ ਉਤਪਾਦਨ ਦੁੱਗਣਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
- ਦੇਸ਼ ਦੇ ਕਿਸਾਨਾਂ ਨੂੰ 15 ਲੱਖ ਕਰੋੜ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ।
- ਪਿੰਡ ਪੱਧਰ 'ਤੇ ਸਟੋਰੇਜ਼ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ। ਇਸ ਜ਼ਰੀਏ ਕਿਸਾਨਾਂ ਦਾ ਮਾਲ ਜਲਦ ਪਹੁੰਚਾਉਣ ਦੇ ਸਰੋਤ ਮੁਹੱਈਆ ਕਰਵਾਏ ਜਾਣਗੇ। ਪੰਚਾਇਤੀ ਪੱਧਰ 'ਤੇ ਕੋਲਡ ਸਟੋਰੇਜ ਬਣਾਏ ਜਾਣਗੇ
- ਮੱਛੀ ਪਾਲਨ ਦੇ ਲਈ ਸਾਗਰਮਿੱਤਰ ਯੋਜਨਾ ਲਾਗੂ ਹੋਵੇਗੀ ਜਿਸ ਜ਼ਰੀਏ ਨੌਜਵਾਨਾਂ ਨੂੰ ਮੱਛਲੀ ਪਾਲਣ ਨਾਲ ਜੋੜਿਆ ਜਾਵੇਗਾ। ਦੇਸ਼ ਦੇ ਮਛਲੀ ਉਤਪਾਦਨ 2 ਲੱਖ ਟਨ ਕਰਨ ਦਾ ਟੀਚਾ ਹੈ।