ਫ਼ਤਿਹਵੀਰ ਮੌਤ ਮਾਮਲਾ ਪੁੱਜਿਆ ਹਾਈ ਕੋਰਟ, ਸੋਮਵਾਰ ਨੂੰ ਹੋਵੇਗੀ ਸੁਣਵਾਈ
2019-06-12 11:35:23
ਵਕੀਲ ਪਰਵਿੰਦਰ ਸੇਖੋਂ ਨੇ ਇਕ ਜਨਤਕ ਹਿੱਤ ਪਟੀਸ਼ਨ ਦਾਇਰ ਕੀਤੀ ਸੀ। ਇਸ ਪਟੀਸ਼ਨ 'ਚ ਫ਼ਤਿਹ ਦੇ ਬਚਾਅ ਕਾਰਜ ਬਾਰੇ ਜਾਣਕਾਰੀ ਦਿੰਦਿਆਂ, ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਪਟੀਸ਼ਨ ਹਾਲੇ ਹਾਈ ਕੋਰਟ ਦੀ ਰਜਿਸਟਰੀ ਵਿਚ ਦਾਇਰ ਕੀਤੀ ਗਈ ਹੈ, ਸੋਮਵਾਰ ਨੂੰ ਹਾਈ ਕੋਰਟ ਇਸ 'ਤੇ ਸੁਣਵਾਈ ਕਰੇਗੀ।
ਚੰਡੀਗੜ੍ਹ: ਬੋਰਵੇਲ 'ਚ ਡਿੱਗਣ ਨਾਲ 2 ਸਾਲਾ ਮਾਸੂਮ ਫ਼ਤਿਹਵੀਰ ਦੀ ਮੌਤ ਦਾ ਮਾਮਲਾ ਲਗਾਤਾਰ ਭੱਖਦਾ ਜਾ ਰਿਹਾ ਹੈ। ਵਕੀਲ ਪਰਵਿੰਦਰ ਸੇਖੋਂ ਨੇ ਹਾਈ ਕੋਰਟ 'ਚ ਫ਼ਤਿਹਵੀਰ ਦੀ ਮੌਤ ਮਾਮਲੇ 'ਚ ਪਟੀਸ਼ਨ ਦਾਇਰ ਕੀਤੀ ਸੀ, ਹਾਈ ਕੋਰਟ ਸੋਮਵਾਰ ਨੂੰ ਇਸ ਪਟੀਸ਼ਨ 'ਤੇ ਸੁਣਵਾਈ ਲਈ ਸਹਿਮਤ ਹੋ ਗਈ ਹੈਂ।
ਵਕੀਲ ਪਰਵਿੰਦਰ ਸੇਖੋਂ ਨੇ ਇਕ ਜਨਤਕ ਹਿੱਤ ਪਟੀਸ਼ਨ ਦਾਇਰ ਕੀਤੀ ਸੀ। ਇਸ ਪਟੀਸ਼ਨ 'ਚ ਫ਼ਤਿਹ ਦੇ ਬਚਾਅ ਕਾਰਜ ਬਾਰੇ ਜਾਣਕਾਰੀ ਦਿੰਦਿਆਂ, ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਪਟੀਸ਼ਨ ਹਾਲੇ ਹਾਈ ਕੋਰਟ ਦੀ ਰਜਿਸਟਰੀ ਵਿਚ ਦਾਇਰ ਕੀਤੀ ਗਈ ਹੈ, ਸੋਮਵਾਰ ਨੂੰ ਹਾਈ ਕੋਰਟ ਇਸ 'ਤੇ ਸੁਣਵਾਈ ਕਰੇਗੀ।
ਜ਼ਿਕਰਯੋਗ ਹੈ ਕਿ 6 ਜੂਨ ਦੀ ਸ਼ਾਮ ਨੂੰ ਫ਼ਤਿਹਵੀਰ ਖੇਡਦੇ ਹੋਇਆ 200 ਫੁੱਟ ਡੂੰਘੇ ਬੋਰਵੈਲ ਵਿਚ ਡਿੱਗ ਗਿਆ ਸੀ। 6 ਦਿਨਾ ਦੀ ਭਾਰੀ ਮਸ਼ਕਤ ਮਗਰੋਂ ਫ਼ਤਿਹਵੀਰ ਨੂੰ ਬੋਰਵੈੱਲ ਵਿੱਚੋਂ ਮ੍ਰਿਤ ਬਾਹਰ ਕੱਢ ਲਿਆ ਗਿਆ ਸੀ। ਲੋਕਾਂ ਦਾ ਦੋਸ਼ ਹੈ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਹੀ ਫਤਿਹਵੀਰ ਨੂੰ ਸਮੇਂ ਸਿਰ ਬਾਹਰ ਨਹੀਂ ਕੱਢਿਆ ਜਾ ਸਕਿਆ, ਜਿਸ ਕਾਰਨ ਉਸਦੀ ਮੌਤ ਹੋਈ।