ਪੰਜਾਬ

punjab

By

Published : Dec 2, 2022, 6:15 PM IST

ETV Bharat / state

ਰੈਵਨਿਊ ਅਧਿਕਾਰੀ ਗਏ ਹੜਤਾਲ 'ਤੇ, ਤਹਿਸੀਲ ਆਉਣ ਵਾਲੇ ਲੋਕ ਹੋ ਰਹੇ ਪਰੇਸ਼ਾਨ

ਬਠਿੰਡਾ ਦੀ ਤਹਿਸੀਲ ਭਗਤਾ ਭਾਈ ਕੇ (Tehsil Bhakta Bhai K of Bathinda) ਵਿਖੇ ਕੰਮ ਕਰਵਾਉਣ ਆਉਣ ਵਾਲੇ ਲੋਕ ਕਈ ਦਿਨਾਂ ਤੋਂ ਖੱਜਲ ਖੁਆਰ ਹੋ ਰਹੇ ਹਨ। ਦਰਅਸਲ ਸਥਾਨਕ ਨਾਇਬ ਤਹਿਸੀਲਦਾਰ ( misbehavior of the Naib Tehsildar by the people) ਨਾਲ ਲੋਕਾਂ ਵੱਲੋਂ ਕੀਤੇ ਗਏ ਦੁਰ ਵਿਹਾਰ ਤੋਂ ਬਾਅਦ ਦਫਤਰ ਨਹੀਂ ਆ ਰਹੇ ਜਿਸ ਕਾਰਣ ਲੋਕਾਂ ਦਾ ਕੰਮ ਅਟਕ ਰਿਹਾ ਹੈ।

Revenue officials went on strike at Bathinda
ਰੈਵਨਿਊ ਅਧਿਕਾਰੀ ਗਏ ਹੜਤਾਲ 'ਤੇ, ਤਹਿਸੀਲ ਆਉਣ ਵਾਲੇ ਲੋਕ ਹਰ ਨੇ ਪਰੇਸ਼ਾਨ

ਬਠਿੰਡਾ:ਜ਼ਿਲੇ ਦੀ ਤਹਿਸੀਲ ਭਗਤਾ ਭਾਈ ਕਾ (Tehsil Bhakta Bhai K of Bathinda) ਵਿਖੇ ਬੀਤੇ 30 ਨਵੰਬਰ ਨੂੰ ਨਾਇਬ ਤਸੀਲਦਾਰ ਚਰਨਜੀਤ ਕੌਰ ਨਾਲ ਪਿਉ ਪੁੱਤਰ ਅਤੇ ਤਿੰਨ ਚਾਰ ਨਾਮਾਲੂਮ ਵਿਅਕਤੀਆਂ ਵੱਲੋਂ ਕੀਤੀ ਗਈ ਬਦਸਲੂਕੀ ਅਤੇ ਪਾਏ ਗਏ ਡਿਊਟੀ ਵਿੱਚ ਵਿਘਨ ਤੋਂ ਬਾਅਦ ਬਠਿੰਡਾ ਜ਼ਿਲ੍ਹੇ ਵਿੱਚ ਰੈਵਿਨਿਉ ਅਧਿਕਾਰੀ ਹੜਤਾਲ ਉੱਤੇ ਚਲੇ (Revenue officials on strike) ਗਏ ਹਨ।

ਰੈਵਨਿਊ ਅਧਿਕਾਰੀ ਗਏ ਹੜਤਾਲ 'ਤੇ, ਤਹਿਸੀਲ ਆਉਣ ਵਾਲੇ ਲੋਕ ਹਰ ਨੇ ਪਰੇਸ਼ਾਨ

ਸਮੇਂ ਸਿਰ ਕਾਰਵਾਈ ਨਹੀਂ:ਇਨ੍ਹਾਂ ਅਧਿਕਾਰੀਆਂ ਦਾ ਇਲਜ਼ਾਮ ਸੀ ਕਿ ਪੁਲਿਸ ਵੱਲੋਂ ਸਮੇਂ ਸਿਰ ਕਾਰਵਾਈ (No timely action by the police) ਨਹੀਂ ਕੀਤੀ ਦੋ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਿਸ ਕਾਰਨ ਮਜਬੂਰਨ ਉਨ੍ਹਾਂ ਨੂੰ ਜਾਣਾ ਪਿਆ। ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਰੈਵਿਨਿਉ ਅਧਿਕਾਰੀਆਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਅਤੇ ਆਏ ਦਿਨ ਰੈਵਨਿਊ ਅਧਿਕਾਰੀਆਂ ਨਾਲ ਹੋ ਰਹੀ ਬਦਸਲੂਕੀ ਦੇ ਚੱਲਦੇ ਮਜਬੂਰ ਉਨ੍ਹਾਂ ਨੂੰ ਹੜਤਾਲ ਉੱਤੇ ਜਾਣਾ ਪਿਆ ਹੈ।

ਦੇਰ ਰਾਤ ਮਾਮਲਾ ਦਰਜ: ਉਨ੍ਹਾਂ ਕਿਹਾ ਕਿ 1 ਦਸੰਬਰ ਨੂੰ ਦੇਰ ਰਾਤ ਮਾਮਲਾ ਦਰਜ ਕੀਤਾ ਗਿਆ ਜਦੋਂ ਕਿ ਇਹ ਘਟਨਾ 28 ਨਵੰਬਰ ਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਦੀਆਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੋ ਸਰਕਾਰੀ ਅਧਿਕਾਰੀਆਂ ਦੇ ਕੰਮ ਵਿਚ ਵਿਘਨ (Disruption of the work of government officials) ਪਾਉਂਦੇ ਹਨ ਅਤੇ ਉਨ੍ਹਾਂ ਨਾਲ ਬਦਸਲੂਕੀ ਕਰਦੇ ਹਨ।

ਇਹ ਵੀ ਪੜ੍ਹੋ:ਪਾਕਿਸਤਾਨ ਦੀ ਚਾਲ, ਹੁਣ ਨਵੀਂ ਕਿਸਮ ਦੇ ਡਰੋਨ ਦਾ ਵਾਰ !

ਸਮੱਸਿਆਵਾਂ ਦਾ ਸਾਹਮਣਾ: ਉੱਧਰ ਦੂਸਰੇ ਪਾਸੇ ਤਹਿਸੀਲ ਵਿੱਚ ਕੰਮ ਕਰਾਉਣ ਆਏ ਵਿਅਕਤੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਅਧਿਕਾਰੀ ਹੜਤਾਲ ਉੱਤੇ ਚਲੇ ਗਏ ਹਨ, ਜਿਸ ਕਾਰਨ ਉਨ੍ਹਾਂ ਦੇ ਜ਼ਰੂਰੀ ਕੰਮ ਵਿਚਕਾਰ ਅਟਕ ਗਏ ਹਨ ਅਤੇ ਉਨ੍ਹਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ABOUT THE AUTHOR

...view details