ਬਠਿੰਡਾ : ਇੱਕੀ ਜੂਨ ਦੀ ਰਾਤ ਨੂੰ ਬਠਿੰਡਾ ਦੇ ਰਿੰਗ ਰੋਡ ਉਪਰ ਸਾਬਕਾ ਗੈਂਗਸਟਰ ਕੁਲਬੀਰ ਨਰੂਆਣਾ 'ਤੇ ਅੰਨ੍ਹੇਵਾਹ ਕੀਤੀ ਗਈ ਫਾਇਰਿੰਗ ਦੀ ਜ਼ਿੰਮੇਵਾਰੀ ਏ ਗ੍ਰੇਡ ਗੈਂਗਸਟਰ ਭੱਲਾ ਸੇਖੂ ਨੇ ਸੋਸ਼ਲ ਮੀਡੀਆ ਉੱਪਰ ਲਈ ਹੈ। ਭਲਾ ਸੇਖੂ ਨੇ ਕਿਹਾ ਹੈ ਕਿ ਉਸ ਵੱਲੋਂ ਕੁਲਵੀਰ ਨਰੂਆਣਾ ਉੱਪਰ ਗੋਲੀਆਂ ਚਲਾਈਆਂ ਗਈਆਂ ਸਨ ਪਰ ਬੁਲਟ ਪਰੂਫ਼ ਗੱਡੀ ਹੋਣ ਕਾਰਨ ਇਸ ਹਮਲੇ ਵਿੱਚ ਕੁਲਵੀਰ ਨਰੂਆਣਾ ਬਚ ਗਿਆ। ਜ਼ਿੰਮੇਵਾਰੀ ਲੈਣ ਵਾਲਿਆਂ ਨੇ ਦੱਸਿਆ ਕਿ ਹਮਲੇ ਵਿੱਚ ਸਿਰਫ ਦੋ ਲੋਕ ਸ਼ਾਮਲ ਸਨ।
ਸਾਬਕਾ ਗੈਂਗਸਟਰ 'ਤੇ ਗੋਲੀਆਂ ਚਲਾਉਣ ਵਾਲੇ ਨੇ ਲਈ ਜ਼ਿੰਮੇਵਾਰੀ, ਪੁਲਿਸ ਵੱਲੋਂ ਮਾਮਲਾ ਦਰਜ
ਸਾਬਕਾ ਗੈਂਗਸਟਰ ਕੁਲਬੀਰ ਨਰੂਆਣਾ ਉੱਪਰ ਰਾਤ ਨੂੰ ਹਮਲਾ ਭਲਾ ਸੇਖੋਂ ਨਾਮਕ ਏ ਗਰੇਡ ਗੈਂਗਸਟਰਾਂ ਵੱਲੋਂ ਕੀਤਾ ਗਿਆ ਸੀ। ਪੁਲਸ ਵੱਲੋਂ ਲਗਾਤਾਰ ਇਸ ਮਾਮਲੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਕੁਲਵੀਰ ਨਰੂਆਣਾ ਉੱਪਰ ਕੋਰਟ ਕੰਪਲੈਕਸ ਵਿੱਚ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਨੂੰ ਮੌਕੇ 'ਤੇ ਪੁਲੀਸ ਅਧਿਕਾਰੀਆਂ ਵੱਲੋਂ ਨਾਕਾਮ ਕਰ ਦਿੱਤਾ ਗਿਆ ਸੀ।
ਸਾਬਕਾ ਗੈਂਗਸਟਰ 'ਤੇ ਗੋਲੀਆਂ ਚਲਾਉਣ ਵਾਲੇ ਨੇ ਲਈ ਜ਼ਿੰਮੇਵਾਰੀ
ਇਥੇ ਦੱਸਣਯੋਗ ਹੈ ਕਿ ਸਾਬਕਾ ਗੈਂਗਸਟਰ ਕੁਲਬੀਰ ਨਰੂਆਣਾ ਉੱਪਰ ਰਾਤ ਨੂੰ ਹਮਲਾ ਭਲਾ ਸੇਖੋਂ ਨਾਮਕ ਏ ਗਰੇਡ ਗੈਂਗਸਟਰ ਵੱਲੋਂ ਕੀਤਾ ਗਿਆ ਸੀ। ਪੁਲਸ ਵੱਲੋਂ ਲਗਾਤਾਰ ਇਸ ਮਾਮਲੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਕੁਲਵੀਰ ਨਰੂਆਣਾ ਉੱਪਰ ਕੋਰਟ ਕੰਪਲੈਕਸ ਵਿੱਚ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਨੂੰ ਮੌਕੇ 'ਤੇ ਪੁਲੀਸ ਅਧਿਕਾਰੀਆਂ ਵੱਲੋਂ ਨਾਕਾਮ ਕਰ ਦਿੱਤਾ ਗਿਆ ਸੀ।