ਬਠਿੰਡਾ:ਪੰਜਾਬ ਪੁਲਿਸ ਵਿਭਾਗ ਵੱਲੋਂ ਪਿਛਲੇ ਦਿਨੀਂ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰਦੇ ਹੋਏ, ਮੈਰਿਜ ਪੈਲੇਸਾਂ ਦੇ ਬਾਹਰ ਪੁਲਿਸ ਪਾਰਟੀ ਨੂੰ ਅਲਕੋਹਲ ਡਿਟੈਕਟਰ ਲੈ ਕੇ ਖੜ੍ਹੇ ਹੋਣ ਦੇ ਦਿੱਤੇ ਗਏ ਆਦੇਸ਼ਾਂ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਇਸ ਦੌਰਾਨ drink and driving ਨੂੰ ਰੋਕਣ ਲਈ ਪੁਲਿਸ ਵਿਭਾਗ ਵੱਲੋਂ ਹੁਣ ਇਨ੍ਹਾਂ ਹੁਕਮਾਂ ਦੀ ਤਾਮੀਲ ਕਰਦੇ ਹੋਏ ਥਾਂ-ਥਾਂ ਨਾਕੇ ਲਗਾ ਕੇ ਅਲਕੋਹਲ ਡਿਟੈਕਟਰ ਰਾਹੀਂ ਡਰਾਈਵ ਕਰਨ ਵਾਲੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। Punjab Police new orders on drunken driving
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਐਨ.ਡੀ.ਪੀ.ਐਸ ਜਤਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਜਾਰੀ ਹੋਏ ਹੁਕਮਾਂ ਨੂੰ ਇੰਨ-ਬਿੰਨ ਲਾਗੂ ਕਰਨ ਲਈ ਸਾਰੇ ਹੀ ਥਾਣਾ ਮੁਖੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਅਲਕੋਹਲ ਡਿਟੈਕਟਰ ਵੀ ਉਪਲੱਬਧ ਕਰਵਾਏ ਗਏ ਹਨ। ਇਸ ਸਬੰਧੀ ਜਥੇਦਾਰ ਐਸੇ ਕਰਮਚਾਰੀਆਂ ਵੱਲੋਂ ਆਪਣੇ ਪੱਧਰ ਉੱਪਰ ਨਾਕੇਬੰਦੀ ਡਰਾਈਵਿੰਗ ਕਰਨ ਵਾਲੇ ਲੋਕਾਂ ਦੀ ਜਾਂਚ ਕੀਤੀ ਜਾਵੇਗੀ ਕਿ ਉਨ੍ਹਾਂ ਨੇ ਸ਼ਰਾਬ ਪੀਤੀ ਹੈ ਜਾਂ ਨਹੀਂ।
ਪੁਲਿਸ ਵੱਲੋਂ drink and driving ਸਬੰਧੀ ਜਾਰੀ ਨਵੇਂ ਆਦੇਸ਼ਾਂ ਨੇ ਛੇੜੀ ਨਵੀਂ ਚਰਚਾ ਉਨ੍ਹਾਂ ਵੱਲੋਂ ਲੋਕਾਂ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਕੋਈ ਵੀ ਵਿਅਕਤੀ ਸ਼ਰਾਬ ਪੀ ਕੇ ਗੱਡੀ ਨਾ ਚਲਾਓ ਨਹੀਂ ਉਸ ਖ਼ਿਲਾਫ਼ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਥਾਣਾ ਮੁਖੀਆਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹਨ ਦੇ ਇਲਾਕਿਆਂ ਵਿਚ ਬਣੇ ਮੈਰਿਜ ਪੈਲੇਸਾਂ ਦੇ ਬਾਹਰ ਨਾਕਾਬੰਦੀ ਕਰਕੇ ਡਰਾਇਵਿੰਗ ਕਰਨ ਵਾਲੇ ਲੋਕਾਂ ਦੀ ਜਾਂਚ ਕੀਤੀ ਜਾਵੇ। ਜੇ ਕੋਈ ਵਿਅਕਤੀ ਸ਼ਰਾਬ ਪੀ ਕੇ ਗੱਡੀ ਚਲਾ ਰਿਹਾ, ਜੇਕਰ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਧਰ ਦੂਸਰੇ ਪਾਸੇ ਮੈਰਿਜ ਪੈਲਿਸ ਮਾਲਕਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਜੋ ਇਹ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਨਾਲ ਉਨ੍ਹਾਂ ਦੇ ਕਾਰੋਬਾਰ ਉੱਤੇ ਬੁਰਾ ਅਸਰ ਪੈਣ ਦੀ ਸੰਭਾਵਨਾ ਹੈ, ਕਿਉਂਕਿ ਲੱਖਾਂ ਰੁਪਏ ਭਰ ਕੇ ਉਨ੍ਹਾਂ ਵੱਲੋਂ ਬਾਰ ਤੇ ਸ਼ਰਾਬ ਪਿਆਉਣ ਦੇ ਲਾਇਸੈਂਸ ਲਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮਨਜ਼ੂਰ ਸ਼ੁਦਾ ਅਹਾਤਿਆਂ ਦੇ ਬਾਹਰ ਵੀ ਪੁਲਿਸ ਟੀਮ ਦੀ ਤੈਨਾਤੀ ਕਰੇਗੀ, ਜਿੱਥੇ ਸ਼ਰਾਬ ਪਿਆਉਣ ਦੀ ਸਰਕਾਰ ਵੱਲੋਂ ਹੀ ਇਜਾਜ਼ਤ ਦਿੱਤੀ ਜਾਂਦੀ ਹੈ। ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਸ਼ਰਾਬ ਨਾਲ ਉਹਨਾਂ ਨੂੰ ਰੈਵੇਨਿਊ ਮਿਲਦਾ ਹੈ, ਪਰ ਦੂਸਰੇ ਪਾਸੇ ਅਜਿਹੀਆਂ ਹਦਾਇਤਾਂ ਜਾਰੀ ਕਰਕੇ ਉਹ ਮੈਰਿਜ ਪੈਲੇਸ ਮਾਲਕਾਂ ਨੂੰ ਨਵੀਂ ਬਿਪਤਾ ਛੇੜ ਰਹੀ ਹੈ।
ਇਹ ਵੀ ਪੜੋ:-ਗੁਜਰਾਤ ਅਤੇ ਹਿਮਾਚਲ ਦੇ ਚੋਣ ਨਤੀਜੇ ਪੰਜਾਬ 'ਤੇ ਕੀ ਪਾਉਣਗੇ ਅਸਰ ? ਜਾਣੋ ਸੀਨੀਅਰ ਪੱਤਰਕਾਰ ਦਾ ਵਿਸ਼ਲੇਸ਼ਣ