ਪੰਜਾਬ

punjab

ETV Bharat / state

ਬਠਿੰਡਾ: ਕਤਲ ਅਤੇ ਖ਼ੁਦਕੁਸ਼ੀ ਮਾਮਲੇ 'ਚ ਪੁਲਿਸ ਨੇ 9 ਵਿਅਕਤੀਆਂ ਵਿਰੁੱਧ ਕੀਤਾ ਦਰਜ ਮਾਮਲਾ

ਬਠਿੰਡਾ 'ਚ 4 ਜੀਆਂ ਦੀ ਮੌਤ ਦੇ ਮਾਮਲੇ 'ਚ ਪੁਲਿਸ ਨੂੰ ਮ੍ਰਿਤਕ ਲਾਸ਼ਾਂ ਨੇੜਿਓਂ ਸੁਸਾਇਡ ਨੋਟ ਬਰਾਮਦ ਹੋਇਆ। ਨੋਟ 'ਚ 9 ਵਿਅਕਤੀਆਂ ਦੇ ਨਾਂਅ ਅਤੇ ਮੋਬਾਈਲ ਨੰਬਰ ਲਿਖੇ ਗਏ ਹਨ, ਜਿਸ ਦੇ ਆਧਾਰ 'ਤੇ ਪੁਲਿਸ ਨੇ 9 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਫ਼ੋਟੋ
ਫ਼ੋਟੋ

By

Published : Oct 22, 2020, 7:49 PM IST

ਬਠਿੰਡਾ: ਗ੍ਰੀਨ ਸਿਟੀ 'ਚ ਇੱਕੋ ਹੀ ਪਰਿਵਾਰ ਦੇ 4 ਜੀਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪਤੀ ਨੇ ਪਹਿਲਾਂ ਆਪਣੇ ਦੋਵਾਂ ਬੱਚਿਆਂ ਅਤੇ ਪਤਨੀ ਨੂੰ ਗੋਲੀ ਮਾਰੀ ਅਤੇ ਬਾਅਦ 'ਚ ਆਪਣੀ ਪਤਨੀ ਨੂੰ ਗੋਲੀ ਮਾਰ ਖ਼ੁਦਕੁਸ਼ੀ ਕਰ ਲਈ।

ਵੇਖੋ ਵੀਡੀਓ

ਮ੍ਰਿਤਕਾਂ ਦੀ ਪਛਾਣ 41 ਸਾਲਾ ਦਵਿੰਦਰ ਗਰਗ, ਮੀਨਾ ਗਰਗ, ਆਯੂਸ਼ ਅਤੇ 14 ਸਾਲਾ ਕੁੜੀ ਮੁਸਕਾਨ ਦੇ ਰੂਪ 'ਚ ਹੋਈ ਹੈ। ਮੌਕੇ ਤੇ ਪਹੁੰਚੇ ਜਾਂਚ ਅਧਿਕਾਰੀ ਭੁਪਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਉਨ੍ਹਾਂ ਨੂੰ ਮ੍ਰਿਤਕ ਲਾਸ਼ਾਂ ਨੇੜਿਓਂ ਸੁਸਾਇਡ ਨੋਟ ਵੀ ਬਰਮਾਦ ਹੋਇਆ ਹੈ। ਜਿਸ 'ਚ ਉਨ੍ਹਾਂ ਇਸ ਤਰ੍ਹਾਂ ਦਾ ਕਦਮ ਚੁੱਕਣ ਦਾ ਕਾਰਨ ਦੱਸਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਦਵਿੰਦਰ ਗਰਗ ਬਿਟ ਕੁਆਈਨ ਦਾ ਕੰਮ ਕਰਦਾ ਸੀ ਅਤੇ ਪੈਸੇ ਦੇ ਸਬੰਧ 'ਚ ਹੀ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਸੀ। ਭੁਪਿੰਦਰ ਸਿੰਘ ਨੇ ਦੱਸਿਆ ਕਿ ਸੁਸਾਇਡ ਨੋਟ 'ਚ 9 ਵਿਅਕਤੀਆਂ ਦੇ ਨਾਂਅ ਅਤੇ ਮੋਬਾਈਲ ਨੰਬਰ ਲਿਖੇ ਹੋਏ ਹਨ। ਜਿਸ ਸਬੰਧੀ ਪੜਤਾਲ ਚੱਲ ਰਹੀ ਹੈ।

ਫਿਲਹਾਲ ਪੁਲਿਸ ਨੇ 9 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details