ਪੰਜਾਬ

punjab

By

Published : Oct 5, 2019, 5:38 PM IST

ETV Bharat / state

150 ਗ੍ਰਾਮ ਹੈਰੋਇਨ ਸਣੇ ਦੋ ਕਾਬੂ, ਗੈਂਗਸਟਰ ਵਿੱਕੀ ਗੌਂਡਰ ਨਾਲ ਦੱਸੇ ਜਾ ਰਹੇ ਸਬੰਧ

ਨਸ਼ਿਆਂ ਖਿਲਾਫ਼ ਚਲਾਈ ਮੁਹਿੰਮ ਦੇ ਚੱਲਦਿਆਂ ਐਸ.ਆਈ.ਟੀ. ਦੀ ਟੀਮ ਨੇ 2 ਆਰੋਪੀਆਂ ਨੂੰ 150 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ। ਕਾਬੂ ਕੀਤੇ ਦੋਸ਼ੀਆਂ ਚੋਂ ਇੱਕ ਗੈਂਗਸਟਰ ਵਿੱਕੀ ਗੌਂਡਰ ਦੇ ਗਰੁੱਪ ਦਾ ਮੈਂਬਰ ਦੱਸਿਆ ਜਾ ਰਿਹਾ ਹੈ।

ਫ਼ੋਟੋ

ਬਠਿੰਡਾ: ਨਸ਼ਿਆਂ ਖਿਲਾਫ਼ ਚਲਾਈ ਮੁਹਿੰਮ ਦੇ ਚੱਲਦਿਆਂ ਐਸ.ਆਈ.ਟੀ. ਦੀ ਟੀਮ ਨੇ 2 ਆਰੋਪੀਆਂ ਨੂੰ 150 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ। ਜਿਸ ਤੋਂ ਬਾਅਦ ਥਾਣਾ ਕੋਤਵਾਲੀ ਵਿੱਚ ਕਾਬੂ ਕੀਤੇ ਅਮਨਦੀਪ ਅਤੇ ਲਖਵਿੰਦਰ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਕਾਬੂ ਕੀਤੇ ਦੋਸ਼ੀਆਂ ਵਿੱਚੋਂ ਇੱਕ ਗੈਂਗਸਟਰ ਵਿੱਕੀ ਗੌਂਡਰ ਦੇ ਗਰੁੱਪ ਦਾ ਮੈਂਬਰ ਦੱਸਿਆ ਜਾ ਰਿਹਾ ਹੈ।

ਵੀਡੀਓ

ਐਸ.ਪੀ. ਜੀ.ਐਸ. ਸੰਘਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਖਬਰੀ ਦੇ ਆਧਾਰ 'ਤੇ ਨਾਕਾਬੰਦੀ ਦੇ ਦੌਰਾਨ ਦੋਸ਼ੀ ਅਮਨਦੀਪ ਗੋਗੀ ਅਤੇ ਲਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਐਸ.ਪੀ. ਨੇ ਦੱਸਿਆ ਕਿ ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਦਿੱਲੀ ਤੋਂ ਹੈਰੋਇਨ ਲਿਆ ਕੇ ਪੰਜਾਬ ਵਿੱਚ ਵੱਖ-ਵੱਖ ਥਾਵਾਂ 'ਤੇ ਵੇਚਦੇ ਸਨ। ਉਨ੍ਹਾਂ ਦੱਸਿਆ ਕਿ ਥਾਣਾ ਕੋਤਵਾਲੀ ਵਿੱਚ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਦਾਲਤ ਵਿੱਚ ਪੇਸ਼ ਕਰ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਪੁਲਿਸ ਮੁਤਾਬਕ ਦੋਸ਼ੀ ਅਮਨਦੀਪ ਗੋਗੀ ਦੇ ਖਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ, ਇਸ ਨੇ ਰਾਜਸਥਾਨ ਵਿੱਚ ਵੀ ਬੈਂਕ ਡਕੈਤੀ ਕੀਤੀ ਸੀ ਜਿਸ ਕਰਕੇ ਰਾਜਸਥਾਨ ਵਿੱਚ ਵੀ ਉਸ ਦੇ ਖਿਲਾਫ ਕੇਸ ਦਰਜ ਹਨ।

ਐੱਸ ਪੀ ਡੀ ਨੇ ਦੱਸਿਆ ਕਿ 2017 ਵਿੱਚ ਗੁਲਾਬਗੜ੍ਹ ਪਿੰਡ ਵਿੱਚ ਗੈਂਗਸਟਰ ਨਾਲ ਹੋਏ ਐਨਕਾਊਂਟਰ ਵਿੱਚ ਅਮਨਦੀਪ ਗੋਗੀ ਉਸ ਦੌਰਾਨ ਗੈਂਗਸਟਰਾਂ ਦਾ ਸਾਥੀ ਸੀ। ਪਿਛਲੇ ਦਿਨੀਂ ਥਾਣਾ ਅਥਾਹ ਵਿੱਚ ਵੀ ਅਵੈਧ ਅਸਲਾ ਰੱਖਣ ਦੇ ਦੋਸ਼ ਵਿੱਚ ਉਸ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ। ਐਸ.ਪੀ. ਨੇ ਕਿਹਾ ਕਿ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਪੁਲਿਸ ਇਹ ਪਤਾ ਕਰਨ ਦੀ ਕੋਸ਼ਿਸ਼ ਕਰੇਗੀ ਕਿ ਆਖਿਰਕਾਰ ਇਹ ਦੋਸ਼ੀ ਹੈਰੋਇਨ ਕਦੋਂ ਅਤੇ ਕਿੱਥੋਂ ਤਸਕਰੀ ਕਰਦੇ ਆ ਰਹੇ ਹਨ।

ABOUT THE AUTHOR

...view details