ਬਠਿੰਡਾ:ਸਮੇਂ-ਸਮੇਂ ‘ਤੇ ਭਾਵੇ ਪੰਜਾਬੀਆਂ (Punjabis) ਨੂੰ ਵੱਖ-ਵੱਖ ਤਰ੍ਹਾਂ ਦੇ ਟੈਗ ਲਗਾਕੇ ਬਦਨਾਮ ਕੀਤਾ ਗਿਆ ਹੈ, ਪਰ ਹਮੇਸ਼ਾ ਹੀ ਪੰਜਾਬੀਆਂ (Punjabis) ਨੇ ਆਪਣੇ ‘ਤੇ ਲੱਗੇ ਝੂਠੇ ਬਦਨਾਮੀ ਦੇ ਕਲੱਕ ਨੂੰ ਝੂਠਾ ਸਾਬਿਤ ਕੀਤਾ ਹੈ। ਜਿਸ ਦੀ ਤਾਜ਼ਾ ਮਿਲਾਈਲ ਬਠਿੰਡਾ ਦੇ ਗੁਰਵਿੰਦਰ ਸਿੰਘ ਨਾਮ ਦੇ ਨੌਜਵਾਨ ਨੇ ਕਾਇਮ ਕੀਤੀ ਹੈ। ਇਸ ਨੌਜਵਾਨ ਨੇ ਇੱਕ ਟਰੈਕਟਰ ਤਿਆਰ ਕੀਤਾ ਹੈ, ਜੋ ਬਹੁਤ ਹੀ ਅਨੋਖਾ ਹੈ। ਇਹ ਟਰੈਕਟਰ (Tractor) ਇੱਕ ਲੀਟਰ ਡੀਜ਼ਲ ਨਾਲ 35 ਕਿਲੋਮੀਟਰ (35 km with one liter of diesel) ਚੱਲਦਾ ਹੈ ਅਤੇ ਇਹ ਟਰੈਕਟਰ (Tractor) 4 ਕੁਆਇੰਟਲ ਤੱਕ ਦਾ ਭਾਰ ਚੁੱਕ ਸਕਦਾ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਗੁਰਵਿੰਦਰ ਸਿੰਘ ਨੇ ਦੱਸਿਆ ਉਹ 12ਵੀਂ ਜਮਾਤ ਦਾ ਵਿਦਿਆਰਥੀ (12th class student) ਹੈ ਅਤੇ ਉਸ ਨੂੰ ਬਚਪਨ ਤੋਂ ਹੀ ਟਰੈਕਟਰ ਬਣਾਉਣ ਦਾ ਸ਼ੌਕ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਛੋਟਾ ਹੁੰਦਾ ਸੀ ਤਾਂ ਉਹ ਛੋਟੇ ਟਰੈਕਟਰ ਬਣਾਉਦਾ ਸੀ, ਜਿਵੇਂ-ਜਿਵੇ ਵੱਡਾ ਹੁੰਦਾ ਗਿਆ ਤਾਂ ਉਸ ਨੇ ਵੱਡੇ ਟ੍ਰੈਕਟਰ ਬਣਾਉਣੇ ਸ਼ੁਰੂ ਕਰ ਦਿੱਤੇ। ਉਸ ਨੇ ਦੱਸਿਆ ਕਿ ਇਹ ਟਰੈਕਟਰ ਲਾਕਡਾਉਨ ਦੌਰਾਨ ਤਿਆਰ ਕੀਤਾ ਗਿਆ ਹੈ। ਗੁਰਵਿੰਦਰ ਸਿੰਘ ਮੁਤਾਬਿਕ ਇਸ ਟਰੈਕਟਰ ਨੂੰ ਬਣਾਉਣ ਦੇ ਲਈ 40 ਹਜ਼ਾਰ ਰੁਪਏ ਦਾ ਖ਼ਰਚ ਆਇਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਟਰੈਕਟਰ ‘ਤੇ ਸ਼ਹਿਰ ਜਾਦੇ ਹਨ ਤਾਂ ਬਹੁਤ ਸਾਰੇ ਲੋਕ ਉਨ੍ਹਾਂ ਨਾਲ ਫੋਟੋਆਂ ਖਿਚਵਾਉਦੇ ਹਨ।